ਲੁਧਿਆਣਾ, 27 ਦਸੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਬਿਲਡਿੰਗ ਬਰਾਂਚ ਨੇ ਪੱਖੋਵਾਲ ਰੋਡ ਵਿਖੇ ਸਰਕਾਰੀ ਜ਼ਮੀਨ ਤੇ ਬਣੀ ਕਾਨੰੂਨੀ ਇਮਾਰਤ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਹੀਰੋ ਬੇਕਰੀ ਨੰੂ ਸੀਲ ਕਰ ਦਿੱਤਾ ਹੈ | ਇਹ ਕਾਰਵਾਈ ਉਸ ਸਮੇਂ ਅਮਲ ਵਿਚ ਲਿਆਂਦੀ ਗਈ, ਜਦੋਂ ਮਾਮਲੇ ਨਾਲ ਸੰਬੰਧਿਤ ਹਾਈਕੋਰਟ ਵਲੋਂ ਲਗਾਈ ਗਈ ਅਸਥਾਈ ਰੋਕ ਹਟ ਗਈ | ਨਗਰ ਨਿਗਮ ਅਧਿਕਾਰੀਆਂ ਮੁਤਾਬਿਕ, ਹੀਰੋ ਬੇਕਰੀ ਦੀ ਇਮਾਰਤ ਸਰਕਾਰੀ ਜ਼ਮੀਨ ਤੇ ਬਿਨਾ ਮਨਜ਼ੂਰੀ ਦੇ ਤਿਆਰ ਕੀਤੀ ਗਈ ਸੀ ਤੇ ਇਸ ਸੰਬੰਧੀ ਨੋਟਿਸਾਂ 'ਤੇ ਕਾਨੰੂਨੀ ਕਾਰਵਾਈ ਪਹਿਲਾ ਹੀ ਚੱਲ ਰਹੀ ਸੀ, ਪਰ ਰੋਕ ਹਟਦੇ ਹੀ ਤੁਰੰਤ ਕਾਰਵਾਈ ਕਰਦਿਆਂ ਇਮਾਰਤ ਨੰੂ ਸੀਲ ਕੀਤਾ ਗਿਆ | ਇਹ ਕਾਰਵਾਈ ਬਿਲਡਿੰਗ ਬਰਾਂਚ ਦੇ ਏ.ਟੀ.ਪੀ. ਹਰਵਿੰਦਰ ਸਿੰਘ ਹਨੀ ਦੀ ਅਗਵਾਈ ਹੇਠ ਅੰਜਾਮ ਦਿੱਤੀ ਗਈ | ਮੌਕੇ ਤੇ ਪਹੁੰਚੀ ਟੀਮ ਨੇ ਸਾਰੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਅਤੇ ਕਾਨੰੂਨੀ ਪ੍ਰਕਿ੍ਆ ਅਨੁਸਾਰ ਸੀਲਿੰਗ ਦੀ ਕਾਰਵਾਈ ਪੂਰੀ ਕੀਤੀ | ਏ.ਟੀ.ਪੀ. ਹਰਵਿੰਦਰ ਸਿੰਗ ਹਨੀ ਨੇ ਦੱਸਿਆ ਕਿ ਜਦ ਤਕ ਇਸ ਮਾਮਲੇ ਦੀ ਪੂਰੀ ਕਾਨੰੂਨੀ ਪ੍ਰਕਿਰਿਆ ਮੁਕੰਮਲ ਨਹੀਂ ਹੋ ਜਾਂਦੀ | ਨਗਰ ਨਿਗਮ ਵਲੋਂ ਸਖ਼ਤ ਰਵੱਈਆ ਅਪਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸਰਕਾਰੀ ਜ਼ਮੀਨ 'ਤੇ ਕਬਜ਼ੇ ਜਾ ਗੈਰ ਕਾਨੰੂਨੀ ਨਿਰਮਾਣ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ | ਨਿਗਮ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਸ਼ਹਿਰ ਦੇ ਹੋਰ ਹਿੱਸਿਆ ਵਿਚ ਵੀ ਅਜਿਹੇ ਮਾਮਲਿਆਂ ਦੀ ਪਛਾਣ ਕਾਰਵਾਈ ਕੀਤੀ ਜਾਵੇਗੀ, ਤਾਂ ਜੋ ਸਰਕਾਰੀ ਜ਼ਮੀਨ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ |