28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਇੰਸਟੀਚਿਊਸ਼ਨ ਆਫ਼ ਇੰਜੀਨੀਅਰਜ਼ (ਇੰਡੀਆ) ਵਲੋਂ ਬਹਿਲ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 24-11-2025
ਲੁਧਿਆਣਾ, 23 ਨਵੰਬਰ (ਜਤਿੰਦਰ ਭੰਬੀ)-ਲੁਧਿਆਣਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਸਾਬਕਾ ਚੀਫ਼ ਇੰਜੀਨੀਅਰ ਸੰਦੀਪ ਬਹਿਲ ਨੂੰ ਇੰਸਟੀਚਿਊਸ਼ਨ ਆਫ਼ ਇੰਜੀਨੀਅਰਜ਼ (ਇੰਡੀਆ) ਵਲੋਂ ਸੂਬਾ ਪੱਧਰੀ ਸਮਾਗਮ 'ਚ ਪ੍ਰਤਿਸ਼ਠਿਤ ਅਤੇ ਪ੍ਰਸਿੱਧ ਇੰਜੀਨੀਅਰ ਦੇ ਐਵਾਰਡ ਨਾਲ ਨਿਵਾਜਿਆ ਗਿਆ | ਜ਼ਿਕਰਯੋਗ ਹੈ ਕਿ ਉਕਤ ਸੰਸਥਾ ਦੀ ਵਿਸ਼ੇਸ਼ ਨੈਸ਼ਨਲ ਕਮੇਟੀ ਵਲੋਂ ਵੱਖ-ਵੱਖ ਵਿਭਾਗਾਂ ਦੇ ਉਹ ਇੰਜੀਨੀਅਰ, ਜਿਨ੍ਹਾਂ ਵਲੋਂ ਸਮਾਜਹਿੱਤ ਕਾਰਜ ਕੀਤੇ ਗਏ ਹਨ, ਉਨ੍ਹਾਂ ਦੀ ਚੋਣ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਸਨਮਾਨ ਲਈ ਹਰ ਸਾਲ ਸਨਮਾਨ ਸਮਾਰੋਹ ਦਾ ਪ੍ਰਬੰਧ ਕੀਤਾ ਜਾਂਦਾ ਹੈ | ਇਸ ਮੌਕੇ ਸੰਸਥਾ ਵਲੋਂ ਇੰਜੀਨੀਅਰ ਸੰਦੀਪ ਬਹਿਲ ਵਲੋਂ ਆਪਣੀ ਡਿਊਟੀ ਦੌਰਾਨ ਸਮਾਜ ਨੂੰ ਸਵੱਛ ਵਾਤਾਵਰਨ ਪ੍ਰਦਾਨ ਕਰਨ ਸੰਬੰਧੀ ਕੀਤੇ ਉਪਰਾਲਿਆਂ ਲਈ ਪ੍ਰਤਿਸ਼ਠਿਤ ਅਤੇ ਪ੍ਰਸਿੱਧ ਇੰਜੀਨੀਅਰ ਦੇ ਅਵਾਰਡ ਨਾਲ ਨਿਵਾਜਿਆ ਗਿਆ ਹੈ | ਉਕਤ ਸਮਾਗਮ 'ਚ ਵੱਖ-ਵੱਖ ਪੇਸ਼ਿਆਂ ਦੇ ਲਗਭਗ 500 ਇੰਜੀਨੀਅਰਾਂ ਨੇ ਸ਼ਿਰਕਤ ਕੀਤੀ ਗਈ | ਸਮਾਗਮ 'ਚ ਮੁੱਖ ਮਹਿਮਾਨ ਵਜੋਂ ਡਾ. ਐਮ.ਐਸ. ਗਰੇਵਾਲ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਇਸ ਮੌਕੇ ਇੰਸਟੀਚਿਊਟ ਆਫ਼ ਇੰਜੀਨੀਅਰਜ਼ ਇੰਡੀਆ ਦੇ ਚੇਅਰਮੈਨ ਡਾ. ਬਲਜੀਤ ਸਿੰਘ ਖੇੜਾ, ਗਵਰਨਿੰਗ ਕੌਂਸਲ ਮੈਂਬਰ ਇੰਜ. ਸੁਖਵੀਰ ਸਿੰਘ ਮੁੰਡੀ ਗਵਰਨਿੰਗ ਕੌਂਸਲ ਮੈਂਬਰ, ਇੰਜ. ਟੀ.ਐਸ. ਕਮਲ, ਇੰਜ. ਕਰਨੈਲ ਸਿੰਘ ਆਨਰੇਰੀ ਸਕੱਤਰ ਇੰਸਟੀਚਿਊਟ ਆਫ਼ ਇੰਜੀਨੀਅਰ ਸਮੇਤ ਹੋਰ ਸੰਸਥਾ ਦੇ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਮਿਸ਼ਨ ਸਕੂਲ 'ਚ ਕਰਵਾਈ ਸਾਲਾਨਾ ਸਪੋਰਟਸ ਮੀਟ ਅਗਲੀ ਖ਼ਬਰ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਆਰਟੀਫੀਸ਼ੀਅਲ ਇੰਟੈਲੀਜੈਂਸ 'ਤੇ ਕਰਵਾਇਆ ਸੈਮੀਨਾਰ
Ad Position 24