21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

43ਵਾਂ ਮਹਾਨ ਸੰਤ ਸਮਾਗਮ ਤਪੋਬਨ ਕੁਟੀਆ ਪਿੰਡ ਰਣੀਆ ਵਿਖੇ ਕੱਲ੍ਹ <br/>

Ad Position 21
No active advertisement
ਅਜੀਤ ਡੈਸਕ 28-09-2025
ਆਲਮਗੀਰ, 27 ਸਤੰਬਰ (ਜਰਨੈਲ ਸਿੰਘ ਪੱਟੀ)-ਪਰਮ ਸੰਤ ਸਵਾਮੀ ਲਛਮਣ ਦਾਸ ਤੇ ਪਰਮ ਸੰਤ ਸਵਾਮੀ ਦੀਪਤਾ ਨੰਦ ਅਵਧੂਤ ਦੀ ਪਾਵਨ ਯਾਦ ਵਿਚ ਸਾਲਾਨਾ 43ਵਾਂ ਮਹਾਨ ਸੰਤ ਸਮਾਗਮ ਤੇ ਪਰਮ ਸੰਤ ਮਾਤਾ ਭੁਪਿੰਦਰ ਕੌਰ ਭੂਆ ਜੀ ਦੀ ਪੰਜਵੀਂ ਬਰਸੀ ਸੰਬੰਧੀ ਸਮਾਗਮ 29 ਸਤੰਬਰ ਤੋਂ ਇਕ ਅਕਤੂਬਰ ਤੱਕ ਮਹੰਤ ਸਵਾਮੀ ਰਾਮੇਸ਼ਵਰਾਨੰਦ ਦੀ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ਹਨ | ਸਮਾਗਮ ਸੰਬੰਧੀ ਸੰਤ ਸੁਆਮੀ ਰਾਮੇਸ਼ਵਰਾਨੰਦ ਨੇ ਦੱਸਿਆ ਕਿ 29 ਸਤੰਬਰ ਨੂੰ ਸਵੇਰੇ 10 ਵਜੇ ਆਚਾਰੀਯ ਸ੍ਰੀ ਘੀਸਾ ਸੰਤ ਦੀ ਅੰਮਿ੍ਤਮਈ ਬਾਣੀ ਦੇ ਅਖੰਡ ਪਾਠ ਪ੍ਰਕਾਸ਼ ਕਰਵਾਏ ਜਾਣਗੇ | 30 ਸਤੰਬਰ ਨੂੰ ਸਵੇਰੇ 10 ਵਜੇ ਹਵਨ ਯੱਗ ਤੇ ਰੈਣ ਸਬਾਈ ਕੀਰਤਨ ਹੋਣਗੇ | 1 ਅਕਤੂਬਰ ਨੂੰ ਸਵੇਰੇ 10 ਵਜੇ ਆਚਾਰੀਯ ਸ੍ਰੀ ਘੀਸਾ ਸੰਤ ਦੀ ਅੰਮਿ੍ਤਮਈ ਬਾਣੀ ਦਾ ਭੋਗ ਉਪਰੰਤ ਸਾਰਾ ਦਿਨ ਕੀਰਤਨ ਤੇ ਸੰਤ ਪ੍ਰਵਚਨਾਂ ਦਾ ਪ੍ਰਵਾਹ ਚੱਲੇਗਾ | ਜ਼ਿਕਰਯੋਗ ਹੈ ਕਿ ਉਕਤ ਸਾਲਾਨਾ ਸਮਾਗਮ ਦੌਰਾਨ ਜਿਥੇ ਦੇਸ਼ ਭਰ ਤੋਂ ਸਾਧੂ, ਸੰਤ ਸ਼ਿਰਕਤ ਕਰਦੇ ਹਨ, ਉਥੇ ਹੀ ਵਿਦੇਸ਼ਾਂ ਤੋਂ ਵੀ ਸ਼ਰਧਾਲੂ ਵੱਡੀ ਗਿਣਤੀ ਵਿਚ ਹਾਜ਼ਰੀ ਭਰ ਕੇ ਜੀਵਨ ਸਫਲਾ ਕਰਦੇ ਹਨ | ਸਵਾਮੀ ਰਵਿੰਦਰਾ ਨੰਦ ਨੇ ਦੱਸਿਆ ਕਿ ਉਕਤ ਸਾਰੇ ਸਮਾਗਮ ਦੌਰਾਨ ਤਿੰਨੇ ਦਿਨ ਗੁਰੂ ਕੇ ਲੰਗਰ ਅਤੁੱਟ ਚਲਾਏ ਜਾਣਗੇ | ਇਸ ਮੌਕੇ ਸਰਪੰਚ ਚਰਨਜੀਤ ਸਿੰਘ ਚੰਨਾ ਰਣੀਆ, ਬੀਬੀ ਗੁਰਮੀਤ ਕੌਰ, ਗੋਬਿੰਦ ਸਿੰਘ, ਉੱਘੇ ਸਮਾਜ ਸੇਵੀ ਹਰਵਿੰਦਰ ਸਿੰਘ ਬਿੰਦਰ ਰਣੀਆ, ਦਲਵੀਰ ਸਿੰਘ, ਮਨਜੀਤ ਸਿੰਘ, ਬਲਜੀਤ ਸਿੰਘ ਇਲੈਕਟ੍ਰੀਸ਼ੀਅਨ, ਲਖਬੀਰ ਸਿੰਘ ਲੱਖੀ, ਨੋਨੀ, ਸ਼ਮਸ਼ੇਰ ਸਿੰਘ, ਲਾਲ ਬਹਾਦਰ ਪਾਂਡੇ, ਪ੍ਰਦੀਪ ਸਿੰਘ, ਇਲੈਕਟ੍ਰੀਸ਼ੀਅਨ ਰਣਜੋਤ ਸਿੰਘ ਮਾਨ, ਦੀਪਕ ਸਿੰਘ, ਗੁਰਮੀਤ ਸਿੰਘ ਲਾਈਨਮੈਨ ਸਮੇਤ ਵੱਡੀ ਗਿਣਤੀ ਵਿਚ ਸੇਵਾਦਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਹਲਾ ਬਣੇ ਐਸ. ਸੀ. ਵਿੰਗ ਹਲਕਾ ਸਾਹਨੇਵਾਲ ਦੇ ਕੋਆਰਡੀਨੇਟਰ <br/> ਅਗਲੀ ਖ਼ਬਰ ਸੀਸੂ ਨੇ ਗਲੋਬਲ ਮੈਨੂਫੈਕਚਰਿੰਗ ਐਕਸੀਲੈਂਸ ਨੂੰ ਅੱਗੇ ਵਧਾਉਣ ਲਈ ਟੈਕ ਸ਼ੋਅ 2025 ਦਾ ਕੀਤਾ ਉਦਘਾਟਨ <br/>
Ad Position 24