ਚੰਡੀਗੜ੍ਹ, 31 ਮਈ (ਮਾਰਕੰਡਾ)-ਚੰਡੀਗੜ੍ਹ ਪ੍ਰਸ਼ਾਸਨ ਦੇ ਖੇਡ ਵਿਭਾਗ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਸ਼ਹਿਰ ਦਾ ਨਾਂਅ ਰੌਸ਼ਨ ਕਰਨ ਵਾਲੇ ਖਿਡਾਰੀਆਂ ਦਾ ਸਨਮਾਨ ਕਰਨ ਲਈ ਇਕ ਸ਼ਾਨਦਾਰ ਸਨਮਾਨ ਸਮਾਰੋਹ ਕਰਵਾਇਆ | ਸਮਾਗਮ ਦੀ ਪ੍ਰਧਾਨਗੀ ਕੇਂਦਰੀ ਕਿਰਤ ਤੇ ਰੁਜ਼ਗਾਰ, ਯੁਵਾ ਮਾਮਲੇ ਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਕੀਤੀ | ਇਸ 'ਚ ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸ਼ਿਰਕਤ ਕੀਤੀ | ਉਨ੍ਹਾਂ ਨੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਬਰਾਬਰ ਇਕ ਮਜ਼ਬੂਤ ਖੇਡ ਵਾਤਾਵਰਨ ਪ੍ਰਣਾਲੀ ਵਿਕਸਤ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਤੇ ਪ੍ਰਸ਼ਾਸਕ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ | ਭਾਰਤ 'ਚ ਖੇਡ ਵਿਕਾਸ ਲਈ ਵਿਆਪਕ ਦਿ੍ਸ਼ਟੀਕੋਣ ਨੂੰ ਉਜਾਗਰ ਕਰਦੇ ਹੋਏ ਡਾ. ਮਾਂਡਵੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਵਿਕਸਤ ਭਾਰਤ 2047 ਲਈ ਇਕ ਵਿਆਪਕ ਰੋਡਮੈਪ ਤਿਆਰ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਚੰਡੀਗੜ੍ਹ 'ਚ ਸਭ ਤੋਂ ਵਧੀਆ ਕੋਚ ਉਪਲਬਧ ਹੋਣਗੇ | ਕਟਾਰੀਆ ਨੇ ਉਲੰਪਿਕ ਸੋਨ ਤਮਗ਼ਾ ਜੇਤੂ ਅਭਿਨਵ ਬਿੰਦਰਾ ਦੇ ਨਿਰੰਤਰ ਸਮਰਥਨ ਦਾ ਧੰਨਵਾਦ ਕੀਤਾ | ਉਨ੍ਹਾਂ ਨੇ ਗਲੀ ਕਿ੍ਕਟ ਪਹਿਲਕਦਮੀ ਦੀ ਸਫਲਤਾ ਲਈ ਸੰਜੇ ਟੰਡਨ ਤੇ ਚੰਡੀਗੜ੍ਹ ਪੁਲਿਸ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ | ਪ੍ਰੋਗਰਾਮਾਂ ਦੇ ਹਿੱਸੇ ਵਜੋਂ ਕੇਂਦਰੀ ਮੰਤਰੀ ਮਾਂਡਵੀਯਾ ਨੇ ਸੈਕਟਰ 8 ਤੇ ਸੈਕਟਰ 39 ਦੇ ਖੇਡ ਕੰਪਲੈਕਸਾਂ ਵਿਚ ਆਧੁਨਿਕ ਸ਼ਤਰੰਜ ਕੇਂਦਰਾਂ ਅਤੇ ਸੈਕਟਰ 42 ਵਿਚ ਇੱਕ ਅਤਿ-ਆਧੁਨਿਕ ਸਨੂਕਰ ਤੇ ਬਿਲੀਅਰਡਸ ਹਾਲ ਸਮੇਤ ਕਈ ਵੱਡੇ ਖੇਡ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ | ਸਮਾਗਮ ਦੌਰਾਨ ਸਿੱਖਿਆ ਵਿਭਾਗ ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਤੇ ਅਭਿਨਵ ਬਿੰਦਰਾ ਫਾਊਾਡੇਸ਼ਨ ਟਰੱਸਟ ਜੋ ਕਿ ਐਫ. ਆਈ. ਵੀ. ਬੀ. ਵਾਲੀਬਾਲ ਫਾਊਾਡੇਸ਼ਨ (ਸਵਿਟਜ਼ਰਲੈਂਡ) ਅਤੇ ਫੈਡਰੇਸ਼ਨ ਇੰਟਰਨੈਸ਼ਨਲ ਡੀ ਵਾਲੀਬਾਲ (ਐਫ. ਆਈ. ਵੀ. ਬੀ.) ਦੀ ਅਗਵਾਈ ਹੇਠ ਹੈ, ਵਿਚਕਾਰ ਇਕ ਰਣਨੀਤਕ ਸਮਝੌਤਾ (ਐਮ. ਓ. ਯੂ.) 'ਤੇ ਵੀ ਹਸਤਾਖ਼ਰ ਕੀਤੇ ਗਏ | ਇਸ ਸਮਝੌਤੇ ਦਾ ਉਦੇਸ਼ ਚੰਡੀਗੜ੍ਹ ਦੇ 108 ਸਕੂਲਾਂ 'ਚ ਵਾਲੀਬਾਲ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ, ਪਹੁੰਚ ਅਤੇ ਉੱਤਮਤਾ ਨੂੰ ਉਤਸ਼ਾਹਿਤ ਕਰਨਾ ਹੈ | 1.32 ਕਰੋੜ ਰੁਪਏ ਦੇ ਵਜ਼ੀਫ਼ੇ ਆਨਲਾਈਨ ਪਲੇਟਫ਼ਾਰਮ ਰਾਹੀਂ 320 ਅਥਲੀਟਾਂ ਨੂੰ ਟਰਾਂਸਫਰ ਕੀਤੇ ਗਏ | ਜਿਸ ਨਾਲ ਵਧੇਰੇ ਪਾਰਦਰਸ਼ਤਾ ਤੇ ਪ੍ਰਸ਼ਾਸਨਿਕ ਕੁਸ਼ਲਤਾ ਯਕੀਨੀ ਬਣਾਈ ਗਈ | ਇਸ ਤੋਂ ਇਲਾਵਾ 448 ਖਿਡਾਰੀਆਂ ਨੂੰ 5.67 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਭੇਟ ਕੀਤੀ ਗਈ, ਜਿਨ੍ਹਾਂ 'ਚ 8 ਅੰਤਰਰਾਸ਼ਟਰੀ ਅਤੇ 23 ਰਾਸ਼ਟਰੀ ਪੱਧਰ ਦੇ ਅਥਲੀਟ ਸ਼ਾਮਿਲ ਸਨ ਤੇ ਪੈਰਾ-ਅਥਲੀਟਾਂ ਨੂੰ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਵਿਸ਼ੇਸ਼ ਮਾਨਤਾ ਦਿੱਤੀ ਗਈ | ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਅਸਾਧਾਰਨ ਪ੍ਰਾਪਤੀਆਂ ਵਾਲੇ ਖਿਡਾਰੀਆਂ ਨੂੰ ਸਟੇਜ 'ਤੇ ਬੁਲਾਇਆ ਅਤੇ ਭਾਰਤੀ ਖੇਡਾਂ ਪ੍ਰਤੀ ਉਨ੍ਹਾਂ ਦੀ ਉੱਤਮਤਾ ਅਤੇ ਸਮਰਪਣ ਦਾ ਜਸ਼ਨ ਮਨਾਉਂਦੇ ਹੋਏ ਵਿਸ਼ੇਸ਼ ਸਨਮਾਨ ਦਿੱਤੇ ਗਏ |