09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ 'ਚ 112 ਪਿੰਡ ਸ਼ਾਮਿਲ ਕਰਨ ਦਾ ਪ੍ਰਸਤਾਵ ਪਾਸ <br/>

Ad Position 21
No active advertisement
ਅਜੀਤ ਡੈਸਕ 27-12-2025

ਲੁਧਿਆਣਾ, 26 ਦਸੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਅੱਜ ਹੋਈ ਜਨਰਲ ਹਾਊਸ ਮੀਟਿੰਗ ਦੌਰਾਨ ਸ਼ਹਿਰ ਦੀ ਹੱਦ ਵਧਾਉਣ ਸੰਬੰਧੀ ਪ੍ਰਸਤਾਵ ਪਾਸ ਕਰ ਦਿੱਤਾ ਗਿਆ | ਇਸ ਪ੍ਰਸਤਾਵ ਤਹਿਤ ਲੁਧਿਆਣਾ ਦੇ 112 ਪਿੰਡਾਂ ਨਗਰ ਨਿਗਮ ਵਿਚ ਸ਼ਾਮਲ ਕੀਤੇ ਜਾਣਗੇ | ਹਾਲਾਂਕਿ ਵਿਰੋਧੀ ਧਿਰ ਕਾਂਗਰਸ, ਭਾਜਪਾ ਤੇ ਅਕਾਲੀ ਦਲ ਦੇ ਕੌਂਸਲਰਾਂ ਨੇ ਇਸ ਫ਼ੈਸਲੇ ਦੀ ਪ੍ਰਕਿਰਿਆ ਤੇ ਪਾਰਦਰਸ਼ਤਾ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ | ਅੰਬੇਡਕਰ ਭਵਨ, ਜਲੰਧਰ ਬਾਈਪਾਸ ਨੇੜੇ ਹੋਈ ਮੀਟਿੰਗ ਦੀ ਸ਼ੁਰੂਆਤ ਦੌਰਾਨ ਮੇਅਰ ਵਲੋਂ ਪਹਿਲਾ ਏਜੰਡਾ ਪੇਸ਼ ਕਰਨ ਦੀ ਗੱਲ ਕੀਤੀ ਗਈ, ਪਰ ਵਿਰੋਧੀ ਧਿਰ ਨੇ ਜ਼ੀਰੋ ਆਵਰ ਪਹਿਲਾ ਪੇਸ਼ ਕਰਨ ਦੀ ਮੰਗ ਰੱਖੀ, ਪਰ ਉਨ੍ਹਾਂ ਦੀ ਮੰਗ ਨੂੰ ਨਜ਼ਰ ਅੰਦਾਜ਼ ਕਰਦੇ ਹੋਏ, ਨਿਗਮ ਸਕੱਤਰ ਵਲੋਂ 33 ਪ੍ਰਸਤਾਵ ਪੜ੍ਹ ਕੇ ਸੱਤਾਧਾਰੀ ਧਿਰ ਦੇ ਸਮਰਥਨ ਨਾਲ ਤੁਰੰਤ ਪਾਸ ਕਰਵਾ ਦਿੱਤੇ ਗਏ | ਇਸ ਮੌਕੇ ਕਾਂਗਰਸ ਵਿਰੋਧੀ ਧਿਰ ਦੇ ਆਗੂ ਸ਼ਾਮ ਸੁੰਦਰ ਮਲਹੋਤਰਾ ਨੇ 112 ਪਿੰਡਾਂ ਨੂੰ ਨਗਰ ਨਿਗਮ ਵਿਚ ਸ਼ਾਮਿਲ ਕਰਨ ਵਾਲੇ ਪ੍ਰਸਤਾਵ 'ਤੇ ਵੋਟਿੰਗ ਕਰਵਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਇੰਨੇ ਵੱਡੇ ਮਸਲੇ ਤੇ ਖੁੱਲ੍ਹੀ ਚਰਚਾ ਅਤੇ ਪਾਰਦਰਸ਼ੀ ਵੋਟਿੰਗ ਹੋਈ ਚਾਹੀਦੀ ਸੀ, ਪਰ ਉਨ੍ਹਾਂ ਦੀ ਮੰਗ ਸਵੀਕਾਰ ਨਹੀਂ ਕੀਤੀ | ਜ਼ੀਰੋ ਆਵਰ ਦੌਰਾਨ ਵਿਰੋਧੀ ਧਿਰ ਵਲੋਂ ਕਈ ਮਸਲੇ ਉਠਾਏ ਗਏ, ਜਿਨ੍ਹਾਂ ਵਿਚ ਵਾਰਡਾਂ ਚ ਸਟਰੀਟ ਲਾਈਟਾਂ ਦੀ ਕਮੀ, ਵਿਕਾਸ ਕੰਮਾਂ ਵਿਚ ਕੌਂਸਲਰਾਂ ਨੂੰ ਨਜ਼ਰਅੰਦਾਜ਼ ਕਰਨਾ, ਪਾਰਕਾਂ ਵਿਚ ਦਰਖਤਾਂ ਦੀ ਕਟਾਈ ਤੇ ਘਾਹ-ਫੂਸ ਨਾ ਚੁੱਕਣ ਵਰਗੇ ਦੋਸ਼ ਸ਼ਾਮਲ ਸਨ | ਇਸਤੋਂ ਇਲਾਵਾ ਉਨ੍ਹਾਂ ਨੂੰ ਫੋਗਿੰਗ ਮਸ਼ੀਨਾਂ ਨਾ ਦੇਣ ਦਾ ਮੁੱਦਾ ਵੀ ਸ਼ਾਮਲ ਸੀ | ਉਨ੍ਹਾਂ ਦੋਸ਼ ਲਗਾਇਆ ਕਿ ਕਈ ਵਿਕਾਸ ਕੰਮ ਉਨ੍ਹਾਂ ਦੇ ਵਾਰਡ ਵਿਚ ਸੱਤਾਧਾਰੀ ਧਿਰ ਦੇ ਵਲੰਟੀਅਰਾਂ ਰਾਹੀਂ ਕਰਵਾਏ ਜਾ ਰਹੇ ਹਨ, ਜੋ ਨਿਯਮਾਂ ਦੇ ਉਲਟ ਹਨ | ਇਸ ਮੌਕੇ ਉਨ੍ਹਾਂ ਵਲੋਂ ਸਫ਼ਾਈ ਵਿਵਸਥਾ ਤੇ ਵੀ ਸਵਾਲ ਉਠਾਏ ਗਏ | ਵਿਰੋਧੀ ਧਿਰ ਦੇ ਕੌਂਸਲਰਾਂ ਨੇ ਕਿਹਾ ਕਿ ਕਈ ਵਾਰਡਾਂ ਵਿਚ ਸਫ਼ਾਈ ਕਰਮਚਾਰੀਆਂ ਦੀ ਗਿਣਤੀ ਪੂਰੀ ਨਹੀਂ ਹੈ ਤੇ ਜਿੱਥੇ ਹਨ, ਉਥੇ ਵੀ ਕੌਂਸਲਰਾਂ ਨਾਲ ਬਿਨਾ ਸਲਾਹ ਕੀਤੇ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ | ਇਸ 'ਤੇ ਨਗਰ ਨਿਗਮ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਸਫ਼ਾਈ ਕਰਮਚਾਰੀਆਂ ਦੀ ਹਾਜ਼ਰੀ ਦੇ ਆਧਾਰ 'ਤੇ ਹੀ ਉਨ੍ਹਾਂ ਦੀਆਂ ਤਨਖ਼ਾਹਾਂ ਜਾਰੀ ਕੀਤੀਆਂ ਜਾਣਗੀਆਂ ਤੇ ਕੌਂਸਲਰਾਂ ਵਲੋਂ ਉਨ੍ਹਾਂ ਦੀਆਂ ਹਾਜ਼ਰੀਆਂ ਲਗਾਈਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਸਪਾਈ ਸੇਵਕਾਂ ਨੂੰ ਦਸੰਬਰ ਮਹੀਨੇ ਦੀ ਤਨਖ਼ਾਹ ਇਸੇ ਪ੍ਰਕਿ੍ਆ ਅਨੁਸਾਰ ਦਿੱਤੀ ਜਾਵੇਗੀ | ਮੀਟਿੰਗ ਵਿਚ ਸ਼ਹਿਰ ਵਿਚ ਬਣ ਰਹੀਆਂ ਜਾ ਬਣ ਚੁੱਕੀਆਂ ਗੈਰ ਕਾਨੂੰਨੀ ਇਮਾਰਤਾਂ ਦਾਦੇ ਮਾਮਲੇ ਵੀ ਮਾਮਲੇ ਵੀ ਉਠੇ, ਜਿਸ 'ਤੇ ਕਮਿਸ਼ਨਰ ਨੇ ਕਿਹਾ ਕਿ ਲਿਖਤੀ ਸ਼ਿਕਾਇਤਾਂ ਮਿਲਣ 'ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ | ਇਸਤੋਂ ਇਲਾਵਾ ਬੁੱਢੇ ਨਾਲੇ ਨਾਲ ਲੱਗਦੇ ਵਾਰਡਾਂ ਵਿਚ ਗੰਦੇ ਪਾਣੀ ਦੇ ਆਉਣ ਦਾ ਮੁੱਦਾ ਵੀ ਕੌਂਸਲਰਾਂ ਵਲੋਂ ਰੱਖਿਆ ਗਿਆ |
* ਜਦ ਵਿਧਾਇਕ ਬੱਗਾ ਨੇ ਭਾਜਪਾ ਕੌਂਸਲਰ ਨੂੰ ਮੀਟਿੰਗ 'ਚੋਂ ਬਾਹਰ ਜਾਕੇ ਧਰਨਾ ਲਗਾਉਣ ਲਈ ਕਿਹਾ
ਮੀਟਿੰਗ ਦੀ ਸ਼ੁਰੂਆਤ ਵਿਚ ਜਦ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਵਲੋਂ ਪਹਿਲਾ ੲਜੇਂਡਾ ਪੇਸ਼ ਕਰਨ ਦੀ ਗੱਲ ਕਹੀ ਗਈ ਤਾਂ ਵਿਰਧੀ ਧਿਰ ਦੇ ਕੌਂਸਲਰਾਂ ਵਲੋਂ ਇਸਦਾ ਵਿਰੋਧ ਕੀਤਾ ਗਿਆ ਤੇ ਭਾਜਪਾ ਕੌਂਸਲਰਾਂ ਵਲੋਂ ਸ਼ੇਮ-ਸ਼ੇਮ ਕਹਿਣਾ ਸ਼ੁਰੂ ਕਰ ਦਿੱਤਾ, ਜਿਸ 'ਤੇ ਵਿਧਾਇਕ ਮਦਨ ਲਾਲ ਬੱਗਾ ਭੜਕ ਗਏ ਤੇ ਉਨ੍ਹਾਂ ਨੇ ਇਕ ਭਾਜਪਾ ਕੌਂਸਲਰ ਨੂੰ ਇਸ ਮਾਮਲੇ ਵਿਚ ਮੀਟਿੰਗ 'ਚੋਂ ਬਾਹਰ ਜਾਕੇ ਧਰਨਾ ਦੇਣ ਦਾ ਕਹਿ ਦਿੱਤਾ | ਉਨ੍ਹਾਂ ਕਿਹਾ ਕਿ ਉਕਤ ਕੌਂਸਲਰ ਵਲੋਂ ਅਜਿਹਾ ਕਰਕੇ ਨਿਗਮ ਹਾਊਸ ਦੀ ਮਰਿਆਦਾ ਨੂੰ ਭੰਗ ਕੀਤਾ ਜਾ ਰਿਹਾ ਹੈ |
ਵਿਧਾਇਕ ਦਲਜੀਤ ਸਿੰਘ ਗਰੇਵਾਲ ਤੇ ਕੌਂਸਲਰ ਸੁਖਦੇਵ ਸਿੰਘ ਬਾਵਾ ਵਿਚ ਹੋਈ ਬਹਿਸ
ਇਸਤੋਂ ਬਾਅਦ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਕਾਂਗਰਸੀ ਕੌਂਸਲਰ ਸੁਖਦੇਵ ਸਿੰਘ ਬਾਵਾ ਵਿਚਕਾਰ ਵੀ ਤਿੱਖੀ ਬਹਿਸ ਹੋਈ, ਜੋ ਨਿੱਜੀ ਟਿੱਪਣੀਆਂ ਤਕ ਪੁੱਜ ਗਈ | ਮੀਟਿੰਗ ਵਿਚ ਭਾਜਪਾ ਵਿਰੋਧੀ ਧਿਰ ਦੇ ਆਗੂ ਕੌਂਸਲਰ ਪੂਨਮ ਰੱਤੜਾ ਵਲੋਂ ਉਨ੍ਹਾਂ ਦੇ ਵਾਰਡ ਵਿਚ ਆ ਰਹੇ ਗੰਦੇ ਪਾਣੀ ਨੂੰ ਦੱਸਣ ਲਈ ਬੋਤਲ ਵਿਚ ਭਰਕੇ ਆਪਣੇ ਇਲਾਕੇ ਦਾ ਗੰਦਾ ਪਾਣੀ ਹਾਊਸ ਵਿਚ ਲਿਆਉਂਦਾ ਗਿਆ ਤੇ ਉਨ੍ਹਾਂ ਦੇ ਵਾਰਡ ਵਿਚ ਵਿਕਾਸ ਦੇ ਕੰਮ ਨਾ ਹੋਣ ਦੀ ਗੱਲ ਕਹੀ ਗਈ, ਜਿਸ 'ਤੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਉਹ 4 ਵਾਰ ਕੌਂਸਲਰ ਰਹਿ ਚੁੱਕੇ ਹਨ | ਪਰ ਹਾਲੇ ਤਕ ਉਨ੍ਹਾਂ ਦੇ ਇਲਾਕੇ ਵਿਚ ਵਿਕਾਸ ਹੀ ਨਹੀਂ ਹੋਇਆ, ਜਿਸ ਨਾਲ ਦੋਵਾਂ ਵਿਚਕਾਰ ਤਕਰਾਰ ਹੋ ਗਈ |
ਜਦ ਕੌਂਸਲਰ ਰਖਵਿੰਦਰ ਸਿੰਘ ਗਾਬੜੀਆ ਤੇ 'ਆਪ' ਕੌਂਸਲਰ ਯੁਵਰਾਜ ਸਿੱਧੂ 'ਚ ਹੋਈ ਤਕਰਾਰ
ਮੀਟਿੰਗ ਦੌਰਾਨ ਅਕਾਲੀ ਦਲ (ਬਾਦਲ) ਦੇ ਕੌਂਸਲਰ ਰਖਵਿੰਦਰ ਸਿੰਘ ਗਾਬੜੀਆ ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਯੁਵਰਾਜ ਸਿੰਘ ਸਿੱਧੂ ਦਰਮਿਆਨ ਵੀ ਤਕਰਾਰ ਹੋ ਦੇਖਣ ਨੂੰ ਮਿਲੀ | ਗਾਬੜੀਆ ਵਲੋਂ ਦੋਸ਼ ਲਗਾਇਆ ਗਿਆ ਕਿ ਉਨ੍ਹਾਂ ਦੇ ਵਿਚੋਂ 7 ਸਫ਼ਾਈ ਸੇਵਕਾਂ ਨੂੰ ਉਕਤ ਕੌਂਸਲਰ ਆਪਣੇ ਵਾਰਡ ਵਿਚ ਲੈ ਗਏ ਹਨ ਤੇ ਉਨ੍ਹਾਂ ਦੇ ਵਾਰਡ ਵਿਚ ਸਫ਼ਾਈ ਸੇਵਕਾਂ ਦੀ ਬਹੁਤ ਘਾਟ ਹੈ | ਇਸਤੋਂ ਕੌਂਸਲਰ ਯੁਵਰਾਜ ਸਿੰਘ ਸਿੱਧੂ ਨੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਵਲੋਂ ਅਜਿਹਾ ਵੀ ਕੱੁਝ ਨਹੀਂ ਕੀਤਾ ਗਿਆ | ਇਸ ਦੌਰਾਨ ਹੀ ਕੌਂਸਲਰ ਗਾਬੜੀਆ ਦੀ ਵਿਧਾਇਕ ਕੁਲਵੰਤ ਸਿੰਘ ਸਿੱਧੂ ਨਾਲ ਗਿੱਲ ਰੋਡ ਦੇ ਬਣਾਉਣ ਨੂੰ ਲੈਕੇ ਵੀ ਤਕਰਾਰ ਹੋਈ |
ਭਾਜਪਾ ਕੌਂਸਲਰ ਤੇ 'ਆਪ' ਕੌਂਸਲਰ ਧਨਵੀਰ ਧਾਲੀਵਾਲ 'ਚ ਵੀ ਹੋਈ ਬਹਿਸ
ਮੀਟਿੰਗ ਦੌਰਾਨ ਭਾਜਪਾ ਕੌਂਸਲਰ ਸੁਨੀਲ ਮੌਦਗਿਲ ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਤਨਵੀਰ ਧਾਲੀਵਾਲ ਵਿਚਕਾਰ ਵੀ ਤਿੱਖੀ ਬਹਿਸ ਹੋਈ | ਸੁਨੀਲ ਮੌਦਗਿਲ ਨੇ ਦੋਸ਼ ਲਗਾਇਆ ਕਿ ਰਾਜ ਸਰਕਾਰ ਵਲੋਂ ਨਗਰ ਸੁਧਾਰ ਟਰੱਸਟ ਅਧੀਨ ਆਉਂਦੇ ਸ਼ਹੀਦ ਸੁਖਦੇਵ ਨਗਰ 475 ਏਕੜ ਸਕੀਮ, ਰਾਜਗੁਰੂ ਨਗਰ, ਮਹਾਂਰਿਸ਼ੀ ਨਗਰ, ਸੁਖਦੇਵ ਨਗਰ ਨੂੰ ਨਗਰ ਨਿਗਮ ਅਧੀਨ ਲਿਆਉਣ ਦੇ ਨਾਂਅ 'ਤੇ ਲੱਖਾਂ ਰੁਪਏ ਦੇ ਇਸ਼ਤਿਹਾਰ ਜਾਰੀ ਕੀਤੇ ਗਏ, ਪਰ ਹਕੀਕਤ ਵਿਚ ਇਨ੍ਹਾਂ ਇਲਾਕਿਆਂ ਨੂੰ ਅਜੇ ਤਕ ਨਗਰ ਨਿਗਮ ਵਿਚ ਸ਼ਾਮਲ ਨਹੀਂ ਕੀਤਾ ਗਿਆ | ਇਸਦੇ ਜਵਾਬ ਵਿਚ ਧਨਵੀਰ ਧਾਲੀਵਾਲ ਨੇ ਕਿਹਾ ਕਿ ਸਾਲ 2012 ਵਿਚ ਜਦੋਂ ਭਾਜਪਾ ਦੀ ਸਰਕਾਰ ਸੀ | ਉਸ ਸਮੇਂ ਵੀ ਇਹ ਇਲਾਕੇ ਨਗਰ ਨਿਗਮ ਵਿਚ ਸ਼ਾਮਲ ਕਰਨ ਦ ਤਜਵੀਜ਼ ਲਿਆਉਂਦੀ ਗਈ ਸੀ, ਪਰ ਉਸ ਸਮੇਂ ਦੀ ਸਰਕਾਰ ਵਲੋਂ ਵੀ ਇਸ ਨੰੂ ਰੱਦ ਕਰ ਦਿੱਤਾ ਗਿਆ ਸੀ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਤੇ ਬੇਵਜ੍ਹਾ ਦੋਸ਼ ਲਗਾਏ ਜਾ ਰਹੇ ਹਨ |
ਜਦ ਕੌਂਸਲਰ ਗੁਰਪ੍ਰੀਤ ਸਿੰਘ ਬੱਬਲ ਵਲੋਂ ਨਿਗਮ ਅਧਿਕਾਰੀਆਂ ਨਾਲ ਦੁਰਵਿਵਹਾਰ ਨਾ ਕਰਨ ਸੰਬੰਧੀ ਕਹਿਣ 'ਤੇ ਕਾਂਗਰਸੀ ਕੌਂਸਲਰ ਭੜਕੇ
ਮੀਟਿੰਗ ਦੌਰਾਨ 'ਆਪ' ਕੌਂਸਲਰ ਗੁਰਪ੍ਰੀਤ ਸਿੰਘ ਬੱਬਲ ਵਲੋਂ ਨਿਗਮ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਦੁਰਵਿਵਹਾਰ ਨਾ ਕਰਨ ਬਾਰੇ ਕਿਹਾ ਗਿਆ ਤਾਂ ਇਸ 'ਤੇ ਕਾਂਗਰਸੀ ਕੌਂਸਲਰ ਭੜਕ ਪਏ | ਉਨ੍ਹਾਂ ਕਿਹਾ ਕਿ ਨਿਗਮ ਅਧਿਕਾਰੀਆਂ ਵਲੋਂ ਉਨ੍ਹਾਂ ਦੇ ਕੰਮ ਨਾ ਕਰਕੇ ਉਨ੍ਹਾਂ ਤੇ ਕਥਿਤ ਤੌਰ ਤੇ ਝੂਠੇ ਕੇਸ ਦਰਜ ਕਰਵਾਏ ਜਾ ਰਹੇ ਹਨ | ਮੀਟਿੰਗ ਦੌਰਾਨ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਡਿਪਟੀ ਮੇਅਰ ਪਿ੍ੰਸ ਜੌਹਰ ਤੇ ਵਿਧਾਇਕ ਰਾਜਿੰਦਰ ਕੌਰ ਛੀਨਾ ਤੇ ਨਿਗਮ ਅਧਿਕਾਰੀ ਮੌਜੂਦ ਸਨ |
ਨਗਰ ਨਿਗਮ 'ਚ 112 ਪਿੰਡ ਸ਼ਾਮਿਲ ਕਰਨ ਦਾ ਪ੍ਰਸਤਾਵ ਆਉਣ ਵਾਲੇ ਸਮੇਂ 'ਚ ਹੋਵੇਗਾ ਹਿਤਕਾਰੀ-ਮੇਅਰ
ਨਗਰ ਨਿਗਮ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਨੇ ਕਿਹਾ ਹੈ ਕਿ ਨਗਰ ਨਿਗਮ ਵਿਚ 112 ਪਿੰਡ ਸ਼ਾਮਿਲ ਕਰਨ ਦਾ ਪ੍ਰਸਤਾਵ ਆਉਣ ਵਾਲੇ ਸਮੇਂ ਵਿਚ ਲਾਭਕਾਰੀ ਹੋਵੇਗਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਮੈਟਰੋ ਸਿਟੀ ਨੂੰ ਕਈ ਯੋਜਨਾਵਾਂ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਲਈ ਨਗਰ ਨਿਗਮ ਕੋਲ ਜ਼ਿਆਦਾ ਜ਼ਮੀਨ ਦਾ ਹੋਣਾ ਲਾਜ਼ਮੀ ਹੈ | ਇਸ ਪ੍ਰਸਤਾਵ ਨਾਲ ਨਗਰ ਨਿਗਮ ਦਾ ਖੇਤਰਫਲ ਵਧੇਗਾ ਤੇ ਇਹ ਸਕੀਮਾਂ ਸ਼ਹਿਰ ਵਿਚ ਆਉਣਗੀਆਂ | ਇਸਦੇ ਨਾਲ ਨਾਲ ਨਗਰ ਨਿਗਮ ਦੀ ਆਮਦਨੀ ਵੀ ਵਧੇਗੀ |

Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਦਾਰਥ ਦੀ ਤਸਕਰੀ ਦੇ ਮਾਮਲੇ ਵਿਚ ਨਾਮਜ਼ਦ ਔਰਤ ਦਾ ਪੁਲਿਸ ਨੇ ਢਾਹਿਆ ਮਕਾਨ <br/> ਅਗਲੀ ਖ਼ਬਰ ਗਾਡਵਿਨ ਪਬਲਿਕ ਸਕੂਲ 'ਚ ਵਿਗਿਆਨ ਪ੍ਰਦਰਸ਼ਨੀ-2025 ਦਾ ਆਯੋਜਨ <br/>
Ad Position 24