ਡਾਬਾ/ਲੁਹਾਰਾ, 27 ਸਤੰਬਰ (ਕੁਲਵੰਤ ਸਿੰਘ ਸੱਪਲ)-ਸੈਕਰੇਡ ਡੇਲ ਇੰਟਰਨੈਸ਼ਨਲ ਸਕੂਲ ਲੁਹਾਰਾ ਵਿਖੇ ਡਾਇਰੈਕਟਰ ਬਲਬੀਰ ਸਿੰਘ ਤੇ ਪਿ੍ੰਸੀਪਲ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਮੈਸ ਪ੍ਰੋਲਾਈਫ ਹਸਪਤਾਲ ਪਿੰਡ ਗਿੱਲ ਦੇ ਸਹਿਯੋਗ ਨਾਲ ਸਕੂਲ 'ਚ ਇਕ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ ਲਗਾਇਆ | ਇਸ ਮੌਕੇ ਮੁੱਖ ਮਹਿਮਾਨ ਵਾਰਡ ਕੌਂਸਲਰ ਕੁਲਵੰਤ ਸਿੰਘ ਕਾਂਤੀ ਵਾਰਡ ਨੰਬਰ 33 ਤੇ ਡਿਪਟੀ ਮੇਅਰ ਪਿ੍ੰਸ ਜੌਹਰ ਨੇ ਸਮਾਰੋਹ ਦਾ ਉਦਘਾਟਨ ਕੀਤਾ | ਇਸ ਮੌਕੇ ਇਹ ਸੇਵਾਵਾਂ ਡਾ. ਕਿਰਨਜੋਤ ਕੌਰ, ਪੀਡਿਆਟਿ੍ਸ਼ਨ ਤੇ ਡਾ. ਫਿਰੋਜ਼ ਖਾਨ, ਏ. ਐਮ. ਓ. ਵਲੋਂ ਬੱਚਿਆਂ ਤੇ ਮਰੀਜ਼ਾਂ ਦਾ ਚੈੱਕਅਪ ਕੀਤਾ | ਕੈਂਪ 'ਚ ਬੀ. ਪੀ. ਜਾਂਚ, ਬਲੱਡ ਸ਼ੂਗਰ ਜਾਂਚ, ਡਾਕਟਰ ਸਲਾਹ ਮਸ਼ਵਰਾ ਅਤੇ ਪੀਡਿਆਟਿ੍ਕ ਸਲਾਹ-ਮਸ਼ਵਰਾ (ਬੱਚਿਆਂ ਲਈ ਵਿਸ਼ੇਸ਼) ਵੱਖ-ਵੱਖ ਰੋਗ, ਸਿਹਤ ਸੰਬੰਧੀ ਦੇ ਵਿਭਿੰਨ ਸੈਸ਼ਨਾਂ ਦਾ ਪ੍ਰਬੰਧ ਕੀਤਾ ਅਤੇ ਬੱਚਿਆਂ ਮਾਪਿਆਂ ਅਤੇ ਸਟਾਫ਼ 'ਚ ਸਿਹਤ ਸੇਵਾਵਾਂ ਪ੍ਰਤੀ ਰੁਚੀ ਅਤੇ ਸਾਵਧਾਨੀ ਨੂੰ ਵਧਾਵਾ ਦੇਣ ਦੀ ਕਲਪਨਾ ਦਾ ਉਚਾਰ ਕੀਤਾ | ਇਸ ਮੌਕੇ ਬੱਚੇ, ਮਾਪੇ ਤੇ ਸਕੂਲ ਸਟਾਫ਼ ਨੇ ਇਸ ਕੈਂਪ ਦਾ ਲਾਹਾ ਪ੍ਰਾਪਤ ਕੀਤਾ, ਸਿਹਤ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਆਪਣੇ ਸਵਾਲਾਂ ਲਈ ਮਾਹਿਰਾਂ ਨਾਲ ਸੰਪਰਕ ਕੀਤਾ | ਕੈਂਪ ਦੀ ਸ਼ੁਰੂਆਤ 'ਚ ਡਿਪਟੀ ਮੇਅਰ ਪਿ੍ੰਸ ਜੌਹਰ ਨੇ ਬੱਚਿਆਂ ਨੂੰ ਸਿਹਤ-ਸੁਰੱਖਿਆ ਮੁਹਿੰਮ ਵਿਚ ਭਾਗੀਦਾਰੀ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਰੋਹ ਸਥਾਨਕ ਲੋਕਾਂ ਨੂੰ ਸਿਹਤ ਸੇਵਾਵਾਂ ਨਾਲ ਜੁੜਨ ਦਾ ਮੌਕਾ ਦਿੰਦੇ ਹਨ ਅਤੇ ਸੂਚਨਾ ਦੇਣ 'ਚ ਮਹੱਤਵਪੂਰਨ ਕਿਰਦਾਰ ਨਿਭਾਉਂਦੇ ਹਨ | ਇਸ ਮੌਕੇ ਡਾਇਰੈਕਟਰ ਬਲਬੀਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਕੂਲ ਪ੍ਰਬੰਧਕ ਜਿੱਥੇ ਬੱਚਿਆਂ ਨੂੰ ਵਧੀਆ ਪੜ੍ਹਾਈ ਕਰਵਾਉਂਦੇ ਹਨ, ਉਥੇ ਹੀ ਸਮੇਂ-ਸਮੇਂ 'ਤੇ ਬੱਚਿਆਂ ਦੀ ਸਿਹਤ ਦਾ ਧਿਆਨ ਵੀ ਰੱਖਦੇ ਹਨ | ਉਨ੍ਹਾਂ ਨੇ ਕੈਂਪ ਦੇ ਸਫਲ ਚੱਲਣ 'ਤੇ ਖੁਸ਼ੀ ਜਤਾਈ |