09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਐਮ. ਸੀ. ਐਮ. ਕਾਲਜ ਨੇ ਅੰਗਰੇਜ਼ੀ ਭਾਸ਼ਾ ਦੇ ਬੁਨਿਆਦੀ ਸਿਧਾਂਤਾਂ 'ਦੇ ਸਿਰਲੇਖ ਅਧੀਨ 7 ਦਿਨਾ ਬਿ੍ਜ ਕੋਰਸ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 01-06-2025
ਚੰਡੀਗੜ੍ਹ, 31 ਮਈ (ਮਾਰਕੰਡਾ)-ਮੇਹਰ ਚੰਦ ਮਹਾਜਨ ਡੀ. ਏ. ਵੀ. ਕਾਲਜ ਲੜਕੀਆਂ ਚੰਡੀਗੜ੍ਹ ਵਿਖੇ ਅੰਗਰੇਜ਼ੀ ਦੇ ਪੋਸਟ ਗ੍ਰੈਜੂਏਟ ਵਿਭਾਗ ਨੇ ਯੁਵਾ ਸਤੰਭ ਦ ਪਿਲਰ ਆਫ਼ ਯੂਥ (ਐਨ. ਜੀ. ਓ.) ਦੇ ਸਹਿਯੋਗ ਨਾਲ ਅੰਗਰੇਜ਼ੀ ਭਾਸ਼ਾ ਦੇ ਬੁਨਿਆਦੀ ਸਿਧਾਂਤਾਂ ਦੇ ਸਿਰਲੇਖ ਹੇਠ 7 ਦਿਨਾਂ ਬਿ੍ਜ ਕੋਰਸ ਕਰਵਾਇਆ | ਕੋਰਸ ਭਾਗੀਦਾਰਾਂ ਦੀ ਅੰਗਰੇਜ਼ੀ ਵਿਆਕਰਨ ਦੀ ਸਮਝ ਨੂੰ ਵਧਾਉਣ ਲਈ ਤਿਆਰ ਕੀਤਾ ਗਿਆ, ਜਿਸ 'ਚ ਕਾਲ, ਬਿਰਤਾਂਤ ਅਤੇ ਰਸਮੀ ਅਤੇ ਗੈਰ-ਰਸਮੀ ਭਾਸ਼ਾ ਦੀ ਢੁਕਵੀਂ ਵਰਤੋਂ 'ਤੇ ਵਿਸ਼ੇਸ਼ ਧਿਆਨ ਦਿੱਤਾ | ਪ੍ਰੋਗਰਾਮ 'ਚ ਇੰਟਰਐਕਟਿਵ ਚਰਚਾਵਾਂ, ਭੂਮਿਕਾ-ਨਿਭਾਉਣੇ, ਸਮੂਹ ਕਾਰਜ ਤੇ ਵਿਅਕਤੀਗਤ ਅਭਿਆਸ ਸ਼ਾਮਿਲ ਸਨ, ਜਿਨ੍ਹਾਂ ਦਾ ਉਦੇਸ਼ ਭਾਸ਼ਾ ਦੀ ਮੁਹਾਰਤ ਤੇ ਵਿਸ਼ਵਾਸ ਨੂੰ ਵਧਾਉਣਾ ਸੀ | ਕਲਾਸ-ਰੂਮ ਗਤੀਵਿਧੀਆਂ ਤੋਂ ਇਲਾਵਾ, ਭਾਗੀਦਾਰਾਂ ਨੂੰ ਰੋਜ਼ਾਨਾ ਨਵੇਂ ਸ਼ਬਦ ਤੇ ਮੁਹਾਵਰੇ ਸਿੱਖ ਕੇ ਆਪਣੀ ਸ਼ਬਦਾਵਲੀ ਦਾ ਵਿਸਥਾਰ ਕਰਨ ਲਈ ਉਤਸ਼ਾਹਿਤ ਕੀਤਾ ਗਿਆ | ਵਾਤਾਵਰਨ ਜਾਗਰੂਕਤਾ 'ਤੇ ਇਕ ਵਿਸ਼ੇਸ਼ ਸੈਸ਼ਨ 'ਚ ਪਲਾਸਟਿਕ ਦੇ ਖ਼ਤਰਿਆਂ 'ਤੇ ਇਕ ਭਾਸ਼ਨ ਸ਼ਾਮਿਲ ਸੀ | ਜਿਸ ਤੋਂ ਬਾਅਦ ਵਾਤਾਵਰਨ-ਚੇਤਨਾ ਨੂੰ ਉਤਸ਼ਾਹਿਤ ਕਰਨ ਵਾਲੀ ਇਕ ਸਲੋਗਨ-ਲਿਖਣ ਗਤੀਵਿਧੀ ਕਰਵਾਈ ਗਈ | ਕੋਰਸ ਦਾ ਸਮਾਪਨ ਪ੍ਰੋਗਰਾਮ ਨੂੰ ਸਫਲਤਾਪੂਰਵਕ ਪੂਰਾ ਕਰਨ ਵਾਲੇ 26 ਵਿਦਿਆਰਥਣਾਂ ਨੂੰ ਸਰਟੀਫਿਕੇਟ ਵੰਡਣ ਨਾਲ ਹੋਇਆ | ਕਾਲਜ ਦੀ ਕਨਵੀਨਰ ਤੇ ਕਾਰਜਕਾਰੀ ਪਿ੍ੰਸੀਪਲ ਨੀਨਾ ਸ਼ਰਮਾ ਨੇ ਸਮਾਪਤੀ ਵਾਲੇ ਦਿਨ ਭਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਡੈਂਟਲ ਇੰਸਟੀਚਿਊਟ ਨੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ <br/> ਅਗਲੀ ਖ਼ਬਰ ਵਿਸ਼ਵ ਸਨਾਤਨ ਧਰਮ ਸਭਾ ਨੇ ਅੱਤਵਾਦ ਦੇ ਸ਼ਿਕਾਰ ਹਿੰਦ ਭਾਈਚਾਰੇ ਦੇ ਹੱਕ 'ਚ ਆਵਾਜ਼ ਉਠਾਈ <br/>
Ad Position 24