ਲੁਧਿਆਣਾ, 5 ਦਸੰਬਰ (ਜਤਿੰਦਰ ਭੰਬੀ)-ਮੰਡੀ ਦੀਆਂ ਕੁਝ ਸਮੱਸਿਆਵਾਂ ਨੂੰ ਲੈ ਕੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੂੰ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਜੀਤ ਸਿੰਘ ਗਿੱਲ ਅਤੇ ਸਕੱਤਰ ਹਰਿੰਦਰ ਸਿੰਘ ਗਿੱਲ ਵਿਸ਼ੇਸ਼ ਤੌਰ 'ਤੇ ਮਿਲੇ ਅਤੇ ਮੀਟਿੰਗ ਕੀਤੀ, ਜਿਸ ਵਿਚ ਚੇਅਰਮੈਨ ਗੁਰਜੀਤ ਸਿੰਘ ਗਿੱਲ ਨੇ ਕਿਹਾ ਕਿ ਸਾਡੀ ਪਹਿਲੀ ਮੰਗ ਨਵੀਂ ਸਬਜ਼ੀ ਮੰਡੀ ਬਹਾਦਰ ਕੇ ਰੋਡ ਤੇ ਬਣੇ ਪਰਚੂਨ ਮੰਡੀ ਜਿਸ ਨੂੰ ਬਦਲ ਕੇ ਤਿੰਨ ਨੰਬਰ ਗੇਟ 'ਤੇ ਸ਼ਿਫਟ ਕੀਤਾ ਜਾਵੇ | ਕਿਉਂਕਿ ਜਿਸ ਜਗ੍ਹਾ ਤੇ ਪਹਿਲਾਂ ਪਰਚੂਨ ਮੰਡੀ ਲੱਗ ਰਹੀ ਹੈ, ਉਸ ਜਗ੍ਹਾ ਤੇ ਮੰਡੀ ਬੋਰਡ ਵਲੋਂ ਦੁਕਾਨਾਂ ਕੱਟ ਦਿੱਤੀਆਂ ਗਈਆਂ ਹਨ | ਪਰਚੂਨ ਮੰਡੀ ਤਿੰਨ ਨੰਬਰ ਗੇਟ ਤੇ ਜਾਨ ਨਾਲ ਪਹਿਲਾਂ ਤੋਂ ਲਗਾ ਰਹੇ ਫੜੀ ਵਾਲਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਇਸ ਲਈ ਪਹਿਲ ਦੇ ਅਧਾਰ ਤੇ ਤਿੰਨ ਨੰਬਰ ਗੇਟ ਖੋਲਿਆ ਜਾਵੇ | ਦੂਜੀ ਮੰਗ ਮੰਡੀ ਵਿਚ ਬਣੇ ਪੈਕ ਹਾਊਸ ਜੋ ਕਿ ਕਾਫੀ ਲੰਬੇ ਸਮੇਂ ਤੋਂ ਬੰਦ ਪਿਆ ਹੈ ਅਤੇ ਕਿਸੇ ਵੀ ਕੰਮ ਵਿਚ ਨਹੀਂ ਆ ਰਿਹਾ | ਇਸ ਨੂੰ ਖਤਮ ਕਰਕੇ ਆੜਤੀ ਭਾਈਚਾਰੇ ਨੂੰ ਫਰ ਅਲਾਟ ਕੀਤੇ ਜਾ ਸਕਦੇ ਹਨ, ਜਿਸ ਨਾਲ ਮੰਡੀ ਦੀ ਆਮਦਨ ਵਿਚ ਵਾਧਾ ਹੋਵੇਗਾ | ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਦਾਣਾ ਮੰਡੀ ਵਿਚ ਪਿਛਲੀ ਸਰਕਾਰ ਸਮੇਂ ਕਰੀਬ 9 ਕਰੋੜ ਦੀ ਲਾਗਤ ਨਾਲ ਸੈਡ ਬਣਾਏ ਗਏ ਸਨ, ਜੋ ਕਿ ਬੇਕਾਰ ਪਏ ਹਨ | ਉਨ੍ਹਾਂ ਨੂੰ ਹੇਠਾਂ ਤੋਂ ਪੱਦਰਾ ਕਰਕੇ ਮੰਡੀ ਵਿਚ ਸੀਜਨ ਦੇ ਹਿਸਾਬ ਨਾਲ ਵਰਤਿਆ ਜਾ ਸਕਦਾ ਹੈ ਅਤੇ (ਐਜੀਬਿਸ਼ਨ) ਪ੍ਰਦਰਸ਼ਨੀ ਲਈ ਵੀ ਵਰਤਿਆ ਜਾ ਸਕਦਾ ਹੈ, ਜਿਸ ਨਾਲ ਮੰਡੀ ਦੀ ਆਮਦਨ ਵਿਚ ਵਾਧਾ ਹੋਵੇਗਾ |