17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਪੁਰਾ ਦੇ ਨਵ-ਨਿਯੁਕਤ ਪਿ੍ੰ. ਸੁਮਨਲਤਾ ਨੇ ਸੰਭਾਲਿਆ ਅਹੁਦਾ <br/>

Ad Position 21
No active advertisement
ਨਵ-ਨਿਯੁਕਤ ਪਿ੍ੰਸੀਪਲ ਸੁਮਨਲਤਾ ਦਾ ਅਹੁਦਾ ਸੰਭਾਲਣ ਮੌਕੇ ਸਵਾਗਤ ਕਰਦੇ ਹੋਏ ਸਿੰਘਪੁਰਾ ਸਕੂਲ ਦੇ ਸਟਾਫ਼ ਮੈਂਬਰ | ਤਸਵੀਰ : ਹਰਪ੍ਰੀਤ ਸਿੰਘ <br/> 31-08-2025
ਕੁਰਾਲੀ, 30 ਅਗਸਤ (ਹਰਪ੍ਰੀਤ ਸਿੰਘ)-ਨੇੜਲੇ ਪਿੰਡ ਸਿੰਘਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਮੈਡਮ ਸੁਮਨਲਤਾ ਨੇ ਬਤੌਰ ਪਿ੍ੰਸੀਪਲ ਆਪਣਾ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਸਮੁੱਚੇ ਸਕੂਲ ਸਟਾਫ਼ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਪਿ੍ੰ. ਸੁਮਨ ਲਤਾ ਇਸ ਤੋਂ ਪਹਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ (ਲੁਧਿਆਣਾ) ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ | ਉਨ੍ਹਾਂ ਦਾ ਵਿੱਦਿਆ ਦੇ ਖੇਤਰ 'ਚ ਲੰਬਾ ਤਜ਼ਰਬਾ ਹੈ | ਇਸ ਤੋਂ ਇਲਾਵਾ ਉਹ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਵਿਖੇ ਵੀ ਬਤੌਰ ਲੈਕਚਰਾਰ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ, ਜਿਸ ਕਾਰਨ ਉਹ ਸਥਾਨਕ ਵਿੱਦਿਅਕ ਪ੍ਰਣਾਲੀ ਤੋਂ ਚੰਗੀ ਤਰ੍ਹਾਂ ਜਾਣੂ ਹਨ | ਸਕੂਲ ਦੇ ਸਟਾਫ਼ ਨੇ ਨਵ-ਨਿਯੁਕਤ ਪਿ੍ੰ. ਸਮੁਨਲਤਾ ਨੂੰ ਭਰੋਸਾ ਦਿਵਾਇਆ ਕਿ ਉਹ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਤੇ ਸਕੂਲ ਦੇ ਵਿਕਾਸ 'ਚ ਪੂਰਾ ਸਹਿਯੋਗ ਦੇਣਗੇ | ਜ਼ਿਕਰਯੋਗ ਹੈ ਕਿ ਮਾਰਚ 'ਚ ਇਸ ਸਕੂਲ ਦੇ ਪਿ੍ੰ. ਪੁਸ਼ਪਿੰਦਰ ਕੌਰ ਦੇ ਸੇਵਾ-ਮੁਕਤ ਹੋਣ ਤੋਂ ਬਾਅਦ ਇਹ ਅਹੁਦਾ ਖਾਲੀ ਪਿਆ ਸੀ |

Ad Position 22
No active advertisement
ਪਿਛਲੀ ਖ਼ਬਰ ਪਿੰਡ ਰਡਿਆਲਾ ਦੇ ਵਸਨੀਕ ਹੜ੍ਹ ਪੀੜਤ ਇਲਾਕਿਆਂ ਲਈ ਚਾਰਾ ਲੈ ਕੇ ਹੋਏ ਰਵਾਨਾ ਅਗਲੀ ਖ਼ਬਰ ਵਿਧਾਨ ਸਭਾ ਸਪੀਕਰ ਹਰਵਿੰਦਰ ਕਲਿਆਣ ਨੇ ਕਮਾਂਡੋ ਟ੍ਰੇਨਿੰਗ ਸੈਂਟਰ 'ਚ ਜਾ ਕੇ ਜਵਾਨਾਂ ਦਾ ਵਧਾਇਆ ਹੌਸਲਾ <br/>
Ad Position 24