07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਵਿਸ਼ਵ ਸਾਈਕਲ ਦਿਵਸ ਮੌਕੇ ਪੰਜਾਬ ਯੂਨੀਵਰਸਿਟੀ ਨੇ ਸਾਈਕਲ ਰੈਲੀ ਕੱਢੀ <br/>

Ad Position 21
No active advertisement
ਅਜੀਤ ਡੈਸਕ 02-06-2025
ਚੰਡੀਗੜ੍ਹ, 1 ਜੂਨ (ਸੰਦੀਪ ਕੁਮਾਰ ਮਾਹਨਾ)–ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਚੰਡੀਗੜ੍ਹ ਪ੍ਰਸ਼ਾਸਨ ਦੇ ਖੇਡ ਵਿਭਾਗ ਦੇ ਸਹਿਯੋਗ ਨਾਲ ਵਿਸ਼ਵ ਸਾਈਕਲਿੰਗ ਦਿਵਸ ਮਨਾਉਣ ਲਈ ਕੱਢੀ ਗਈ ਵਿਸ਼ਵ ਸਾਈਕਲ ਰੈਲੀ ਦੌਰਾਨ 450 ਤੋਂ ਵੱਧ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਤੇ ਨਾਗਰਿਕਾਂ ਨੇ ਹਿੱਸਾ ਲਿਆ | ਇਹ ਰੈਲੀ ਪੀ. ਯੂ. ਦੇ ਗਾਂਧੀ ਭਵਨ ਤੋਂ ਸ਼ੁਰੂ ਹੋ ਕੇ ਸੈਕਟਰ-17 ਦੇ ਤਿਰੰਗਾ ਪਾਰਕ ਵਿਖੇ ਸਮਾਪਤ ਹੋਈ | ਜੋ ਸਿਹਤਮੰਦ ਜੀਵਨ ਸ਼ੈਲੀ, ਟਿਕਾਊ ਗਤੀਸ਼ੀਲਤਾ ਨੂੰ ਉਤਸ਼ਾਹਿਤ ਕਰਨ ਅਤੇ 'ਆਪ੍ਰੇਸ਼ਨ ਸੰਧੂਰ' ਵਿਚ ਹਥਿਆਰਬੰਦ ਬਲਾਂ ਦੀ ਬਹਾਦਰੀ ਬਾਰੇ ਜਾਗਰੂਕਤਾ ਫੈਲਾਉਣ 'ਤੇ ਕੇਂਦਿ੍ਤ ਸੀ | ਰੈਲੀ 'ਚ ਹਿੱਸਾ ਲੈਣ ਵਾਲੇ ਵਿੱਦਿਅਕ ਅਦਾਰਿਆਂ ਵਿਚ ਐਮ. ਸੀ. ਐਮ. ਡੀ. ਏ. ਵੀ. ਕਾਲਜ, ਪੀ. ਜੀ. ਗੌਰਮਿੰਟ ਕਾਲਜ ਫ਼ਾਰ ਗਰਲਜ਼ ਸੈਕਟਰ 11, ਪੀ. ਜੀ. ਗੌਰਮਿੰਟ ਕਾਲਜ ਸੈਕਟਰ 11, ਦੇਵ ਸਮਾਜ ਕਾਲਜ ਫਾਰ ਵੂਮੈਨ ਸੈਕਟਰ 45, ਗੌਰਮਿੰਟ ਕਾਲਜ ਫ਼ਾਰ ਯੋਗਾ ਸੈਕਟਰ 23, ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ ਸੈਕਟਰ 20, ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਸੈਕਟਰ-36 ਆਦਿ ਸ਼ਾਮਿਲ ਸਨ | ਖੇਡ ਡਾਇਰੈਕਟੋਰੇਟ ਦੀ ਕੋਚ ਅਰਪਿਤਾ ਮਲਿਕ ਦੀ ਅਗਵਾਈ ਵਾਲੀ ਖੇਲੋ ਇੰਡੀਆ ਟੀਮ ਤੇ ਚੰਡੀਗੜ੍ਹ ਸਾਈਕਲਿੰਗ ਐਸੋਸੀਏਸ਼ਨ ਦੇ ਮੈਂਬਰਾਂ ਨੇ ਵੀ ਰੈਲੀ 'ਚ ਹਿੱਸਾ ਲਿਆ | ਰੈਲੀ ਨੂੰ ਡੀਨ ਯੂਨੀਵਰਸਿਟੀ ਇੰਸਟਰੱਕਸ਼ਨ ਪ੍ਰੋ. ਯੋਜਨਾ ਰਾਵਤ ਨੇ ਰਜਿਸਟਰਾਰ ਪ੍ਰੋ. ਵਾਈ. ਪੀ. ਵਰਮਾ ਦੀ ਮੌਜੂਦਗੀ 'ਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਰੈਲੀ ਦੌਰਾਨ ਪ੍ਰੋ ਯੋਜਨਾ ਰਾਵਤ ਤੇ ਪ੍ਰੋ. ਵਾਈ. ਪੀ. ਵਰਮਾ ਨੇ ਡੀਨ ਸਟੂਡੈਂਟ ਵੈੱਲਫੇਅਰ ਪ੍ਰੋ. ਅਮਿਤ ਚੌਹਾਨ, ਡੀਨ ਸਟੂਡੈਂਟ (ਮਹਿਲਾ) ਪ੍ਰੋਫੈਸਰ ਸਿਮਰਤ ਕਾਹਲੋਂ, ਸਹਾਇਕ ਸਟੂਡੈਂਟ ਵੈੱਲਫੇਅਰ ਪ੍ਰੋ. ਨਰੇਸ਼ ਕੁਮਾਰ ਤੇ ਪੰਜਾਬ ਯੂਨੀਵਰਸਿਟੀ ਦੇ ਖੇਡ ਨਿਰਦੇਸ਼ਕ ਡਾ. ਰਾਕੇਸ਼ ਮਲਿਕ ਸਮੇਤ ਯੂਨੀਵਰਸਿਟੀ ਦੇ ਕਈ ਸੀਨੀਅਰ ਫੈਕਲਟੀ ਮੈਂਬਰਾਂ ਨਾਲ ਸਾਈਕਲ ਚਲਾਈ | ਯੂਨੀਵਰਸਿਟੀ ਦੀ ਉਪ-ਕੁਲਪਤੀ ਪ੍ਰੋ. ਰੇਣੂ ਵਿਗ ਨੇ ਰੈਲੀ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਾਈਕਲਿੰਗ ਅਤੇ ਨਿਯਮਤ ਕਸਰਤ ਨੂੰ ਆਪਣੀ ਜੀਵਨ ਸ਼ੈਲੀ ਦਾ ਅਨਿੱਖੜਵਾਂ ਅੰਗ ਬਣਾਉਣ ਦਾ ਸੰਦੇਸ਼ ਦਿੱਤਾ | ਵਿਸ਼ਵ ਸਾਈਕਲਿੰਗ ਦਿਵਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਤਾਕੀਦ ਕਰਦਿਆਂ ਕਿਹਾ ਕਿ ਉਹ ਸਿਰਫ਼ ਆਪਣੇ ਲਈ ਹੀ ਨਹੀਂ, ਸਗੋਂ ਇਕ ਸਿਹਤਮੰਦ, ਮਜ਼ਬੂਤ ਰਾਸ਼ਟਰ ਬਣਾਉਣ ਲਈ ਵੀ ਤੰਦਰੁਸਤੀ ਨੂੰ ਆਪਣੀ ਰੋਜ਼ਾਨਾ ਆਦਤ ਬਣਾਉਣ | ਨੌਜਵਾਨਾਂ ਨੂੰ ਜ਼ਿੰਮੇਵਾਰ ਚੋਣਾਂ, ਅਨੁਸ਼ਾਸਿਤ ਜੀਵਨ ਅਤੇ ਸਮਾਜਿਕ ਕਾਰਜਾਂ ਵਿਚ ਸਰਗਰਮ ਭਾਗੀਦਾਰੀ ਰਾਹੀਂ ਰਾਸ਼ਟਰ ਨਿਰਮਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਪੈਂਦੀ ਹੈ | ਉਨ੍ਹਾਂ ਕਿਹਾ ਕਿ ਅੱਜ ਦੀ ਸਾਈਕਲ ਰੈਲੀ ਉਨ੍ਹਾਂ ਦੀ ਸਮਰੱਥਾ ਤੇ ਸੰਭਾਵਨਾਵਾਂ ਦਾ ਪ੍ਰਤੀਬਿੰਬ ਹੈ | ਰੈਲੀ ਦੀ ਸਮਾਪਤੀ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਉੱਤਰੀ ਕੇਂਦਰ, ਜ਼ੀਰਕਪੁਰ ਦੀ ਕਾਰਜਕਾਰੀ ਨਿਰਦੇਸ਼ਕ ਮੰਜ਼ੂ ਸ਼ੀ੍ਰ ਦੇ ਭਾਸ਼ਨ ਨਾਲ ਹੋਈ | ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਸਥਾਵਾਂ ਤੇ ਵਿਭਾਗਾਂ ਨੇ ਹੱਥ ਮਿਲਾਇਆ | ਇਨ੍ਹਾਂ 'ਚ ਪੀ. ਯੂ. ਸਪੋਰਟਸ ਡਾਇਰੈਕਟੋਰੇਟ, ਪੀ. ਯੂ. ਡੀਨ ਸਟੂਡੈਂਟ ਵੈੱਲਫੇਅਰ ਆਫ਼ਿਸ, ਪੀ. ਯੂ. ਐਨ. ਐਸ. ਐਸ. ਵਿੰਗ, ਚੰਡੀਗੜ੍ਹ ਸਪੋਰਟਸ ਡਿਪਾਰਟਮੈਂਟ ਤੇ ਸਪੋਰਟਸ ਅਥਾਰਿਟੀ ਆਫ਼ ਇੰਡੀਆ ਸ਼ਾਮਿਲ ਸਨ | ਐਨ. ਐਸ. ਐਸ. ਵਿੰਗ (ਪੀ. ਯੂ.) ਟੀਮ ਦੀ ਅਗਵਾਈ ਕੋਆਰਡੀਨੇਟਰ ਡਾ. ਪਰਵੀਨ ਗੋਇਲ ਨੇ ਕੀਤੀ | ਚੰਡੀਗੜ੍ਹ ਖੇਡ ਵਿਭਾਗ ਦੀ ਟੀਮ ਦੀ ਅਗਵਾਈ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਜਦ ਕਿ ਸਪੋਰਟਸ ਅਥਾਰਿਟੀ ਆਫ਼ ਇੰਡੀਆ ਦੀ ਟੀਮ ਦੀ ਅਗਵਾਈ ਡਾ. ਲਲਿਤ ਲੋਹਾਨੀ ਨੇ ਕੀਤੀ | ਖੇਡ ਨਿਰਦੇਸ਼ਕ ਡਾ. ਰਾਕੇਸ਼ ਮਲਿਕ ਨੇ ਸਾਈਕਲ ਰੈਲੀ 'ਚ ਹਿੱਸਾ ਲੈਣ ਵਾਲੇ ਸਾਰੇ ਭਾਗੀਦਾਰਾਂ ਤੇ ਭਾਈਵਾਲਾਂ ਦਾ ਸਾਈਕਲਿੰਗ ਨੂੰ ਇਕ ਸੱਭਿਆਚਾਰ ਵਜੋਂ ਉਤਸ਼ਾਹਿਤ ਕਰਨ ਅਤੇ ਤੰਦਰੁਸਤੀ ਦੇ ਸੰਦੇਸ਼ ਨੂੰ ਦੂਰ-ਦੂਰ ਤੱਕ ਫੈਲਾਉਣ ਵਿਚ ਉਨ੍ਹਾਂ ਦੇ ਅਟੁੱਟ ਸਮਰਥਨ ਤੇ ਜਨੂੰਨ ਲਈ ਦਿਲੋਂ ਧੰਨਵਾਦ ਕੀਤਾ | ਇਹ ਪ੍ਰੋਗਰਾਮ ਪੰਜਾਬ ਯੂਨੀਵਰਸਿਟੀ ਵਲੋਂ ਯੁਵਾ ਮਾਮਲਿਆਂ ਤੇ ਖੇਡ ਮੰਤਰਾਲੇ ਦੀ ਅਗਵਾਈ ਹੇਠ ਫਿੱਟ ਇੰਡੀਆ ਮੂਵਮੈਂਟ ਦੇ ਹਿੱਸੇ ਵਜੋਂ ਕਰਵਾਇਆ ਗਿਆ ਸੀ ਤੇ ਪੰਜਾਬ ਰਨਰਜ਼, ਬੋਨ (ਈਟ ਪਿਓਰ, ਬੀ ਸ਼ਿਓਰ), ਚੰਡੀਗੜ੍ਹ ਸਾਈਕਲਿੰਗ ਐਸੋਸੀਏਸ਼ਨ, ਖੇਲੋਂ੍ਹ ਇੰਡੀਆ ਅਤੇ ਟਾਰਕ ਵਲੋਂ ਸਪਾਂਸਰ ਕੀਤਾ ਗਿਆ ਸੀ |

Ad Position 22
No active advertisement
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਦਾ 92ਵਾਂ ਦਿਨ <br/> ਅਗਲੀ ਖ਼ਬਰ ਸਿੱਖ ਪੰਥ ਅੰਦਰ ਤਖ਼ਤਾਂ ਦੇ ਜਥੇਦਾਰਾਂ ਦਾ ਟਕਰਾਅ ਮੰਦਭਾਗਾ-ਚੰਦੂਮਾਜਰਾ
Ad Position 24