ਲੁਧਿਆਣਾ, 22 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖੇ ਦੋ ਰੋਜਾ ਗੁਰਮਤਿ ਸਮਾਗਮ ਕਰਵਾਏ ਗਏ | ਰੋਜ਼ਾਨਾ ਦੀ ਤਰ੍ਹਾਂ ਪਹਿਲਾਂ ਨਿਤਨੇਮ ਅਤੇ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਕਰਵਾਏ ਗਏ | ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਦਿਲਬਾਗ ਸਿੰਘ ਗੁਰੂ ਕਾਸ਼ੀ ਵਾਲਿਆਂ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਿਆ ਅਤੇ ਗਿਆਨੀ ਹਰਪ੍ਰੀਤ ਸਿੰਘ ਲੁਧਿਆਣੇ ਵਾਲਿਆਂ ਨੇ ਸੰਗਤਾਂ ਨਾਲ ਗੁਰਬਾਣੀ ਅਤੇ ਇਤਿਹਾਸਕ ਵਿਚਾਰਾਂ ਦੀ ਸਾਂਝ ਪਾਈ ਗਈ | ਐਤਵਾਰ ਵਾਲੇ ਦਿਨ ਅੰਮਿ੍ਤ ਵੇਲੇ ਤੋਂ ਆਸਾ ਜੀ ਦੀ ਵਾਰ ਅਤੇ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਕੀਤੇ ਗਏ ਅਤੇ ਸ਼ਾਮ ਦੇ ਸਮਾਗਮ ਵਿਚ ਰਹਿਰਾਸ ਸੋਧਰ ਦੀ ਚੌਕੀ ਤੋਂ ਬਾਅਦ ਭਾਈ ਮਨਜੀਤ ਸਿੰਘ ਪਠਾਨਕੋਟ ਵਾਲਿਆਂ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਇਲਾਹੀ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਵਾਇਆ ਅਤੇ ਗੁਰੂ ਜਸ ਨਾਲ ਜੋੜਿਆ | ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ, ਚੇਅਰਮੈਨ ਬਲਜੀਤ ਸਿੰਘ ਸੇਠੀ ਅਤੇ ਸੀਨੀਅਰ ਮੈਂਬਰ ਪਰਮਿੰਦਰ ਸਿੰਘ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਭਾਈ ਮਨਜੀਤ ਸਿੰਘ ਪਠਾਨਕੋਟ ਵਾਲਿਆਂ ਦੇ ਕੀਰਤਨੀ ਜਥੇ ਨੂੰ ਸਨਮਾਨਿਤ ਕਰਦਿਆਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਸਮਾਗਮ ਦੌਰਾਨ ਕਰਤਾਰ ਸਿੰਘ ਬਰਾੜ, ਦਰਸ਼ਨ ਸਿੰਘ, ਜਗਮੋਹਨ ਸਿੰਘ, ਸਰਬਜੀਤ ਸਿੰਘ ਚਗਰ, ਮਲਕੀਤ ਸਿੰਘ, ਯਸਪਾਲ ਸਿੰਘ, ਗੁਰਦੀਪ ਸਿੰਘ ਕਾਲੜਾ, ਰਜਿੰਦਰ ਸਿੰਘ ਭਾਟੀਆ, ਸੁਖਵਿੰਦਰ ਪਾਲ ਸਿੰਘ, ਚਰਨਜੀਤ ਸਿੰਘ ਪਾਇਲ, ਹਰਨੇਕ ਸਿੰਘ, ਮਨਜੀਤ ਸਿੰਘ ਪਾਇਲ, ਗੁਰਚਰਨ ਸਿੰਘ, ਹਰਨੇਕ ਸਿੰਘ, ਪਰਮਜੀਤ ਸਿੰਘ, ਅਮਰਜੀਤ ਸਿੰਘ, ਬਲਬੀਰ ਸਿੰਘ, ਡਾ. ਪ੍ਰੇਮ ਸਿੰਘ ਚਾਵਲਾ, ਤਰਲੋਕ ਸਿੰਘ ਸਚਦੇਵਾ, ਜਗਜੀਵਨ ਸਿੰਘ ਸੋਹਨਪਾਲ, ਵੀਰਨਜੀਤ ਸਿੰਘ ਸੋਹਨਪਾਲ, ਦਰਸ਼ਨ ਸਿੰਘ ਸੋਹਨਪਾਲ, ਵਰਿੰਦਰ ਮੋਹਨ ਸਿੰਘ, ਜਗਜੀਤ ਸਿੰਘ, ਤਰਲੋਕ ਸਿੰਘ, ਮਨਿੰਦਰ ਸਿੰਘ, ਜਸਵਿੰਦਰ ਸਿੰਘ, ਹਰਪਾਲ ਸਿੰਘ, ਚਮਨ ਸਿੰਘ, ਕਰਮ ਸਿੰਘ, ਤਜਿੰਦਰ ਸਿੰਘ ਆਦਿ ਹਾਜ਼ਰ ਸਨ |