ਲੁਧਿਆਣਾ, 27 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਵਿਖੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਪੁਰਬ ਮਨਾਇਆ¢ ਇਸ ਮੌਕੇ ਜਵੱਦੀ ਟਕਸਾਲ ਦੇ ਮÏਜੂਦਾ ਮੁਖੀ ਸੰਤ ਗਿਆਨੀ ਅਮੀਰ ਸਿੰਘ ਜੀ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ 'ਸਿੱਖ' ਨੂੰ ਭਗਤੀ ਅਤੇ ਸ਼ਕਤੀ ਦਾ ਸੁਮੇਲ ਕਰਕੇ 'ਸਿੰਘ' ਦਾ ਰੂਪ ਬਖ਼ਸ਼ਣ ਵਾਲੇ, ਸਵਾ ਲੱਖ ਦੁਸ਼ਮਣ ਨਾਲ ਇਕ ਸਿੰਘ ਨਾਲ ਲੜਨ ਦੀ ਤਾਕਤ ਬਖ਼ਸ਼ਣ ਵਾਲੇ, ਦੇਗ-ਤੇਗ ਦੇ ਧਨੀ, ਸਰਬੰਸ ਦਾਨੀ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਾਵਨ ਨਾਮ ਜ਼ੁਬਾਨ 'ਤੇ ਆਉਂਦਿਆਂ ਹੀ ਵੀਰ ਰਸ ਭਰਪੂਰ ਤੇਜੱਸਵੀ, ਜਾਹੋ ਜਲਾਲ ਵਾਲੀ ਸ਼ਖ਼ਸੀਅਤ ਮਨ ਮੰਦਰ ਵਿਚ ਝੱਟ ਉਘੜ ਆਉਂਦੀ ਹੈ ¢ 42-45 ਕੁ ਵਰਿ੍ਹਆਂ ਦੀ ਛੋਟੀ ਜਿਹੀ ਉਮਰ 'ਚ 14 ਲੜਾਈਆਂ ਲੜਨੀਆਂ ਅਤੇ ਖ਼ਾਲਸੇ ਨੂੰ ਜ਼ੁਲਮ ਵਿਰੁੱਧ ਹਰ ਸਮੇਂ ਡਟਣ ਲਈ ਤਤਪਰ ਰਹਿਣ ਦੀ ਪ੍ਰੇਰਨਾ ਦੇਣਾ ਗੁਰੂ ਸਾਹਿਬ ਜੀ ਦਾ ਬਹੁਤਾ ਕਰਕੇ ਜੰਗੀ ਸੁਭਾਅ ਪ੍ਰਗਟਾਉਂਦਾ ਹੈ ਪਰ ਸਤਿਗੁਰੂ ਜੀ ਨੇ ਸਮੁੱਚੇ ਜੀਵਨ ਨੂੰ ਪੜਚੋਲੀਏ ਤਾਂ ਹੋਰ ਵੀ ਬਹੁਤ ਸਾਰੇ ਪੱਖਾਂ ਬਾਰੇ ਜਾਣਕਾਰੀ ਮਿਲਦੀ ਹੈ, ਜਿਵੇਂ ਕਿ ਗੁਰੂ ਸਾਹਿਬ ਜੀ ਯੁੱਧ ਕਲਾ ਦੇ ਨਿਪੁੰਨ ਸੈਨਾਪਤੀ ਹੋਣ ਦੇ ਨਾਲ ਨਾਲ ਮਹਾਨ ਵਿਦਵਾਨ, ਮਹਾਂ ਕਵੀ, ਮਹਾ-ਦਾਨੀ, ਨਿਪੁੰਨ ਨੀਤੀਵਾਨ, ਮਹਾਨ ਸ਼ਸਤਰ-ਪਾਰਖੂ, ਕਲਾ-ਪ੍ਰੇਮੀ ਅਤੇ ਸੂਖਮ ਭਿਅੰਕਰ ਆਦਿ ਵਰਗੇ ਹੋਰ ਵੀ ਅਨੇਕਾਂ ਪੱਖ ਉਭਰ ਕੇ ਸਾਹਮਣੇ ਆਉਂਦੇ ¢ ਭਾਈ ਘਨ੍ਹੱਈਆ ਜੀ ਯੁੱਧ ਦੇ ਮੈਦਾਨ 'ਚ ਬਗੈਰ ਕਿਸੇ ਭੇਦ ਭਾਵ ਦੇ ਜਲ ਛਕਾਉਂਦੇ, ਮਲ੍ਹਮ ਪੱਟੀ ਵੀ ਕਰਦੇ ਸਨ¢ ਗੁਰੂ ਸਾਹਿਬ ਜੀ ਦੀ ਇਨਸਾਨੀਅਤ ਅਤੇ ਉਦਾਰਤਾ ਦੀ ਵੀ ਕਿਸੇ ਕੋਲ ਬਰਾਬਰੀ ਨਹੀਂ¢ ਇਸ ਲਈ ਮਾਨਵਤਾ ਤੇ ਪਰਉਪਕਾਰਤਾ ਦੇ ਮਹਾਨ ਅਲੰਬਰਦਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿਧਾਂਤਾਂ 'ਤੇ ਚੱਲਣ ਦਾ ਪ੍ਰਣ ਕਰੀਏ ¢