03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪੰਚਾਇਤ ਅਧੀਨ ਆਉਂਦੇ ਏਰੀਏ 'ਚ ਸਬਜ਼ੀ ਮੰਡੀ ਲਗਾਉਣ ਨੂੰ ਲੈ ਕੇ ਮਾਹੌਲ ਗਰਮਾਇਆ <br/>

Ad Position 21
No active advertisement
ਅਜੀਤ ਡੈਸਕ 23-09-2025
ਫੁੱਲਾਂਵਾਲ, 22 ਸਤੰਬਰ (ਮਨਜੀਤ ਸਿੰਘ ਦੁੱਗਰੀ)-ਹਲਕਾ ਗਿੱਲ ਅਧੀਨ ਆਉਂਦੇ ਪਿੰਡ ਫੁੱਲਾਂਵਾਲ ਵਿਖੇ 200 ਫੁੱਟੀ ਮਿਸਿੰਗ ਲਿੰਕ ਸੜਕ 'ਤੇ ਹਰ ਸੋਮਵਾਰ ਅਤੇ ਸ਼ੁੱਕਰਵਾਰ ਲੱਗਣ ਵਾਲੀ ਸਬਜ਼ੀ ਮੰਡੀ ਮਾਫ਼ੀਆ ਵਲੋਂ ਜਿਵੇਂ ਹੀ ਅੱਜ ਉਸ ਥਾਂ ਨੂੰ ਛੱਡ ਕੇ ਮੋਤੀ ਬਾਗ਼ ਪਿੰਡ ਦੀ ਪੰਚਾਇਤ ਅਧੀਨ ਆਉਂਦੇ ਏਰੀਏ ਵਿਚ ਸਬਜ਼ੀ ਮੰਡੀ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਿੰਡ ਵਾਸੀਆਂ ਅਤੇ ਮੁਹਤਬਰਾਂ ਨੇ ਸਰਪੰਚ ਲਖਵੀਰ ਕੌਰ, ਸਾਬਕਾ ਬਲਾਕ ਸੰਮਤੀ ਮੈਂਬਰ ਪਰਮਜੀਤ ਸਿੰਘ ਪੰਮਾ ਤੇ ਪ੍ਰਧਾਨ ਵੀਰ ਸਿੰਘ ਬਰਾੜ, ਕੁਲਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਇਕੱਠੇ ਹੋ ਕੇ ਲਗਾਈ ਜਾਣ ਵਾਲੀ ਮੰਡੀ ਦਾ ਵਿਰੋਧ ਕੀਤਾ ਅਤੇ ਉਥੇ ਦੁਕਾਨਾਂ ਨਾ ਲੱਗਣ ਦਿੱਤੀਆਂ, ਜਿਸ ਨੂੰ ਲੈ ਕੇ ਕੁੱਝ ਸਮਾਂ ਮਾਹੌਲ ਗਰਮਾਇਆ ਵੀ ਰਿਹਾ, ਪਰ ਪੰਚਾਇਤ ਅੱਗੇ ਮੰਡੀ ਮਾਫ਼ੀਆ ਦੀ ਇਕ ਨਾ ਚੱਲੀ ਅਤੇ ਅਖ਼ੀਰ ਉਨ੍ਹਾਂ ਨੂੰ ਇਹ ਜਗ੍ਹਾ ਖ਼ਾਲੀ ਕਰਨੀ ਪਈ | ਇਸ ਮੌਕੇ ਸਰਪੰਚ ਲਖਵੀਰ ਕੌਰ ਅਤੇ ਹੋਰਨਾਂ ਨੇ ਪ੍ਰਸ਼ਾਸਨ ਪਾਸ ਫ਼ਰਿਆਦ ਕਰਦੇ ਕਿਹਾ ਕਿ ਸੜਕ ਕਿਨਾਰੇ ਲੱਗਣ ਵਾਲੀ ਇਸ ਮੰਡੀ ਕਾਰਨ ਜਿੱਥੇ ਮੁੱਖ ਸੜਕ 'ਤੇ ਵੱਡਾ ਜਾਮ ਲੱਗਣ ਨਾਲ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਹੀ ਇਸ ਥਾਂ 'ਤੇ ਲੱਗੇ ਕੂੜੇ ਦੇ ਵੱਡੇ ਢੇਰਾਂ ਅਤੇ ਪਈ ਗੰਦਗੀ ਕਾਰਨ ਪਿੰਡ ਵਿਚ ਹਰ ਸਮੇਂ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ | ਉਨ੍ਹਾਂ ਪ੍ਰਸ਼ਾਸਨ ਪਾਸ ਪੁਰਜ਼ੋਰ ਅਪੀਲ ਕਰਦੇ ਕਿਹਾ ਕਿ ਅਣਅਧਿਕਾਰਤ ਤੌਰ 'ਤੇ ਲੱਗਣ ਵਾਲੀਆਂ ਇਨ੍ਹਾਂ ਮੰਡੀਆਂ ਨੂੰ ਨੱਥ ਪਾਉਣ ਦੇ ਨਾਲ ਨਾਲ ਪਿੰਡ ਦੀ ਹਦੂਦ ਅੰਦਰ ਲੱਗੇ ਕੂੜੇ ਦੇ ਢੇਰਾਂ ਨੂੰ ਚੁਕਵਾ ਕੇ ਪਿੰਡ ਵਾਸੀਆਂ ਦੀ ਸਿਹਤ ਨਾਲ ਖਿਲਵਾੜ ਹੋਣੋਂ ਰੋਕਣਾ ਚਾਹੀਦਾ ਹੈ | ਇੱਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਮੋਤੀ ਬਾਗ਼ ਪੰਚਾਇਤ ਵਲੋਂ ਆਪਣੇ ਪਿੰਡ ਦੀ ਹਦੂਦ ਅੰਦਰ ਮੰਡੀ ਨਾ ਲੱਗਣ ਦੇਣ ਕਰਕੇ ਮੰਡੀ ਮਾਫੀਏ ਵਲੋਂ ਮੁੜ ਦੁਬਾਰਾ ਪਹਿਲੀ ਵਾਲੀ ਥਾਂ ਉਪਰ ਸੜਕ ਕਿਨਾਰੇ ਸਰਵਿਸ ਲਾਇਨ 'ਤੇ ਹੀ ਲਗਾ ਦਿੱਤੀ ਗਈ, ਜਿਸ ਵੱਲ ਗਲਾਡਾ, ਨਗਰ ਨਿਗਮ ਲੁਧਿਆਣਾ ਅਤੇ ਟਰੈਫ਼ਿਕ ਪੁਲਿਸ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਗਿਆ, ਸਗੋਂ ਫੁੱਲਾਂਵਾਲ ਚੌਕ ਵਿਖੇ ਟਰੈਫ਼ਿਕ ਪੁਲਿਸ ਦਾ ਰੋਜ਼ਾਨਾ ਲੱਗਦਾ ਨਾਕਾ ਵੀ ਅੱਜ ਕਿਧਰੇ ਲੱਗਿਆ ਨਹੀਂ ਦੇਖਿਆ ਗਿਆ | ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੰਡੀ ਮਾਫ਼ੀਆ ਨੂੰ ਪ੍ਰਸ਼ਾਸਨ ਦੀ ਸਹਿਮਤੀ ਹਾਸਲ ਹੈ |

Ad Position 22
No active advertisement
ਪਿਛਲੀ ਖ਼ਬਰ ਦਿੱਲੀ ਹਾਈਵੇ 'ਤੇ ਬਣੇ ਅੰਡਰਬਿ੍ਜ 'ਤੇ ਜਾਮ ਲੱਗਣ ਕਾਰਨ ਲੋਕ ਪ੍ਰੇਸ਼ਾਨ <br/> ਅਗਲੀ ਖ਼ਬਰ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਦੇ ਜਨਮ ਦਿਨ ਮੌਕੇ ਲੱਗਾ ਖ਼ੂਨਦਾਨ ਕੈਂਪ <br/>
Ad Position 24
No active advertisement