07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਟੈਕਨੀਕਲ ਸਰਵਿਸ ਯੂਨੀਅਨ ਦੀ ਮੀਟਿੰਗ 'ਚ ਸੰਘਰਸ਼ ਅਤੇ ਮੁਲਾਜ਼ਮਾਂ ਦੇ ਮਸਲਿਆਂ ਬਾਰੇ ਕੀਤੀ ਗਈ ਚਰਚਾ <br/>

Ad Position 21
No active advertisement
ਅਜੀਤ ਡੈਸਕ 02-06-2025
ਖਰੜ, 1 ਜੂਨ (ਗੁਰਮੁੱਖ ਸਿੰਘ ਮਾਨ)-ਟੈਕਨੀਕਲ ਸਰਵਿਸ ਯੂਨੀਅਨ ਦੀ ਖਰੜ ਸਬ-ਡਵੀਜ਼ਨ ਇਕਾਈ ਦੀ ਮੀਟਿੰਗ ਪ੍ਰਧਾਨ ਯੋਗਰਾਜ ਸਿੰਘ (ਸਿਟੀ-1) ਅਤੇ ਸਕੱਤਰ (ਸਬ-ਅਰਬਨ ਖਰੜ) ਸ਼ੇਰ ਸਿੰਘ ਦੀ ਅਗਵਾਈ ਹੇਠ ਹੋਈ | ਇਸ ਮੌਕੇ ਆਉਣ ਵਾਲੇ ਦਿਨਾਂ 'ਚ ਕੀਤੇ ਜਾਣ ਵਾਲੇ ਸੰਘਰਸ਼ਾਂ ਅਤੇ ਮੁਲਾਜ਼ਮਾਂ ਦੇ ਲਟਕਦੇ ਆ ਰਹੇ ਮਸਲਿਆਂ ਬਾਰੇ ਵਿਚਾਰ-ਚਰਚਾ ਕੀਤੀ ਗਈ | ਇਸ ਮੌਕੇ ਆਗੂਆਂ ਨੇ ਸਾਥੀਆਂ ਨੂੰ ਦੱਸਿਆ ਕਿ ਪਿਛਲੇ ਦਿਨੀਂ ਜਾਰੀ ਕੀਤਾ ਗਿਆ 12 ਘੰਟਿਆਂ ਦੀ ਡਿਊਟੀ ਸੰਬੰਧੀ ਨੋਟੀਫਿਕੇਸ਼ਨ ਯੂਨੀਅਨ ਦੀ ਕੋਸ਼ਿਸ਼ਾਂ ਅਤੇ ਐਕਸੀਅਨ ਸਾਹਿਬ ਨਾਲ ਮੁਲਾਕਾਤ ਦੇ ਨਤੀਜੇ ਵਜੋਂ ਵਾਪਸ ਲੈ ਲਿਆ ਗਿਆ ਹੈ ਅਤੇ ਹੁਣ ਮੁੜ 8 ਘੰਟਿਆਂ ਦੀ ਡਿਊਟੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ | ਇਸ ਤੋਂ ਇਲਾਵਾ ਮੁਲਾਜ਼ਮਾਂ ਸੰਬੰਧਤ ਕਈ ਹੋਰ ਮਸਲੇ ਵੀ ਐਕਸੀਅਨ ਸਾਹਿਬ ਵਲੋਂ ਹੱਲ ਕੀਤੇ ਗਏ | ਆਗੂਆਂ ਨੇ ਦੱਸਿਆ ਕਿ ਮੁਲਾਜ਼ਮਾਂ ਨਾਲ ਸੰਬੰਧਤ ਹਾਲੇ ਵੀ ਕਈ ਮਸਲੇ ਲਟਕੇ ਹੋਏ ਹਨ, ਜਿਨ੍ਹਾਂ ਨੂੰ ਹੱਲ ਕਰਵਾਉਣ ਲਈ ਮੁਲਾਜ਼ਮ ਵਰਗ ਨੂੰ ਸੰਘਰਸ਼ ਲਈ ਤਿਆਰ ਰਹਿਣਾ ਚਾਹੀਦਾ ਹੈ | ਮੀਟਿੰਗ 'ਚ ਬਲਵਿੰਦਰ ਸਿੰਘ ਸਾਬਕਾ ਸਰਕਲ ਪ੍ਰਧਾਨ ਟੀ. ਐਸ. ਯੂ., ਬਲਵਿੰਦਰ ਸਿੰਘ ਰਡਿਆਲਾ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ ਜੇ. ਈ., ਸਤਵੀਰ ਸਿੰਘ ਜੇ. ਈ., ਗੁਰਚਰਨ ਸਿੰਘ, ਕਾਕਾ ਸਿੰਘ, ਗੁਰਦੀਪ ਸਿੰਘ, ਹਰਜੀਤ ਸਿੰਘ ਕੇਵਲ ਸਿੰਘ ਅਤੇ ਅਜੈ ਕੁਮਾਰ ਸਮੇਤ ਬਿਜਲੀ ਵਿਭਾਗ ਦੇ ਵੱਡੀ ਗਿਣਤੀ ਕਾਮੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਿਰਮਲ ਸਿੰਘ ਨਮਿਤ ਸ਼ਰਧਾਂਜਲੀ ਸਮਾਰੋਹ ਦੌਰਾਨ ਵੱਖ-ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ ਅਗਲੀ ਖ਼ਬਰ ਦੁਕਾਨ ਨੂੰ ਅੱਗ ਲੱਗਣ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ <br/>
Ad Position 24