10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਖਸਤਾ ਹਾਲ ਸੜਕ ਨੂੰ ਲੈ ਕੇ ਕਾਲੋਨੀ ਵਾਸੀਆਂ ਵਲੋਂ ਰੋਸ ਪ੍ਰਦਰਸ਼ਨ

Ad Position 21
No active advertisement
ਸਵਾਸਤਿਕ ਵਿਹਾਰ ਕਾਲੋਨੀ ਦੀ ਖਸਤਾ ਹਾਲ ਮੁੱਖ ਸੜਕ ਨੂੰ ਦਿਖਾਉਂਦੇ ਹੋਏ ਕਾਲੋਨੀ ਵਾਸੀ | ਤਸਵੀਰ : ਮਨਿੰਦਰ ਸਿੰਘ <br/> 01-06-2025
ਜ਼ੀਰਕਪੁਰ, 31 ਮਈ (ਮਨਿੰਦਰ ਸਿੰਘ)-ਸਥਾਨਕ ਪਟਿਆਲਾ ਰੋਡ 'ਤੇ ਸਥਿਤ ਸਵਾਸਤਿਕ ਵਿਹਾਰ ਕਾਲੋਨੀ ਦੇ ਵਸਨੀਕਾਂ ਵਲੋਂ ਕਾਲੋਨੀ ਦੀ ਮੁੱਖ ਸੜਕ ਨਾ ਬਣਾਏ ਜਾਣ ਕਾਰਨ ਨਗਰ ਕੌਂਸਲ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਹਲਕਾ ਵਿਧਾਇਕ ਵਲੋਂ ਕਾਲੋਨੀ 'ਚ ਸੜਕ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਸੀ, ਪਰ ਇਸ ਦੇ ਬਾਵਜੂਦ ਕਾਲੋਨੀ ਦੀ ਮੁੱਖ ਸੜਕ ਅਧੂਰੀ ਛੱਡ ਕੇ ਪਿਛਲੀ ਸੜਕ ਬਣਾ ਦਿੱਤੀ ਗਈ | ਲੋਕਾਂ ਦਾ ਦੋਸ਼ ਹੈ ਕਿ ਪੂਰੀ ਕਾਲੋਨੀ ਦੇ ਲੋਕ ਇਸ ਮੁੱਖ ਸੜਕ ਤੋਂ ਹੀ ਆਉਂਦੇ-ਜਾਂਦੇ ਹਨ ਤੇ ਇਹੀ ਸੜਕ ਬਣਾਈ ਨਹੀਂ ਗਈ | ਉਨ੍ਹਾਂ ਕਿਹਾ ਕਿ ਇਸ ਸੜਕ 'ਤੇ ਹਲਕੇ ਜਿਹੇ ਮੀਂਹ ਨਾਲ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਅਕਸਰ ਦੋ ਪਹੀਆ ਵਾਹਨ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ | ਲੋਕਾਂ ਨੇ ਨਗਰ ਕੌਂਸਲ ਤੋਂ ਇਸ ਸੜਕ ਨੂੰ ਜਲਦ ਬਣਾਉਣ ਦੀ ਮੰਗ ਕੀਤੀ ਹੈ | ਕਾਲੋਨੀ ਵਾਸੀਆਂ ਤੇ ਸੰਜੀਵ ਖੰਨਾ ਦੀ ਟੀਮ ਦੇ ਮੈਂਬਰ ਪ੍ਰਦੀਪ ਸਿੱਕਾ, ਸੁਨੀਲ ਸੇਠੀ ਤੇ ਅਸ਼ਵਨੀ ਗਰਗ ਨੇ ਕਿਹਾ ਕਿ ਨਗਰ ਕੌਂਸਲ ਵਲੋਂ ਕਾਲੋਨੀ ਵਾਸੀਆਂ ਨੂੰ ਰੋਜ਼ਾਨਾ ਲਾਰੇ ਲਗਾਏ ਜਾ ਰਹੇ ਹਨ ਇਸ ਸੜਕ ਦਾ ਜਲਦ ਹੀ ਟੈਂਡਰ ਪਾਸ ਕਰਵਾ ਕੇ ਕੰਮ ਸ਼ੁਰੂ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਵਿਧਾਇਕ ਵਲੋਂ ਉਦਘਾਟਨ ਕਰਨ ਤੋਂ ਬਾਅਦ ਪਿੱਛੇ ਵਾਲੀ ਸੜਕ ਦਾ ਅੱਧਾ ਹਿੱਸਾ ਤਾਂ ਬਣ ਗਿਆ, ਪਰ ਅੱਗੇ ਵਾਲੀ ਸੜਕ ਅਧੂਰੀ ਛੱਡ ਦਿੱਤੀ ਗਈ | ਇਸ ਤੋਂ ਇਲਾਵਾ ਕਾਲੋਨੀ ਵਾਸੀ ਜਤਿੰਦਰ ਗੌੜ, ਵਿਕਾਸ ਰਾਏ, ਜਤਿਨ ਗਰਗ, ਵੇਦ ਪ੍ਰਕਾਸ਼ ਗੋਇਲ, ਅਤੁਲ ਮਹਿਰਾ, ਮੱਖਣ ਗਰਗ ਆਦਿ ਨੇ ਕਿਹਾ ਕਿ ਸਾਡੀ ਕਾਲੋਨੀ ਦੀ ਇਹ ਸੜਕ ਡਬਲ ਰੋਡ ਹੈ, ਪਰ ਸੜਕ ਨੂੰ ਇਕ ਪਾਸੇ ਤੋਂ ਬਣਾਉਣ ਦਾ ਕੰਮ ਵਿਚਕਾਰ ਹੀ ਛੱਡੇ ਜਾਣ ਕਾਰਨ ਇਹ ਇਕ ਸਿੰਗਲ ਸੜਕ ਬਣ ਗਈ ਹੈ | ਸਵੇਰੇ ਜਦੋਂ ਸਕੂਲ ਬੱਸਾਂ ਕਾਲੋਨੀ 'ਚ ਆਉਂਦੀਆਂ ਹਨ ਤਾਂ ਇਥੇ ਅਕਸਰ ਟ੍ਰੈਫ਼ਿਕ ਜਾਮ ਲੱਗ ਜਾਂਦਾ ਹੈ | ਸੜਕ ਵਿਚ ਪਏ ਡੂੰਘੇ ਟੋਏ ਦਿਖਾਉਂਦੇ ਹੋਏ ਕਾਲੋਨੀ ਵਾਸੀਆਂ ਨੇ ਕਿਹਾ ਕਿ ਜੇਕਰ ਇਨ੍ਹਾਂ ਟੋਇਆਂ ਨੂੰ ਤੁਰੰਤ ਨਾ ਭਰਿਆ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਓਧਰ ਦੂਜੇ ਪਾਸੇ ਨਗਰ ਕੌਂਸਲ ਜ਼ੀਰਕਪੁਰ ਦੇ ਜੇ. ਈ. ਅਮਨਦੀਪ ਸਿੰਘ ਨੇ ਕਿਹਾ ਕਿ ਜਲਦ ਹੀ ਇਸ ਸੜਕ ਨੂੰ ਬਣਾਉਣ ਦਾ ਕੰਮ ਪੂਰਾ ਕਰਵਾ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਬਾਦਲ ਗਰੁੱਪ ਪੰਜ ਮੈਂਬਰੀ ਕਮੇਟੀ ਨੂੰ ਭੰਗ ਕਰਵਾਉਣ ਲਈ ਰਚ ਰਿਹੈ ਸਾਜਿਸ਼ਾਂ-ਗਿਆਨੀ ਹਰਪ੍ਰੀਤ ਸਿੰਘ <br/> ਅਗਲੀ ਖ਼ਬਰ ਬਰਵਾਲਾ ਰੋਡ 'ਤੇ ਪੀ. ਡਬਲਿਊ. ਡੀ. ਵਲੋਂ ਬਣਾਏ ਜਾ ਰਹੇ ਨਾਲੇ ਕਾਰਨ ਪਾਣੀ ਦੀ ਸਪਲਾਈ ਠੱਪ <br/>
Ad Position 24