ਲੁਧਿਆਣਾ, 24 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਕੋਰਟ 'ਚ ਟਰਾਂਸਪੋਰਟ ਜਥੇਬੰਦੀ ਵਲੋਂ ਸਾਲ 2026 ਦਾ ਕੈਲੰਡਰ ਰਿਲੀਜ਼ ਕੀਤਾ ਗਿਆ | ਸਥਾਨਕ ਚੰਡੀਗੜ੍ਹ ਰੋਡ ਤੇ ਇਕ ਹੋਟਲ ਵਿਚ ਹੋਏ ਸਾਦਾ ਸਮਾਗਮ ਵਿਚ ਥਿੰਕ ਗੈਸ ਟਰਾਂਸਪੋਰਟ ਅਤੇ ਲੁਧਿਆਣਾ ਗੁਡਜ ਟਰਾਂਸਪੋਰਟਰ ਜਥੇਬੰਦੀ ਦੇ ਆਗੂ ਸ਼ਾਮਿਲ ਹੋਏ, ਜਿਸ ਵਿਚ ਥਿੰਕ ਗੈਸ ਕੰਪਨੀ ਵਲੋਂ ਰਾਣਾ ਦੱਤਾ, ਸਾਮ ਗੋਸਵਾਮੀ, ਦੀਪਕ ਚਾਪਰਾ, ਸੋਨੀ ਸ਼ਰਮਾ, ਸਿਵਾਸੂ ਸ਼੍ਰੀਵਾਸਤਵ, ਅੰਕੁਸ਼ ਸ਼ਰਮਾ ਸਮੇਤ ਸਮੁੱਚੀ ਟੀਮ ਸ਼ਾਮਲ ਹੋਈ | ਲੁਧਿਆਣਾ ਗੁਡਜ਼ ਟਰਾਂਸਪੋਰਟ ਐਸੋਸੀਏਸ਼ਨ ਵਲੋਂ ਪ੍ਰਧਾਨ ਦਰਸ਼ਨ ਸਿੰਘ, ਜਨਰਲ ਸਕੱਤਰ ਅਸ਼ੋਕ ਪਾਹਵਾ, ਅਵਤਾਰ ਸਿੰਘ ਡੀ ਐਸ, ਸਰਵਜੀਤ ਸਿੰਘ, ਅਜੀਤ ਪਾਲ ਕਾਲੜਾ, ਉਪ ਪ੍ਰਧਾਨ ਸੁਰਿੰਦਰ ਸਿੰਘ ਅਲਵਰ, ਸੀਨੀਅਰ ਉਪ ਪ੍ਰਧਾਨ ਸਮੇਤ ਅਹੁਦੇਦਾਰ ਅਤੇ ਮੈਂਬਰ ਸ਼ਾਮਲ ਹੋਏ | ਇਸ ਸਮੇਂ ਲੁਧਿਆਣਾ ਗੁਡਜ਼ ਟਰਾਂਸਪੋਰਟ ਐਸੋਸੀਏਸ਼ਨ ਦਾ 2026 ਦਾ ਕੈਲੰਡਰ ਰਿਲੀਜ਼ ਕੀਤਾ ਗਿਆ | ਇਸ ਕੈਲੰਡਰ ਰਿਲੀਜ਼ ਸਮੇਂ ਲੁਧਿਆਣਾ ਦੇ ਏ ਡੀ ਸੀ ਰਾਕੇਸ਼ ਕੁਮਾਰ ਉਚੇਚੇ ਤੌਰ 'ਤੇ ਸ਼ਾਮਿਲ ਹੋਏ, ਜਿਨ੍ਹਾਂ ਨੇ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਦੀਆਂ ਜੋ ਵੀ ਮੰਗਾਂ ਹਨ ਉਨ੍ਹਾਂ ਨੂੰ ਤੁਰੰਤ ਹੱਲ ਕੀਤਾ ਜਾਵੇਗਾ | ਇਸ ਤੋਂ ਬਾਅਦ ਲੁਧਿਆਣਾ ਗੁਡਜ਼ ਟਰਾਂਸਪੋਰਟ ਐਸੋਸੀਏਸ਼ਨ ਨੇ ਆਪਣੇ ਹਾਊਸ ਦੀ ਮੀਟਿੰਗ ਕੀਤੀ | ਇਸ ਸਮਾਗਮ ਵਿਚ ਸਤਨਾਮ ਸਿੰਘ ਚੱਢਾ, ਬੇਅੰਤ ਸਿੰਘ ਮਠਾੜੂ, ਭੂਪਿੰਦਰ ਸਿੰਘ ਖੁਸ਼ਦਿਲ, ਵਿਜੈ ਤਨੇਜਾ, ਵਿਕਾਸ ਅਗਰਵਾਲ, ਸਰਬਜੀਤ ਸਿੰਘ ਨਵਭਾਰਤ, ਮੇਜਰਜੀਤ ਸਿੰਘ, ਅਪਨਿੰਦਰ ਸਿੰਘ ਲਾਟੂ, ਸਤੀਸ਼ ਅਗਰਵਾਲ, ਮਾਲਵਾ ਗੋਲਡਨ, ਗੁਰਚਰਨ ਸਿੰਘ, ਰਾਏ ਸਾ, ਪਰਮਜੀਤ ਸਿੰਘ ਰਾਜ, .ਬੀ.ਐਲ. ਸ਼ਾਹ, ਦਫ਼ਤਰ ਸਕੱਤਰ ਨਗੇਸ ਸ਼ਰਮਾ ਸਮੇਤ ਹੋਰ ਟਰਾਂਸਪੋਰਟਰ ਸ਼ਾਮਿਲ ਹੋਏ |