ਲੁਧਿਆਣਾ, 5 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਸੂਬਾ ਸਰਕਾਰ ਦੀ ਧੱਕੇਸ਼ਾਹੀ ਬੌਖਲਾਹਟ ਦਾ ਨਤੀਜਾ ਹੈ, ਪਰ ਯੂਥ ਅਕਾਲੀ ਦਲ ਸਰਕਾਰ ਦੀ ਧੱਕੇਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਦੇਣ ਦੇ ਸਮਰੱਥ ਹੈ | ਇਹ ਪ੍ਰਗਟਾਵਾ ਅੱਜ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਜਸਦੀਪ ਸਿੰਘ ਕਾਉਂਕੇ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਹਲਕਾ ਘਨੌਰ, ਅੰਮਿ੍ਤਸਰ, ਰਾਜਾਸਾਂਸੀ, ਸਾਹਨੇਵਾਲ ਅਤੇ ਕਈ ਹੋਰ ਹਲਕਿਆਂ ਵਿਚ ਪ੍ਰਸ਼ਾਸਨ ਵਲੋਂ ਸਾਡੇ ਉਮੀਦਵਾਰਾਂ ਨੂੰ ਤੰਗ-ਪਰੇਸ਼ਾਨ ਕਰਨ ਦੀਆਂ ਘਟਨਾਵਾਂ ਦੀ ਅਕਾਲੀ ਦਲ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ | ਉਨ੍ਹਾਂ ਕਿਹਾ ਕਿ ਇਕ ਪੁਲਿਸ ਅਧਿਕਾਰੀ ਦੀ ਆਡੀਓ ਵਾਇਰਲ ਹੋਣਾ ਅਤੇ ਉਸਦਾ ਕਿਸ ਤਰ੍ਹਾਂ ਅਕਾਲੀ ਉਮੀਦਵਾਰਾਂ ਦੇ ਕਾਗਜ਼ ਦਾਖਲ ਹੋਣ ਵਿਚ ਰੁਕਾਵਟ ਪਾਉਣਾ, ਇਹ ਸਾਬਤ ਕਰਦਾ ਹੈ ਕੇ ਸੱਤਾ ਧਿਰ ਨੂੰ ਅਕਾਲੀ ਦਲ ਦਾ ਡਰ ਹੈ | ਉਨ੍ਹਾਂ ਕਿਹਾ ਕਿ ਵੋਟਾਂ ਪੈਣ ਤੋਂ ਗਿਣਤੀ ਤੱਕ ਯੂਥ ਅਕਾਲੀ ਵਰਕਰ ਆਪਣੇ ਉਮੀਦਵਾਰਾਂ ਨਾਲ ਡਟ ਕੇ ਖੜਨਗੇ ਅਤੇ 'ਆਪ' ਸਰਕਾਰੀ ਦੇ ਧੱਕੇ ਦਾ ਜੁਆਬ ਵੀ ਦੇਣਗੇ¢