13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਬੱਸ ਅੱਡੇ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ <br/>

Ad Position 21
No active advertisement
ਅਜੀਤ ਡੈਸਕ 27-12-2025
ਲੁਧਿਆਣਾ, 26 ਦਸੰਬਰ (ਜਸਵਿੰਦਰ ਸਿੰਘ)-ਸ਼ਹੀਦ ਸੁਖਦੇਵ ਸਿੰਘ ਅੰਤਰਰਾਜੀ ਬੱਸ ਅੱਡਾ ਦੇ ਅੰਦਰ ਬੱਸ ਅੱਡਾ ਅਧਿਕਾਰੀਆਂ ਦੀ ਵੱਡੀ ਲਾਪ੍ਰਵਾਹੀ ਉਦੋਂ ਦੇਖਣ ਨੂੰ ਮਿਲੀ ਜਦੋਂ ਅਦਾਰਾ ਅਜੀਤ ਵਲੋਂ ਬੱਸ ਸਟੈਂਡ ਦਾ ਦੌਰਾ ਕੀਤਾ ਗਿਆ ਤਾਂ ਥਾਂ-ਥਾਂ 'ਤੇ ਬਣੇ ਕਈ ਸੀਵਰੇਜ ਵਿੱਚੋਂ ਗੰਦਾ ਪਾਣੀ ਓਵਰਫਲੋ ਹੋ ਰਿਹਾ ਸੀ ਅਤੇ ਕਈ ਥਾਵਾਂ ਤੇ ਸੀਵਰੇਜ ਦੇ ਢੱਕਣ ਹੀ ਗਾਇਬ ਹੋ ਚੁੱਕੇ ਸਨ | ਇਹ ਵੀ ਦੇਖਣ ਵਿਚ ਆਇਆ ਹੈ ਕਿ ਸੀਵਰੇਜ ਦੇ ਢੱਕਣ ਖੋਲ੍ਹ ਕੇ ਉਨ੍ਹਾਂ ਵਿਚ ਬਾਂਸ ਫਸਾ ਕੇ ਛੱਡ ਦਿੱਤਾ ਜਾਂਦਾ ਹੈ | ਓਵਰਫਲੋ ਹੋ ਰਹੇ ਸੀਵਰੇਜ ਵਿੱਚੋਂ ਨਿਕਲਣ ਵਾਲਾ ਗੰਦਾ ਪਾਣੀ ਪਾਰਕਿੰਗ ਏਰੀਆ ਵਿੱਚ ਫੈਲਣ ਕਾਰਨ ਬਦਬੂ ਵੀ ਫੈਲ ਰਹੀ ਹੈ ਅਤੇ ਗੰਦੇ ਪਾਣੀ ਵਿੱਚ ਆਉਂਦੇ ਜਾਂਦੇ ਰਾਹਗੀਰ ਤਿਲਕ ਕੇ ਗਿਰ ਵੀ ਸਕਦੇ ਹਨ | ਬਿਨ੍ਹਾਂ ਢੱਕਣਾ ਤੋਂ ਸੀਵਰੇਜ ਬੱਸ ਅੱਡੇ ਦੇ ਅੰਦਰ ਆਉਣ ਜਾਣੇ ਵੇਲੇ ਲੋਕਾਂ ਲਈ ਖਤਰੇ ਦਾ ਕਾਰਨ ਬਣੇ ਹੋਏ ਹਨ | ਰਾਤ ਵੇਲੇ ਰੋਸ਼ਨੀ ਦੇ ਢੁੱਕਵੇ ਪ੍ਰਬੰਧ ਨਾ ਹੋਣ ਦੇ ਕਾਰਨ ਵੀ ਜਾਣੇ ਅਣਜਾਣੇ ਕੋਈ ਇਹਨਾਂ ਹੋਦੀਆਂ ਵਿੱਚ ਗਿਰ ਕੇ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ | ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਬੱਸ ਅੱਡੇ ਦੇ ਅੰਦਰ ਘਟੀਆ ਪ੍ਰਬੰਧਾਂ ਨੂੰ ਲੈ ਕੇ ਬੱਸ ਅੱਡਾ ਅਧਿਕਾਰੀਆਂ ਦੀ ਲਾਪਰਵਾਹੀ ਕਈ ਸਵਾਲ ਖੜੇ ਕਰਦੀ ਹੈ | ਜਨਰਲ ਮੈਨੇਜਰ ਨਵਰਾਜ ਬਾਤਿਸ਼ ਨ ਫੋਨ ਤੇ ਗੱਲਬਾਤ ਕਰਦਿਆਂ ਕਿਹਾ ਕਿ ਬੱਸ ਅੱਡੇ ਅੰਦਰਲਾ ਸੀਵਰੇਜ ਸਿਸਟਮ ਬਹੁਤ ਪੁਰਾਣਾ ਹੋ ਚੁੱਕਾ ਹੈ ਇਸ ਸਬੰਧ ਵਿੱਚ ਕਈ ਵਾਰੀ ਉਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਹੈ ਅਤੇ ਨਿਗਮ ਨੂੰ ਵੀ ਇਸ ਦੀ ਸਫਾਈ ਬਾਰੇ ਲਿਖਿਆ ਹੈ | ਨਗਰ ਨਿਗਮ ਦੇ ਕਰਮਚਾਰੀ ਸੀਵਰਜ ਸਿਸਟਮ ਨੂੰ ਬਾਹਰੋਂ ਸਾਫ ਕਰਕੇ ਚਲੇ ਜਾਂਦੇ ਹਨ | ਪਰ ਬੱਸ ਅੱਡੇ ਦੇ ਅੰਦਰਲੀ ਸਮੱਸਿਆ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ | ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਨੂੰ ਇਹ ਵੀ ਕਿਹਾ ਹੈ ਕਿ ਸਾਨੂੰ ਲਗਭਗ 15-20 ਬੰਦੇ ਸਫਾਈ ਵਾਸਤੇ ਦਿੱਤੇ ਜਾਣ | ਸਫਾਈ ਠੇਕੇਦਾਰ ਬਾਰੇ ਉਨ੍ਹਾਂ ਗੱਲ ਕਰਦੇ ਕਿਹਾ ਕਿ ਸਫਾਈ ਦਾ ਠੇਕਾ ਖਤਮ ਹੋ ਚੁੱਕਾ ਹੈ ਹੁਣ 29-30 ਦਸੰਬਰ ਨੂੰ ਦੁਬਾਰਾ ਬੋਲੀ ਹੋਣੀ ਹੈ | ਜਿਵੇਂ ਹੀ ਨਵਾਂ ਠੇਕੇਦਾਰ ਆਉਂਦਾ ਹੈ ਤਾਂ ਸਫਾਈ ਪ੍ਰਬੰਧ ਸਹੀ ਕਰ ਦਿੱਤੇ ਜਾਣਗੇ | ਸਫਾਈ ਠੇਕੇਦਾਰ ਨੇ ਗੱਲ ਕਰਦਿਆਂ ਕਿਹਾ ਕਿ ਮੇਰਾ ਠੇਕਾ ਖਤਮ ਹੋ ਚੁੱਕਾ ਹੈ ਪਰ ਮੈਂ ਫਿਰ ਵੀ ਮਹੀਨੇ ਦੇ ਪੈਸੇ ਦੇ ਰਿਹਾ ਹਾਂ ਅਤੇ ਸਫਾਈ ਪ੍ਰਬੰਧ ਦੇਖ ਰਿਹਾ ਹਾਂ ਜਦੋਂ ਉਸਨੂੰ ਪੁੱਛਿਆ ਕਿ ਪੈਸੇ ਕਿਸ ਨੂੰ ਦੇ ਰਹੇ ਹੋ ਤਾਂ ਠੇਕੇਦਾਰ ਨੇ ਕਿਹਾ ਕਿ ਇਸ ਬਾਰੇ ਤੁਸੀਂ ਜੀਐਮ ਨਾਲ ਗੱਲ ਕਰ ਲਵੋ

Ad Position 22
No active advertisement
ਪਿਛਲੀ ਖ਼ਬਰ ਲੜੀਵਾਰ ਲੱਗੇ ਖ਼ੂਨਦਾਨ ਕੈਂਪਾਂ 'ਚ ਹਜ਼ਾਰਾਂ ਲੋਕਾਂ ਨੇ ਕੀਤਾ ਖ਼ੂਨਦਾਨ-ਬੈਂਸ <br/> ਅਗਲੀ ਖ਼ਬਰ ਗੁਰਪ੍ਰੀਤ ਸਿੰਘ ਬੱਬਲ ਦੀ ਪਹਿਲ 'ਤੇ ਹੀਰੋ ਬੇਕਰੀ ਚੌਕ ਬਣਿਆ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਚੌਕ
Ad Position 24