06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਫ਼ਿਰੋਜਪੁਰ ਵਿਖੇ ਦੁਕਾਨਦਾਰ ਦੀ ਹੱਤਿਆ ਨੂੰ ਲੈਕੇ ਹਿੰਦੂ ਜਥੇਬੰਦੀਆਂ ਸਖ਼ਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਲੁਧਿਆਣਾ, 22 ਨਵੰਬਰ (ਭੁਪਿੰਦਰ ਸਿੰਘ ਬੈਂਸ)-ਫ਼ਿਰੋਜਪੁਰ ਵਿਖੇ ਬੀਤੀ ਦਿਨੀਂ ਆਰ.ਐਸ.ਐਸ. ਦੇ ਕਾਰਜਕਰਤਾ ਦੇ ਬੇਟੇ ਦੁਕਾਨਦਾਰ ਨਵੀਨ ਅਰੋੜਾ ਦੀ ਦਿਨ ਦਿਹਾੜੇ ਕੀਤੀ ਗਈ ਹੱਤਿਆ ਦੇ ਮਾਮਲੇ ਨੰੂ ਲੈਕੇ ਵੱਖ ਵੱਖ ਧਾਰਮਿਕ ਤੇ ਹਿੰਦੂ ਜਥੇਬੰਦੀਆਂ ਦੇ ਆਗੂਆਂ ਮਹਵੀਰ ਨਹਾੜਿਆ, ਆਸ਼ੀਸ਼ ਬੋਨੀ, ਸੁਭਾਸ਼ ਗੁਪਤਾ, ਪ੍ਰਵੀ ਚੌਧਰੀ ਦੀ ਅਗਵਾਈ ਹੇਠ ਡੀ.ਸੀ ਨੰੂ ਇਕ ਮੰਗ ਸੌਂਪ ਕੇ ਦੋਸ਼ੀਆਂ ਨੰੂ ਜਲਦੀ ਤੋਂ ਜਲਦੀ ਗਿ੍ਫ਼ਤਾਰ ਕਰਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ | ਇਸ ਮੌਕੇ ਉਕਤ ਆਗੂਆਂ ਨੇ ਗੱਲਬਾਤ ਦੌਰਾਨ ਕਿਹਾ ਕਿ ਇਹ ਘਟਨਾ ਸੂਬੇ ਵਿਚ ਵੱਧ ਰਹੀਆਂ ਅਪਰਾਧਿਕ ਵਾਰਦਾਤਾਂ ਦੀ ਸਚਾਈ ਨੰੂ ਇਕ ਵਾਰ ਫਿਰ ਬੇਨਕਾਬ ਕਰਦੀ ਹੈ | ਉਨ੍ਹਾਂ ਕਿਹਾ ਸੂਬੇ ਵਿਚ ਦਿਨ ਦਿਹਾੜੇ ਬੇਖ਼ੌਫ ਅਪਰਾਧੀ ਹੱਤਿਆਵਾਂ ਕਰ ਰਹੇ ਹਨ ਤੇ ਕਾਨੰੂਨ ਵਿਵਸਥਾ ਦੀ ਹਾਲਤ ਖ਼ਰਾਬ ਹੋ ਚੁੱਕੀ ਹੈ | ਆਗੂਆਂ ਵਲੋਂ ਦੋਸ਼ੀਆਂ ਨੰੂ ਤੁਰੰਤ ਗਿ੍ਫ਼ਤਾਰ ਕਰਕੇ ਕਾਨੰੂਨ ਅਨੁਸਾਰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ | ਇਸ ਮੌਕੇ ਸੁਨੀਲ ਗੋਇਲ, ਰਾਕੇਸ਼, ਜੀਵਨ ਗੁਪਤਾ, ਪਾਲੀ ਸਹਿਜਪਾਲ, ਪ੍ਰਦੀਪ ਕੁਮਾਰ, ਪ੍ਰਸ਼ਾਂਤ ਜੋਸ਼ੀ ਤੇ ਹੋਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਨੇ ਛੋਅਲੇ ਪੱਤੀ ਦੀ ਸੜਕ ਬਣਾ ਕੇ ਬਾਕੀ ਪਿੰਡਾਂ ਨਾਲ ਕੀਤਾ ਮਤਰੇਈ ਮਾਂ ਵਾਲਾ ਸਲੂਕ-ਇਲਾਕਾ ਨਿਵਾਸੀ <br/> ਅਗਲੀ ਖ਼ਬਰ ਅਧਿਆਪਕ ਸੰਘਰਸ਼ ਕਮੇਟੀ ਨੇ ਜਾਰੀ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦਾ ਅਧੂਰੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜੀਆਂ <br...
Ad Position 24