02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਬਰਾਲਾ ਨੇ ਹਲਕਾ ਗਿੱਲ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਕੀਤੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 23-09-2025

ਲੁਧਿਆਣਾ, 22 ਸਤੰਬਰ (ਜਤਿੰਦਰ ਭੰਬੀ)-ਕਾਂਗਰਸ ਸੰਗਠਨ ਸਿਰਜਣ ਅਭਿਆਨ ਦੇ ਤਹਿਤ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਨਿਯੁਕਤ ਕੀਤੀ ਗਈ ਅਬਜ਼ਰਵਰ ਸ਼ਿਖਾ ਮੀਲ ਬਰਾਲਾ ਵਿਧਾਇਕਾ ਚੋਮੂ (ਰਾਜਸਥਾਨ) ਵਲੋਂ ਪੱਖੋਵਾਲ ਰੋਡ 'ਤੇ ਸਥਿਤ ਸਥਾਨਕ ਹੋਟਲ ਵਿਖੇ ਇਕ ਵਿਧਾਨ ਸਭਾ ਹਲਕਾ ਗਿੱਲ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਇਸ ਸਬੰਧੀ ਉਨ੍ਹਾਂ ਦੇ ਸੁਝਾਅ ਵੀ ਮੰਗੇ ਗਏ | ਇਸ ਮੌਕੇ ਅਬਜ਼ਰਵਰ ਸ਼ਿਖਾ ਮੀਲ ਬਰਾਲਾ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਖਾਸ ਕਰਕੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਕਾਂਗਰਸ ਦੀ ਮਜ਼ਬੂਤੀ ਲਈ ਇਹ ਫ਼ੈਸਲਾ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ 'ਕਾਂਗਰਸ ਸੰਗਠਨ ਸਿਰਜਣ ਅਭਿਆਨ' ਤਹਿਤ ਕਾਂਗਰਸੀ ਵਰਕਰਾਂ ਤੋਂ ਸੁਝਾਅ ਲੈ ਕੇ ਕਾਂਗਰਸ ਪਾਰਟੀ ਦੇ ਪ੍ਰਧਾਨ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ, ਜਿਸ ਕਾਰਨ ਵਿਧਾਨ ਸਭਾ ਹਲਕਾ ਪੱਧਰ 'ਤੇ ਕਾਂਗਰਸੀ ਵਰਕਰਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਤੋਂ ਜਿੱਥੇ ਸੁਝਾਅ ਮੰਗੇ ਜਾ ਰਹੇ ਹਨ, ਉਥੇ ਹੀ ਕਾਂਗਰਸ ਦੀ ਮਜ਼ਬੂਤੀ ਲਈ ਇਕਜੁੱਟ ਹੋਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਕਿ ਕਾਂਗਰਸ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਹੋਵੇ | ਅਬਜ਼ਰਵਰ ਬਰਾਲਾ ਨੇ ਹੋਰ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੀ ਪ੍ਰਧਾਨਗੀ ਲਈ ਹੁਣ ਤੱਕ 10 ਤੋਂ ਵਧੇਰੇ ਸੰਭਾਵੀ ਉਮੀਦਵਾਰਾਂ ਦੇ ਨਾਂਅ ਆ ਚੁੱਕੇ ਹਨ, ਜਿਸ ਦੇ ਹੱਕ ਵਿਚ ਸਭ ਤੋਂ ਵੱਧ ਕਾਂਗਰਸੀ ਵਰਕਰ ਸਹਿਮਤੀ ਦੇਣਗੇ, ਉਸ ਨੂੰ ਹਾਈ ਕਮਾਂਡ ਵਲੋਂ ਪ੍ਰਧਾਨ ਥਾਪ ਦਿੱਤਾ ਜਾਵੇਗਾ | ਪੈੱ੍ਰਸ ਕਾਨਫਰੰਸ ਉਪਰੰਤ ਉਨ੍ਹਾਂ ਵੱਡੀ ਗਿਣਤੀ ਵਿਚ ਪੁੱਜੇ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਦੇ ਬੰਦ ਕਮਰੇ ਵਿਚ ਗਰੁੱਪਾਂ ਅਤੇ ਇਕੱਲੇ ਇਕੱਲੇ ਦੇ ਵਿਚਾਰ ਸੁਣੇ | ਇਸ ਮੌਕੇ 'ਤੇ ਵਿਧਾਨ ਸਭਾ ਹਲਕਾ ਗਿੱਲ ਤੋਂ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਮੌਜੂਦਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਕੰਵਰ ਹਰਪ੍ਰੀਤ ਸਿੰਘ, ਹਿਰਦੇਪਾਲ ਸਿੰਘ ਢੀਂਡਸਾ, ਜਸਪਾਲ ਸਿੰਘ ਸ਼ੰਕਰ, ਇੰਦਰਜੀਤ ਸਿੰਘ ਕਾਸਾਬਾਦ, ਤਨਵੀਰ ਸਿੰਘ ਰਣੀਆ, ਮਨਜੀਤ ਸਿੰਘ ਹੰਬੜਾਂ, ਬੀਬੀ ਕਿਰਨਦੀਪ ਕੌਰ ਗਰੇਵਾਲ, ਬੀਬੀ ਗੁਰਦੀਪ ਕੌਰ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਜੇਲ੍ਹ ਵਿਚ ਚੈਕਿੰਗ ਦੌਰਾਨ ਮੋਬਾਈਲ ਬਰਾਮਦ ਅਗਲੀ ਖ਼ਬਰ ਪੰਜਾਬ ਸਰਕਾਰ ਵੀ ਤੰਬਾਕੂ 'ਤੇ ਰੋਕ ਲਗਾਵੇ-ਇੰਦਰਵੀਰ ਕਾਦੀਆਂ <br/>
Ad Position 24
No active advertisement