17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਐਸ. ਬੀ. ਪੀ. ਨਾਰਥ ਵੈਲੀ ਟਾਵਰ 'ਚ ਸਿਲੰਡਰ ਫਟਣ ਕਾਰਨ ਲੱਗੀ ਅੱਗ <br/>

Ad Position 21
No active advertisement
ਐਸ. ਬੀ. ਪੀ. ਨਾਰਥ ਵੈਲੀ ਟਾਵਰ ਵਿਖੇ ਫਲੈਟ 'ਚ ਲੱਗੀ ਅੱਗ 'ਤੇ ਕਾਬੂ ਪਾਉਂਦੀ ਹੋਈ ਫਾਇਰ ਬਿ੍ਗੇਡ ਦੀ ਗੱਡੀ | (ਸੱਜੇ) ਘਟਨਾ ਮੌਕੇ ਪੁੱਜੀ ਪੁਲਿਸ ਪਾਰਟੀ ਅਤੇ ਇਕੱਤਰ ਹੋਏ ਸਥਾਨਕ ਵਸਨੀਕ | ਤਸਵੀਰਾਂ : ਜੰਡਪੁਰੀ <br/> 31-08-2025
ਖਰੜ, 30 ਅਗਸਤ (ਤਰਸੇਮ ਸਿੰਘ ਜੰਡਪੁਰੀ)-ਖਰੜ-ਲਾਂਡਰਾਂ ਰੋਡ 'ਤੇ ਸਥਿਤ ਐਸ. ਬੀ. ਪੀ. ਨਾਰਥ ਵੈਲੀ ਦੇ ਰਿਹਾਇਸ਼ੀ 5 ਨੰਬਰ ਟਾਵਰ ਦੀ ਤੀਸਰੀ ਮੰਜ਼ਿਲ 'ਤੇ ਸਥਿਤ ਇਕ ਫਲੈਟ ਵਿਚ ਅਚਾਨਕ ਅੱਗ ਲੱਗ ਗਈ, ਉਪਰੰਤ ਫਲੈਟ ਅੰਦਰ ਪਿਆ ਗੈਸ ਸਿਲੰਡਰ ਫਟਣ ਕਾਰਨ ਵੱਡਾ ਧਮਾਕਾ ਹੋ ਗਿਆ, ਜਿਸ ਕਾਰਨ ਲੋਕਾਂ 'ਚ ਦਹਿਸ਼ਤ ਫੈਲ ਗਈ | ਇਸ ਘਟਨਾ ਦੌਰਾਨ ਫਲੈਟ 'ਚ ਪਿਆ ਸਾਰਾ ਸਾਮਾਨ ਅੱਗ ਦੀ ਭੇਟ ਚੜ੍ਹ ਗਿਆ | ਇਸ ਮੌਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਸਮੇਂ ਨਿਰਮਲ ਸਿੰਘ ਤੇ ਪ੍ਰਦੀਪ ਸਿੰਘ ਨਾਮਕ ਨੌਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਮੁਹਾਲੀ ਦੇ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਮੱੁਢਲੀ ਸਹਾਇਤਾ ਦੇਣ ਉਪਰੰਤ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ | ਉਧਰ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ | ਇਸ ਸੰਬੰਧੀ ਨਾਰਥ ਵੈਲੀ ਦੇ ਪ੍ਰਧਾਨ ਅਵਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਉਕਤ ਘਟਨਾ ਸੰਬੰਧੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਫਾਇਰ ਬਿ੍ਗੇਡ ਦੀ ਟੀਮ ਨੂੰ ਸੂਚਿਤ ਕਰ ਦਿੱਤਾ | ਉਨ੍ਹਾਂ ਦੋਸ਼ ਲਗਾਇਆ ਕਿ ਫਾਇਰ ਬਿ੍ਗੇਡ ਦੀ ਟੀਮ ਕਾਫ਼ੀ ਲੇਟ ਪਹੁੰਚੀ, ਜਦਕਿ ਐਸ. ਬੀ. ਪੀ. ਵਿਚ ਲੱਗਿਆ ਫਾਇਰ ਸਿਸਟਮ ਵੀ ਨਹੀਂ ਚੱਲਿਆ | ਇਸ ਮੌਕੇ ਫਾਇਰ ਅਫ਼ਸਰ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਹ ਤੁਰੰਤ ਫਾਇਰ ਬਿ੍ਗੇਡ ਦੀਆਂ ਗੱਡੀਆਂ ਲੈ ਕੇ ਚੱਲ ਪਏ ਸਨ, ਪਰ ਖਰੜ-ਲਾਂਡਰਾਂ ਰੋਡ ਦੀ ਹਾਲਤ ਖਸਤਾ ਹੋਣ ਕਾਰਨ ਜਾਮ ਲੱਗਿਆ ਹੋਇਆ ਸੀ, ਜਦਕਿ ਫਾਇਰ ਬਿ੍ਗੇਡ ਦੀ ਇਕ ਗੱਡੀ ਉਨ੍ਹਾਂ ਨੇ ਖੂਨੀਮਾਜਰਾ ਵਾਲੇ ਰਸਤੇ ਰਾਹੀਂ ਘਟਨਾ ਵਾਲੀ ਥਾਂ 'ਤੇ ਪਹੁੰਚਾਈ | ਇਸ ਤੋਂ ਬਾਅਦ ਉਨ੍ਹਾਂ ਨੇ ਮੁਹਾਲੀ ਤੋਂ ਵੀ ਫਾਇਰ ਬਿ੍ਗੇਡ ਦੀਆਂ ਗੱਡੀਆਂ ਮੰਗਵਾਈਆਂ ਤੇ ਅੱਗ 'ਤੇ ਕਾਬੂ ਪਾਇਆ | ਇਸ ਮੌਕੇ ਐਸ. ਬੀ. ਪੀ. ਦੇ ਸਕਿਊਰਿਟੀ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਕ ਇਲੈਕਟਿ੍ਕ ਕਰਮਚਾਰੀ ਦੀ ਡਿਊਟੀ ਲਗਾਈ ਗਈ ਹੈ ਕਿ ਫਾਇਰ ਸਿਸਟਮ ਕਿਉਂ ਨਹੀਂ ਚੱਲਿਆ | ਇਸ ਮੌਕੇ ਹਾਜ਼ਰ ਕੁਝ ਲੋਕਾਂ ਨੇ ਦੱਸਿਆ ਕਿ ਇਹ ਫਲੈਟ ਭੁਪਿੰਦਰ ਸਿੰਘ ਨਾਮਕ ਵਿਅਕਤੀ ਦਾ ਸੀ, ਜਿਸ ਦਾ ਸਾਰਾ ਸਾਮਾਨ ਅੱਗ ਦੀ ਭੇਟ ਚੜ੍ਹ ਗਿਆ | ਇਸ ਮੌਕੇ ਪੀੜਤ ਫਲੈਟ ਮਾਲਕ ਦੀ ਕੁਝ ਲੋਕਾਂ ਵਲੋਂ ਮਾਲੀ ਮਦਦ ਵੀ ਕੀਤੀ ਗਈ | ਇਸ ਸੰਬੰਧ 'ਚ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫਾਇਰ ਬਿ੍ਗੇਡ ਦੀ ਟੀਮ ਸਮੇਤ ਮੌਕੇ 'ਤੇ ਪੁੱਜ ਕੇ ਅੱਗ 'ਤੇ ਕਾਬੂ ਪਾ ਲਿਆ ਸੀ |

Ad Position 22
No active advertisement
ਪਿਛਲੀ ਖ਼ਬਰ ਹੁਣ ਚੰਡੀਗੜ੍ਹ 'ਚ ਗੋਡਿਆਂ ਦੇ ਦਰਦ ਲਈ ਕੱਲ੍ਹ ਤੋਂ ਓ.ਪੀ.ਡੀ. ਸ਼ੁਰੂ ਹੋਵੇਗੀ-ਡਾ. ਅਨਿਲ ਅਗਲੀ ਖ਼ਬਰ ਝਰਮਲ ਨਦੀ 'ਚ ਰੁੜ੍ਹੇ ਬਜ਼ੁਰਗ ਦੀ ਲਾਸ਼ ਪਰਿਵਾਰ ਵਾਲਿਆਂ ਨੇ ਖ਼ੁਦ ਬਾਹਰ ਕੱਢੀ <br/>
Ad Position 24