23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਰੰਗਾਈ ਇਕਾਈਆਂ ਨੂੰ ਜਾਣਬੁਝ ਕੇ ਕੀਤਾ ਜਾ ਰਿਹਾ ਬਦਨਾਮ-ਡਾਇਰੈਕਟਰ ਚੌਹਾਨ <br/>

Ad Position 21
No active advertisement
ਅਜੀਤ ਡੈਸਕ 07-09-2025
ਲੁਧਿਆਣਾ, 6 ਸਤੰਬਰ (ਜਗਮੀਤ ਸਿੰਘ)-ਭਾਰੀ ਮੀਂਹ ਦੇ ਚਲਦੇ ਰੰਗਾਈ ਉਦਯੋਗਾਂ ਅਤੇ ਪਿੰ੍ਰਟਿੰਗ ਇਕਾਈਆਂ ਨੂੰ ਪਹਿਲਾਂ ਬੰਦ ਕਰਨ ਅਤੇ ਫਿਰ ਚਾਲੂ ਕਰਨ ਦੇ ਹੁਕਮਾਂ ਦੇ ਬਾਅਦ ਬੁੱਢੇ ਦਰਿਆ ਉਪਰ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰਾਂ ਵਲੋਂ ਬਾਲਾਜੀ ਪੁਲੀ ਦੇ ਨੇੜੇ ਵਿਰੋਧ ਜਤਾਉਣ ਦੌਰਾਨ ਕਾਮਨ ਇੰਫਲੂਐਂਟ ਟਰੀਟਮੈਂਟ ਪਲਾਂਟ 50 ਐਮ.ਐਲ.ਡੀ. ਦੇ ਡਾਇਰੈਕਟਰ ਕਮਲ ਚੌਹਾਨ ਨਾਲ ਹੋਈ ਤਿੱਖੀ ਤਕਰਾਰ ਦੇ ਬਾਅਦ ਪੰਜਾਬ ਡਾਇਰਸ ਐਸੋਸੀਏਸ਼ਨ (ਪੀ.ਡੀ.ਏ.) ਵਲੋਂ ਸੂਬੇ ਦੇ ਮੁੱਖ ਮੰਤਰੀ, ਉਦਯੋਗ ਮੰਤਰੀ, ਡੀ.ਜੀ.ਪੀ. ਅਤੇ ਜ਼ਿਲ੍ਹਾ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਪੀ.ਏ.ਸੀ. ਮੈਂਬਰਾਂ ਖ਼ਿਲਾਫ਼ ਗੰਭੀਰ ਦੋਸ਼ ਲਗਾਉਂਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ | ਪੀ.ਡੀ.ਏ. ਦੇ ਡਾਇਰੈਕਟਰ ਕਮਲਦੇਵ ਚੌਹਾਨ ਵਲੋਂ ਕੀਤੀ ਗਈ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਪੀ.ਏ.ਸੀ. ਦੇ ਮੈਂਬਰ ਸੀ.ਈ.ਟੀ.ਪੀ. ਪਲਾਂਟ ਦੇ ਆਊਟਲੈੱਟ ਕੋਲ ਕਥਿਤ ਰੂਪ ਨਾਲ ਕੰਕਰੀਟ ਦੀਆਂ ਬੋਰੀਆਂ ਪਾਉਣ ਲਈ ਆਏ ਸਨ, ਜੋ ਪਹਿਲਾਂ ਵੀ ਕਥਿਤ ਤੌਰ 'ਤੇ ਅਜਿਹਾ ਕਰ ਚੁੱਕੇ ਹਨ | ਪੀ.ਏ.ਸੀ. ਮੈਂਬਰਾਂ ਵਲੋਂ ਅਜਿਹਾ ਕਰਨ ਨਾਲ ਉਨ੍ਹਾਂ ਦੇ 175 ਕਰੋੜ ਦੀ ਲਾਗਤ ਵਾਲੇ ਸੀ.ਈ.ਟੀ.ਪੀ. ਦਾ ਨੁਕਸਾਨ ਹੋ ਸਕਦਾ ਸੀ | ਕਮਲਦੇਵ ਚੌਹਾਨ ਨੇ ਦੋਸ਼ ਲਗਾਇਆ ਕਿ ਬੁੱਢੇ ਦਰਿਆ ਦੇ ਪ੍ਰਦੂਸ਼ਣ ਲਈ ਉਨ੍ਹਾਂ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ, ਜਦਕਿ 'ਕਾਲੇ ਪੀਲੀਏ' ਦੀ ਬਿਮਾਰੀ ਦਾ ਅਸਲ ਕਾਰਨ ਪਸ਼ੂਆਂ ਦਾ ਗੋਹਾ, ਪਰ ਪੀ.ਏ.ਸੀ. ਦੇ ਮੈਂਬਰ ਉਨ੍ਹਾਂ ਨੂੰ ਬਿਨਾਂ ਕਾਰਨ ਬਦਨਾਮ ਕਰ ਰਹੇ ਹਨ | ਪੰਜਾਬ ਡਾਇਰਸ ਐਸੋਸੀਏਸ਼ਨ ਵਲੋਂ ਪੀ.ਏ.ਸੀ. ਮੈਂਬਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਨਾਗੀਆਣਾ ਸਾਹਿਬ ਵਿਖੇ ਦੋ ਦਿਨਾ ਸਮਾਗਮ ਅੱਜ ਤੇ ਕੱਲ੍ਹ <br/> ਅਗਲੀ ਖ਼ਬਰ ਬਾਬਾ ਜੀਵਨ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ <br/>
Ad Position 24