ਲੁਧਿਆਣਾ, 24 ਦਸੰਬਰ (ਭੁਪਿੰਦਰ ਸਿੰਘ ਬੈਂਸ)-ਸੈਕਰਡ ਹਾਰਟ ਕਾਨਵੈਂਟ ਸਕੂਲ, ਅਰਬਨ ਅਸਟੇਟ ਵਿਚ ਕ੍ਰਿਸਮਸ ਦਾ ਤਿਉਹਾਰ ਬਹੁਤ ਹੀ ਖੁਸ਼ੀ, ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪੂਰਾ ਸਕੂਲ ਕੈਂਪਸ ਮਨਮੋਹਕ ਸਜਾਵਟ, ਚਮਕਦੀਆਂ ਲਾਈਟਾਂ ਅਤੇ ਸੁੰਦਰ ਢੰਗ ਨਾਲ ਸਜਾਏ ਗਏ | ਕ੍ਰਿਸਮਸ ਟ੍ਰੀ ਨਾਲ ਸਜਾਇਆ ਗਿਆ | ਜਸ਼ਨ ਦੀ ਸ਼ੁਰੂਆਤ ਇਕ ਰੂਹਾਨੀ ਪ੍ਰਾਰਥਨਾ ਸੇਵਾ ਨਾਲ ਹੋਈ | ਜਿਸ ਤੋਂ ਬਾਅਦ ਵਿਦਿਆਰਥੀਆਂ ਵਲੋਂ ਯਿਸੂ ਮਸੀਹ ਦੇ ਜਨਮ ਤੇ ਅਧਾਰਿਤ ਅਰਥਪੂਰਨ ਜਨਮ ਨਾਟਕ ਪੇਸ਼ ਕੀਤਾ ਗਿਆ | ਇਸ ਮੌਕੇ ਇੰਟਰ ਹਾਊਸ ਕੈਰੋਲ ਸਿੰਗਿੰਗ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਆਪਣੀ ਗਾਇਕੀ, ਪ੍ਰਤਿਭਾ, ਸੁਮੇਲ ਤੇ ਰਚਨਾਤਮਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਹਰੇਕ ਹਾਊਸ ਨੇ ਜਨਮ ਦੇ ਵਿਸ਼ੇ ਨੰੂ ਸ਼ਰਧਾ ਤੇ ਕਲਾਤਮਕ ਅੰਦਾਜ ਨਾਲ ਪੇਸ਼ ਕੀਤਾ | ਜਿਸ ਨਾਲ ਸਿਹਤਮੰਤ, ਮੁਕਾਬਲੇ, ਟੀਮ ਵਰਕ ਤੇ ਆਪਸੀ ਭਾਈਚਾਰੇ ਦੀ ਭਾਵਨਾ ਨੰੂ ਹੋਰ ਮਜ਼ਬੂਤੀ ਮਿਲੀ | ਇਸ ਮੌਕੇ ਸਕੂਲ ਡਾਇਰੈਕਟਰ ਰੈਵਰੈਂਡ ਫਾਦਰ ਸੇਵੇਸਟੀਅਨ ਪੈਲਾਸੇਰੀ ਨੇ ਕ੍ਰਿਸਮਸ ਦੇ ਅਸਲ ਅਰਥਾਂ ਤੇ ਰੌਸ਼ਨੀ ਪਾਈ |