07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਬੱਚਿਆਂ ਲਈ ਗੁਰਮਤਿ ਸਿਖਲਾਈ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 02-06-2025
ਖਰੜ, 1 ਜੂਨ (ਤਰਸੇਮ ਸਿੰਘ ਜੰਡਪੁਰੀ)-ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਨਿਊ ਸੰਨੀ ਇੰਨਕਲੇਵ ਸੈਕਟਰ 123, ਮੁਹਾਲੀ (ਖਰੜ) ਵਿਖੇ ਗੁਰਮਤਿ ਸਿੱਖਿਆ ਕੈਂਪ ਲਗਾਇਆ, ਜਿਸ 'ਚ ਸੰਨੀ ਇਨਕਲੇਵ ਤੋਂ ਇਲਾਵਾ ਪਿੰਡ ਮਨਾਣਾ, ਹੁਸੈਨਪੁਰ ਤੇ ਠਸਕਾ ਦੇ ਲਗਪਗ 85 ਬੱਚਿਆਂ ਨੇ ਭਾਗ ਲਿਆ | ਕੈਂਪ 'ਚ ਐਲ. ਕੇ. ਜੀ. ਜਮਾਤ ਤੋਂ 12ਵੀਂ ਜਮਾਤ ਦੇ ਬੱਚਿਆਂ ਤੋਂ ਇਲਾਵਾ ਕਾਲਜ ਪੱਧਰ ਦੇ ਵਿਦਿਆਰਥੀਆਂ ਵਲੋਂ ਭਾਗ ਲਿਆ | ਇਸ 'ਚ ਉਚੇਚੇ ਤੌਰ 'ਤੇ ਪਰਮਜੀਤ ਸਿੰਘ ਚੰਡੀਗੜ੍ਹ ਡਾਇਰੈਕਟਰ ਪ੍ਰਚਾਰ ਤੇ ਪ੍ਰਸਾਰ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਬੱਚਿਆਂ ਨੂੰ ਗੁਰਮਤਿ ਸਿੱਖਿਆ ਸੰਬੰਧੀ ਸੰਬੋਧਨ ਕੀਤਾ | ਇਸ ਮੌਕੇ ਰਜਿੰਦਰਪਾਲ ਸਿੰਘ, ਪ੍ਰਚਾਰਕ ਸ਼੍ਰੋਮਣੀ ਕਮੇਟੀ, ਗੁਰਦੁਆਰਾ ਸ੍ਰੀ ਅੰਬ ਸਾਹਿਬ ਵਲੋਂ ਬੱਚਿਆਂ ਨੂੰ ਗੁਰਮਤਿ ਦੀ ਪੜ੍ਹਾਈ ਸ਼ੁਰੂ ਕਰਵਾਈ ਗਈ ਅਤੇ ਐਲ. ਕੇ. ਜੀ. ਤੇ ਤੀਜੀ ਕਲਾਸ ਦੇ ਬੱਚਿਆਂ ਨੂੰ ਭਾਈ ਅਮਨਦੀਪ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਵਲੋਂ ਗੁਰਮਤਿ ਸਿੱਖਿਆ ਦਿੱਤੀ ਗਈ |
ਕੈਂਪ ਦੌਰਾਨ ਬੱਚਿਆਂ ਨੂੰ ਠੰਢੇ ਮਿੱਠੇ ਜਲ ਸਮੇਤ ਫਲ ਫਰੂਟ ਤੇ ਬਿਸਕੁੱਟ ਆਦਿ ਵੰਡੇ ਗਏ | ਕੈਂਪ 'ਚ ਉਚੇਚੇ ਤੌਰ 'ਤੇ ਸੁਖਵਿੰਦਰ ਸਿੰਘ, ਸ਼ਰਨਜੀਤ ਸਿੰਘ, ਰਜਿੰਦਰ ਸਿੰਘ, ਰਣਜੀਤ ਸਿੰਘ, ਗੁਰਦੀਪ ਸਿੰਘ, ਸੁਰਜੀਤ ਸਿੰਘ, ਸੁਰਿੰਦਰਪਾਲ ਸਿੰਘ, ਬਲਵੀਰ ਸਿੰਘ ਆਦਿ ਸਮੇਤ ਕਈ ਹੋਰ ਸੇਵਾਦਾਰਾਂ ਵਲੋਂ ਯੋਗਦਾਨ ਪਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਨਿਰਮਲ ਸਿੰਘ ਨਮਿਤ ਸ਼ਰਧਾਂਜਲੀ ਸਮਾਰੋਹ ਦੌਰਾਨ ਵੱਖ-ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ
Ad Position 24