ਲੁਧਿਆਣਾ, 22 ਨਵੰਬਰ (ਭੁਪਿੰਦਰ ਸਿੰਘ ਬੈਂਸ)- ਨੈਸ਼ਨਲ ਮੂਵਮੈਂਟ ਫਾਰ ੳਪੀਐਸ ਵਲੋਂ ਰਾਮਲੀਲਾ ਮੈਦਾਨ ਦਿਲੀ ਵਿਖੇ 25 ਨਵੰਬਰ ਨੰੂ ਹੋਣ ਵਾਲੀ ਰਾਸ਼ਟਰੀ ਮਹਾਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ | ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕਨਵੀਨਰ ਜਸਵੀਰ ਸਿੰਘ ਤਲਵਾੜਾ, ਜਨਰਲ ਸਕੱਤਰ ਜਰਨੈਲ ਸਿੰਘ ਪੱਟੀ ਤੇ ਪ੍ਰੈਸ ਸਕੱਤਰ ਪ੍ਰਭਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਕੀਤਾ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ, ਜਦੋਂ ਕਿ ਪੰਜਾਬ ਵਿਚ ਆਪ ਸਰਕਾਰ ਨੰੂ ਚਾਰ ਸਾਲ ਹੋ ਚੁੱਕੇ ਹਨ | ਆਗੂਆਂ ਨੇ ਕਿਹਾ ਕਿ 2022 ਵਿਚ ਜਾਰੀ ਕੀਤਾ ਅਧੂਰਾ ਨੋਟੀਫਿਕੇਸ਼ਨ ਅਜੇ ਤੱਕ ਲਾਗੂ ਨਾ ਹੋਣ ਕਰਕੇ ਕਰਮਚਾਰੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ |