15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਬੰਗਲਾਦੇਸ਼ ਵਿਚ ਹਿੰਦੂ ਨੌਜਵਾਨ ਦਾ ਕਤਲ ਕੱਟੜਪੰਥੀ ਸੋਚ -ਰਜਨੀਸ਼ ਧੀਮਾਨ

Ad Position 21
No active advertisement
ਅਜੀਤ ਡੈਸਕ 25-12-2025
ਲੁਧਿਆਣਾ, 24 ਦਸੰਬਰ (ਭੁਪਿੰਦਰ ਸਿੰਘ ਬੈਂਸ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਕਿ ਬੰਗਲਾਦੇਸ਼ ਦੇ ਮਏਮਨਸਿੰਘ ਜ਼ਿਲੇ੍ਹ ਵਿਚ ਹਿੰਦੂ ਨੌਜਵਾਨ ਦੇ ਕਤਲ ਦੀ ਘਟਨਾ ਨਾ ਸਿਰਫ਼ ਮਨੁੱਖਤਾ ਨੰੂ ਸ਼ਰਮਸਾਰ ਕਰਦੀ ਹੈ, ਸਗੋਂ ਉਥੇ ਕਾਨੰੂਨ ਵਿਵਸਥਾ ਤੇ ਘੱਟ ਗਿਣਤੀਆਂ ਦੀ ਸੁਰੱਖਿਆ 'ਤੇ ਗੰਭੀਰ ਸਵਾਲ ਵੀ ਖੜ੍ਹੇ ਕਰਦੀ ਹੈ | ਧੀਮਾਨ ਨੇ ਭਾਜਪਾ ਆਗੂਆਂ ਨਾਲ ਮੀਟਿੰਗ ਕਰਨ ਦੌਰਾਨ ਵਿਸ਼ੇਸ਼ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਬੰਗਲਾਦੇਸ਼ ਵਿਚ ਹਿੰਦੂ ਘੱਟ ਗਿਣਤੀ ਡਰ ਤੇ ਅਸੁਰੱਖਿਆ ਦੇ ਮਾਹੌਲ ਵਿਚ ਜੀਅ ਰਹੀ ਹੈ ਤੇ ਉਥੇ ਕੱਟੜਪੰਥੀ ਸੋਚ ਤੇ ਹਿੰਦੂਆਂ ਪ੍ਰਤੀ ਨਫਰਤ ਚਿੰਤਾਜਨਕ ਪੱਧਰ ਤੱਕ ਵੱਧ ਰਹੀ ਹੈ | ਧੀਮਾਨ ਨੇ ਕੇਂਦਰ ਸਰਕਾਰ ਨੰੂ ਅਪੀਲ ਕੀਤੀ ਕਿ ਬੰਗਲਾਦੇਸ਼ 'ਤੇ ਅੰਤਰਰਾਸ਼ਟਰੀ ਦਬਾਅ ਬਣਾਇਆ ਜਾਵੇ | ਇਸ ਮੌਕੇ ਜੀਵਨ ਗੁਪਤਾ, ਨਰਿੰਦਰ ਸਿੰਘ ਮੱਲ੍ਹੀ, ਰੇਣੂ ਥਾਪਰ, ਯਸ਼ਪਾਲ ਜਨੋਤਰਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੀ.ਏ.ਯੂ ਦੇ 13 ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਫੈਲੋਸ਼ਿਪ ਹਾਸਿਲ ਕਰਕੇ ਨਵੇਂ ਦਿਸਹੱਦੇ ਸਿਰਜੇ ਅਗਲੀ ਖ਼ਬਰ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਕ੍ਰਿਸਮਸ ਸੈਲੀਬੇ੍ਰਸ਼ਨ ਮਨਾਇਆ
Ad Position 24