17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਛਿੰਝ ਕਮੇਟੀ ਨੇ 13 ਤੇ 14 ਸਤੰਬਰ ਨੂੰ ਕੁਸ਼ਤੀ ਦੰਗਲ ਕਰਵਾਉਣ ਦਾ ਕੀਤਾ ਫ਼ੈਸਲਾ

Ad Position 21
No active advertisement
ਅਜੀਤ ਡੈਸਕ 31-08-2025
ਮਾਜਰੀ, 30 ਅਗਸਤ (ਕੁਲਵੰਤ ਸਿੰਘ ਧੀਮਾਨ)-ਇਤਿਹਾਸਕ ਕਸਬਾ ਖਿਜ਼ਰਾਬਾਦ ਦੀ ਛਿੰਝ ਕਮੇਟੀ ਦੇ ਮੈਂਬਰ ਤੇ ਪਿੰਡ ਦੇ ਮੁਹਤਬਰਾਂ ਦੀ ਮੀਟਿੰਗ ਕਮੇਟੀ ਪ੍ਰਧਾਨ ਸਤਨਾਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸਾਲਾਨਾ ਕੁਸ਼ਤੀ ਦੰਗਲ 13 ਤੇ 14 ਸਤੰਬਰ ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ | ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਸਤਨਾਮ ਸਿੰਘ ਸੱਤਾ ਨੇ ਦੱਸਿਆ ਕਿ ਕੁਸ਼ਤੀ ਦੰਗਲ ਦੌਰਾਨ 13 ਸਤੰਬਰ ਨੂੰ 80 ਕਿੱਲੋ ਤੇ 90 ਕਿੱਲੋ ਵਜ਼ਨ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੋਣਗੀਆਂ, ਜਦਕਿ 14 ਸਤੰਬਰ ਨੂੰ ਸੱਦੇ ਹੋਏ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੋਣਗੀਆਂ, ਜਿਨ੍ਹਾਂ 'ਚ ਮਿਰਜਾ ਇਰਾਨ, ਭੁਪਿੰਦਰ ਅਜਨਾਲ , ਦਿਨੇਸ਼ ਗੁਲੀਆ ਝੱਜਰ, ਸਾਹਿਲ ਕੁਹਾਲੀ, ਜੋਟ ਗੁੱਜਰ ਦਿੱਲੀ, ਤਾਲਿਬ ਬਾਬਾ ਫਲਾਈ, ਬਿਪਨ ਰਾਈਏਵਾਲ, ਸ਼ਾਨਵੀਰ ਕੁਹਾਲੀ, ਬਾਲੂ ਬੋਦਕੇ ਮਹਾਰਾਸ਼ਟਰ, ਅਬਨਾਇਕ ਯੂ. ਪੀ., ਬਿਨਾ ਮਨੋਠੀ, ਸ਼ੇਰਾ ਬਾਬਾ ਫਲਾਈ, ਲਵਪ੍ਰੀਤ ਖੰਨਾ, ਰਜਤ ਮਨੋਠਹ, ਸਾਚਿਬਾਜ ਆਲਮਗੀਰ, ਲੱਕੀ ਕੁਹਾਲੀ, ਨਰਿੰਦਰ ਖੰਨਾ ਤੇ ਪਰਮਿੰਦਰ ਪੱਟੀ ਆਦਿ ਪਹਿਲਵਾਨ ਸ਼ਾਮਿਲ ਹਨ |
Ad Position 22
No active advertisement
ਪਿਛਲੀ ਖ਼ਬਰ ਏਡਿਡ ਸਕੂਲਾਂ ਤੇ ਏਡਿਡ ਸਟਾਫ਼ ਪ੍ਰਤੀ ਸਰਕਾਰ ਦਾ ਮਤਰੇਈ ਮਾਂ ਵਾਲਾ ਸਲੂਕ ਨਾ ਬਰਦਾਸ਼ਤ ਯੋਗ : ਯੂਨੀਅਨ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਪੁਟਾ ਚੋਣਾਂ ਲਈ ਦੂਸਰੇ ਧੜੇ ਨੇ ਕੀਤਾ ਚੋਣ ਮੈਨੀਫੈਸ਼ਟੋ ਜਾਰੀ <br/>
Ad Position 24