12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸਮੱਸਿਆਵਾਂ ਦੇ ਹੱਲ ਨੂੰ ਲੈ ਕੇ ਲੁਧਿਆਣਾ ਗੁਡਜ਼ ਟਰਾਂਸਪੋਰਟ ਐਸੋ: ਦਾ ਵਫ਼ਦ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀ ਨੂੰ ਮਿਲਿਆ

Ad Position 21
No active advertisement
ਅਜੀਤ ਡੈਸਕ 06-12-2025
ਲੁਧਿਆਣਾ, 5 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਗੁਡਜ਼ ਟਰਾਂਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਅਤੇ ਅਸ਼ੋਕ ਪਾਹਵਾ ਜਨਰਲ ਸਕੱਤਰ ਦੀ ਅਗਵਾਈ ਹੇਠ ਵਫ਼ਦ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੀ ਪ੍ਰੋਜੈਕਟ ਡਾਇਰੈਕਟਰ ਪਿ੍ਅੰਕਾ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮਿਲਿਆ, ਜਿਸ ਵਿਚ ਟਰਾਂਸਪੋਰਟ ਨਗਰ ਨਾਲ ਸਬੰਧਿਤ ਕਈ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ¢ ਜਾਣਕਾਰੀ ਦਿੰਦੇ ਹੋਏ ਪੈੱ੍ਰਸ ਸਕੱਤਰ ਜਗਦੀਸ਼ ਸਿੰਘ ਜੱਸੋਵਾਲ ਨੇ ਦੱਸਿਆ ਕਿ ਐਸੋਸੀਏਸ਼ਨ ਕਾਫ਼ੀ ਲੰਬੇ ਸਮੇਂ ਤੋਂ ਇਨ੍ਹਾਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਜੱਦੋਜਹਿਦ ਕਰ ਰਹੀ ਸੀ¢ ਇਹਨਾਂ ਮੁੱਖ ਮੁਸ਼ਕਿਲਾਂ ਵਿਚ ਚੀਮਾ ਚੌਕ ਤੋਂ ਸਮਰਾਲਾ ਚੌਕ ਤੱਕ ਲਿੰਕ ਰੋਡ 'ਤੇ ਟਰਾਂਸਪੋਰਟ ਨਗਰ ਵਾਲੇ ਬੰਦ ਕੱਟ ਨੂੰ ਖੋਲ੍ਹਣਾ ਸੀ, ਜਿਸ ਨੂੰ ਡਾਇਰੈਕਟਰ ਪਿ੍ਅੰਕਾ ਨੇ ਆਪਣੇ ਅਫ਼ਸਰਾਂ ਨੂੰ ਤੁਰੰਤ ਮÏਕਾ ਦੇਖ ਕੇ ਰਿਪੋਰਟ ਕਰਨ ਲਈ ਡਿਊਟੀ ਲਗਾਈ¢ ਦੂਸਰੀ ਮੁਸ਼ਕਿਲ ਟਰਾਂਸਪੋਰਟ ਨਗਰ ਤੋਂ ਸਮਰਾਲਾ ਚÏਕ ਤੱਕ ਸਰਵਿਸ ਰੋਡ ਨੂੰ ਬਣਾਉਣ ਬਾਰੇ ਸੀ, ਜਿਸ ਨੂੰ ਅਧਿਕਾਰੀ ਨੇ ਠੇਕੇਦਾਰ ਨੂੰ ਜਲਦੀ ਹੀ ਸੜਕ ਬਣਾਉਣ ਲਈ ਕਿਹਾ | ਇਸ 'ਤੇ ਪ੍ਰਧਾਨ ਦਰਸ਼ਨ ਸਿੰਘ ਅਤੇ ਸਮੂਹ ਵਫ਼ਦ ਨੇ ਧੰਨਵਾਦ ਕਰਦਿਆਂ ਤੀਸਰੀ ਤੇ ਅਹਿਮ ਮੁਸ਼ਕਿਲ ਬਾਰੇ ਚਰਚਾ ਕਰਦਿਆਂ ਕਿਹਾ ਕਿ ਟਰਾਂਸਪੋਰਟ ਨਗਰ ਦੇ ਸਾਹਮਣੇ (ਦਿੱਲੀ ਰੋਡ) ਤੇ ਪੁਲ ਦੇ ਹੇਠਾਂ ਬਣੇ ਚੌਕ ਤੋਂ ਨਾਜਾਇਜ਼ ਕਬਜ਼ੇ ਹਟਾ ਕੇ ਇਸ ਨੂੰ ਕਿਸੇ ਕੰਪਨੀ ਨੂੰ ਰੱਖ-ਰਖਾਅ ਤੇ ਸਾਫ਼-ਸਫ਼ਾਈ ਲਈ ਦੇਣ ਲਈ ਬੇਨਤੀ ਕੀਤੀ, ਜਿਸ 'ਤੇ ਡਾਇਰੈਕਟਰ ਨੇ ਇਹ ਸਮੱਸਿਆ ਹੱਲ ਕਰਨ ਦਾ ਵਾਅਦਾ ਕੀਤਾ | ਇਸ ਵਫ਼ਦ ਵਿਚ ਵਿਜੈ ਤਨੇਜਾ, ਬੇਅੰਤ ਸਿੰਘ ਮਠਾੜੂ, ਸੁਖਵਿੰਦਰ ਸਿੰਘ ਰੰਧਾਵਾ, ਪੱਪੀ ਮਹਾਜਨ, ਵਿਜੇ ਮਹਾਜਨ ਨਗੇਸ਼ ਸ਼ਰਮਾ ਅਤੇ ਦਫ਼ਤਰ ਸਕੱਤਰ ਬੀ.ਐਲ. ਸ਼ਾਹ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੀ.ਏ.ਯੂ. ਦੀ ਕੋਕਸ ਮਹਿਲਾ ਬਾਸਕਟਬਾਲ ਟੀਮ ਨੇ ਅੰਤਰ-ਕਾਲਜ ਟੂਰਨਾਮੈਂਟ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਅਗਲੀ ਖ਼ਬਰ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਤੇ ਰਾਜ ਮਿਸਤਰੀ ਲੇਬਰ ਯੂਨੀਅਨ ਇੰਟਕ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਰੈਲੀ
Ad Position 24