ਡਾਬਾ/ਲੁਹਾਰਾ, 26 ਦਸੰਬਰ (ਕੁਲਵੰਤ ਸਿੰਘ ਸੱਪਲ)- ਲੁਹਾਰਾ ਬੇਗੋਵਾਲ ਦੁਕਾਨਦਾਰ ਐਸੋਸੀਏਸ਼ਨ ਨੇ ਸ਼ਹੀਦੀ ਦਿਵਸ ਨੂੰ ਬਹੁਤ ਸ਼ਰਧਾ ਨਾਲ ਮਨਾਉਣ ਲਈ 11ਵਾਂ ਸਾਲਾਨਾ ਤਿੰਨ ਰੋਜ਼ਾ ਵਿਸ਼ਾਲ ਲੰਗਰ ਅਤੇ ਦਸਤਾਰ ਸੇਵਾ ਦਾ ਪ੍ਰਬੰਧ ਕੀਤਾ | ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਤਿੰਨੋਂ ਦਿਨ ਵੱਡੀ ਗਿਣਤੀ ਵਿਚ ਲੋਕਾਂ ਨੇ ਇਸ ਸਮਾਗਮ ਵਿਚ ਹਿੱਸਾ ਲਿਆ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਐਸੋਸੀਏਸ਼ਨ ਨੇ ਅੱਜ ਦਸਤਾਰ ਸੇਵਾ ਵੀ ਕੀਤੀ | ਲੰਗਰ ਦੇ ਤੀਜੇ ਦਿਨ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਵੀ ਸ਼ਿਰਕਤ ਕੀਤੀ ਅਤੇ ਸੰਗਤ ਨਾਲ ਲੰਗਰ ਛਕਿਆ | ਇਸ ਮੌਕੇ ਐਸੋਸੀਏਸ਼ਨ ਨੇ ਵਿਧਾਇਕਾ ਛੀਨਾ ਤੇ ਹੋਰ ਮਹਿਮਾਨਾਂ ਨੂੰ ਸਿਰੋਪਿਆਂ ਦੇ ਨਾਲ ਸਨਮਾਨਿਤ ਕੀਤਾ | ਇਸ ਮੌਕੇ ਵਿਧਾਇਕਾ ਛੀਨਾ ਨੇ ਪਿਛਲੇ 11 ਸਾਲਾਂ ਤੋਂ ਸ਼ਹੀਦੀ ਦਿਵਸ ਮਨਾਉਣ ਲਈ ਦੁਕਾਨਦਾਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਰਾਜਕੁਮਾਰ ਸ਼ਰਮਾ, ਵਿਨੋਦ ਸ਼ਰਮਾ, ਵਿੱਕੀ, ਜੱਸੀ ਢੀਂਡਸਾ, ਗੋਲਡੀ ਢੀਂਡਸਾ, ਕਮਲ, ਸ਼ਿਵਜੋਤ, ਰਮਨਪ੍ਰੀਤ ਸਿੰਘ, ਸੰਨੀ ਸਰੂਪ, ਸਾਹਿਬ ਸਿੰਘ, ਇੰਦਰਾ, ਮਨਿੰਦਰ ਸਿੰਘ, ਲਵਪ੍ਰੀਤ ਸਿੰਘ, ਭੁਪਿੰਦਰ ਸਿੰਘ, ਸੰਦੀਪ, ਸੁੱਖੀ, ਸਰਬਦੀਪ ਸਿੰਘ, ਜਸਵੰਤ ਸ਼ਰਮਾ, ਗੁਰਿੰਦਰ ਵੀਰ ਆਦਿ ਮੌਜੂਦ ਸਨ |