13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਤਾਜਪੁਰ ਇਲਾਕੇ 'ਚ ਵੇਸਟ ਕੱਪੜਿਆਂ ਦੇ ਗੁਦਾਮ 'ਚ ਲੱਗੀ ਭਿਆਨਕ ਅੱਗ <br/>

Ad Position 21
No active advertisement
ਤਾਜਪੁਰ ਇਲਾਕੇ 'ਚ ਵੇਸਟ ਕੱਪੜੇ ਦੇ ਗੁਦਾਮ 'ਚ ਲੱਗੀ ਅੱਗ ਦਾ ਦਿ੍ਸ਼ | ਅਜੀਤ ਤਸਵੀਰ <br/> 20-10-2025
ਲੁਧਿਆਣਾ, 19 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਲੁਧਿਆਣਾ ਦੇ ਤਾਜਪੁਰ ਇਲਾਕੇ 'ਚ ਅੱਜ ਦੁਪਹਿਰ ਸਮੇਂ ਵੇਸਟ ਕੱਪੜਿਆਂ ਦੇ ਇਕ ਗੁਦਾਮ ਵਿਚ ਅਚਾਨਕ ਅੱਗ ਲੱਗ ਗਈ | ਅੱਗ ਲੱਗਣ ਕਾਰਨ ਪੂਰੇ ਇਲਾਕੇ 'ਚ ਹਫ਼ੜਾ ਦਫੜੀ ਮਚ ਗਈ ਤੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ | ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਇਹ ਨੇੜਲੇ ਲਗਦੇ ਘਰਾਂ ਤੱਕ ਵੀ ਪੁੱਜ ਗਈ ਤੇ ਘਰਾਂ ਦੀ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ | ਮੌਕੇ 'ਤੇ ਫਾਇਰ ਬਿ੍ਗੇਡ ਦੀਆਂ ਅੱਧਾ ਦਰਜਨ ਦੇ ਕਰੀਬ ਗੱਡੀਆਂ ਨੇ ਪੁੱਜ ਕੇ ਅੱਗ 'ਤੇ ਕਾਬੂ ਪਾਇਆ | ਖੁਸ਼ਕਿਸਮਤੀ ਰਹੀ ਕਿ ਅੱਗ ਲੱਗਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਅੱਗ ਲੱਗਣ ਕਾਰਨ ਗੁਦਾਮ 'ਚ ਪਿਆ ਵੇਸਟ ਕੱਪੜਾ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਿਆ | ਸਥਾਨਕ ਇਲਾਕਾ ਨਿਵਾਸੀਆਂ ਅਨੁਸਾਰ ਗੁਦਾਮ ਵਿਚ ਅੱਗ ਆਤਿਸ਼ਬਾਜ਼ੀ ਦੀਆਂ ਚਿੰਗਾਰੀਆਂ ਡਿੱਗਣ ਨਾਲ ਲੱਗੀ | ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਪੂਰਾ ਅਸਮਾਨ ਕਾਲੇ ਧੰੂਏਾ ਨਾਲ ਭਰ ਗਿਆ | ਲੋਕਾਂ ਨੇ ਦੱਸਿਆ ਕਿ ਦੁਪਹਿਰ ਵੇਲੇ ਉਨ੍ਹਾਂ ਵਲੋਂ ਗੁਦਾਮ 'ਚ ਲੱਗੀ ਅੱਗ ਦੀਆਂ ਲਪਟਾਂ ਦੇਖੀਆਂ, ਜਿਸ 'ਤੇ ਉਨ੍ਹਾਂ ਵਲੋਂ ਫਾਇਰ ਬਿ੍ਗੇਡ ਨੰੂ ਸੂਚਿਤ ਕੀਤਾ ਗਿਆ ਤੇ ਮੌਕੇ 'ਤੇ ਪਹਿਲਾ ਫਾਇਰ ਬਿ੍ਗੇਡ ਦੀਆਂ 3 ਗੱਡੀਆਂ ਪੁੱਜੀਆਂ, ਪਰ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਇਸ ਨੰੂ ਬੁਝਾਉਣ ਲਈ ਫਾਇਰ ਬਿ੍ਗੇਡ ਦੀਆਂ ਹੋਰ ਗੱਡੀਆਂ ਮੰਗਵਾਉਣੀਆਂ ਪਈਆਂ | ਅੱਗ ਨੇ ਨੇੜੇ ਘਰਾਂ ਨੰੂ ਵੀ ਆਪਣੀ ਲਪੇਟ ਵਿਚ ਲੈਂਦਿਆਂ ਹੋਇਆ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੀਆਂ ਨੰੂ ਨੁਕਸਾਨ ਪਹੁੰਚਾਇਆ ਹੈ | ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਸ ਗੁਦਾਮ ਦੇ ਉਪਰ ਛੱਤ ਨਹੀਂ ਹੈ ਅਤੇ ਉਨ੍ਹਾਂ ਵਲੋਂ ਇਸ ਦੇ ਮਾਲਕ ਨੰੂ ਦੀਵਾਲੀ ਦੇ ਚੱਲਦਿਆਂ ਅੱਗ ਲੱਗਣ ਦੇ ਖਤਰੇ ਤੋਂ ਜਾਣੂ ਕਰਵਾਇਆ ਗਿਆ, ਪਰ ਉਸ ਵਲੋਂ ਇਸ ਨੂੰ ਲੈ ਕੇ ਕੁੱਝ ਵੀ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜੇਕਰ ਗੋਦਾਮ ਮਾਲਕ ਵਲੋਂ ਪਹਿਲਾਂ ਹੀ ਅੱਗ ਨੰੂ ਲੈ ਕੇ ਸੁਰੱਖਿਆ ਪ੍ਰਬੰਧ ਕੀਤੇ ਹੁੰਦੇ, ਤਾਂ ਇਹ ਭਿਆਨਕ ਹਾਦਸਾ ਹੋਣ ਤੋਂ ਬਚਾਅ ਹੋ ਸਕਦਾ ਸੀ | ਮੌਕੇ 'ਤੇ ਪੁਲਿਸ ਨੇ ਪੁੱਜ ਕੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਕਰੋੜਾਂ ਰੁਪਏ ਮੁੱਲ ਦੀ ਹੈਰੋਇਨ ਸਮੇਤ ਨੌਜਵਾਨ ਕਾਬੂ <br/> ਅਗਲੀ ਖ਼ਬਰ ਵੈਟਰਨਰੀ ਸਟੂਡੈਂਟਸ ਯੂਨੀਅਨ ਨੇ 'ਕਾਲੀ ਦੀਵਾਲੀ' ਮਨਾਉਣ ਦਾ ਕੀਤਾ ਐਲਾਨ <br/>
Ad Position 24