ਖੰਨਾ, 26 ਦਸੰਬਰ (ਹਰਜਿੰਦਰ ਸਿੰਘ ਲਾਲ)-ਏ. ਐੱਸ. ਕਾਲਜ, ਖੰਨਾ ਦੇ ਕਰੀਅਰ ਗਾਈਡੈਂਸ ਅਤੇ ਪਲੇਸਮੈਂਟ ਸੈੱਲ ਨੇ ਇੱਕ ਸਫਲ ਪਲੇਸਮੈਂਟ ਡਰਾਈਵ ਕਰਵਾਈ ਗਈ | ਨਾਮਵਰ ਨਿਰਮਾਣ ਅਤੇ ਨਿਰਯਾਤ ਕੰਪਨੀ, ਸ਼ਿਵਾ ਪੌਲੀਫੈਬ ਨੇ ਕਾਲਜ ਕੈਂਪਸ ਵਿਚ ਅੰਤਿਮ ਇੰਟਰਵਿਊ ਲਈਆਂ ਗਈਆਂ | ਬੀ. ਸੀ. ਏ., ਬੀ. ਕਾਮ., ਬੀ. ਐੱਸ.ਸੀ., ਬੀ. ਏ., ਐੱਮ. ਕਾਮ. ਅਤੇ ਐੱਮ. ਐੱਸ. ਸੀ. ਸਮੇਤ ਵੱਖ-ਵੱਖ ਧਾਰਾਵਾਂ ਦੇ ਉਤਸ਼ਾਹੀ ਵਿਦਿਆਰਥੀਆਂ ਨੇ ਹਿੱਸਾ ਲਿਆ | ਚੋਣ ਪ੍ਰਕਿਰਿਆ ਵਿਚ ਦੋ ਪੜਾਅ ਸ਼ਾਮਲ ਸਨ, ਇੱਕ ਸ਼ੁਰੂਆਤੀ ਇੰਟਰਵਿਊ ਅਤੇ ਇੱਕ ਅੰਤਿਮ ਨਿੱਜੀ ਇੰਟਰਵਿਊ | ਲਗਭਗ 12 ਵਿਦਿਆਰਥੀਆਂ ਨੂੰ ਸ਼ਾਰਟ ਲਿਸਟ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ ਪੰਜ-ਨਮਿਤਾ (ਬੀ. ਕਾਮ.), ਤਰਨਪ੍ਰੀਤ ਕੌਰ (ਬੀ. ਸੀ. ਏ.), ਗੁਰਪ੍ਰੀਤ ਕੌਰ (ਬੀ. ਐੱਸ. ਸੀ.), ਤਨੀਸ਼ਾ (ਬੀ. ਕਾਮ.) ਅਤੇ ਕਿ੍ਸ਼ (ਬੀ. ਕਾਮ.) ਨੂੰ 3 ਲੱਖ (3 ਐੱਲ.ਪੀ.ਏ.) ਦੇ ਘੱਟੋ-ਘੱਟ ਸਾਲਾਨਾ ਪੈਕੇਜ ਨਾਲ ਚੁਣਿਆ ਗਿਆ | ਇਸ ਮੌਕੇ ਕੰਪਨੀ ਦੇ ਸਾਹਿਲ ਗਰਗ ਅਤੇ ਰਮੇਸ਼ ਗਰਗ ਅੰਤਿਮ ਇੰਟਰਵਿਊ ਸਮੇਂ ਹਾਜ਼ਰ ਸਨ | ਕਰੀਅਰ ਗਾਈਡੈਂਸ ਅਤੇ ਪਲੇਸਮੈਂਟ ਸੈੱਲ ਦੀ ਕੋਆਰਡੀਨੇਟਰ ਡਾ. ਯਾਸਮੀਨ ਸੋਫਤ ਨੇ ਭਾਗ ਲੈਣ ਵਾਲੀਆਂ ਕੰਪਨੀਆਂ ਅਤੇ ਫੈਕਲਟੀ ਮੈਂਬਰਾਂ ਪ੍ਰੋ. ਸੌਰਵ, ਡਾ. ਰਾਜੀਵ ਸ਼ਰਮਾ, ਪ੍ਰੋ. ਮਨਿੰਦਰ ਕੌਰ, ਡਾ. ਆਸਥਾ, ਪ੍ਰੋ. ਗਗਨਦੀਪ ਕੌਰ, ਪ੍ਰੋ. ਡਿੰਕੀ, ਪ੍ਰੋ. ਮੀਨਾਕਸ਼ੀ ਅਤੇ ਪ੍ਰੋ. ਲਵਪ੍ਰੀਤ ਸਿੰਘ ਦਾ ਉਨ੍ਹਾਂ ਦੇ ਸਹਿਯੋਗ ਅਤੇ ਤਾਲਮੇਲ ਲਈ ਧੰਨਵਾਦ ਕੀਤਾ | ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਧਮੀਜਾ, ਉਪ ਪ੍ਰਧਾਨ ਨਵੀਨ ਥੰਮਨ, ਜਨਰਲ ਸਕੱਤਰ ਰਾਜੇਸ਼ ਡਾਲੀ, ਸੰਯੁਕਤ ਜਨਰਲ ਸਕੱਤਰ ਜਤਿੰਦਰ ਦੇਵਗਨ, ਕਾਲਜ ਸਕੱਤਰ ਅਜੈ ਸੂਦ ਅਤੇ ਹੋਰ ਪ੍ਰਬੰਧਨ ਮੈਂਬਰਾਂ ਨੇ ਵਿਦਿਆਰਥੀਆਂ ਅਤੇ ਕਾਲਜ ਦੇ ਕਰੀਅਰ ਗਾਈਡੈਂਸ ਅਤੇ ਪਲੇਸਮੈਂਟ ਸੈੱਲ ਦੇ ਮੈਂਬਰਾਂ ਨੂੰ ਵਧਾਈ ਦਿੱਤੀ |