ਚੰਡੀਗੜ੍ਹ, 1 ਸਤੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਟੀਚਰਜ਼ ਐਸੋਸੀਏਸ਼ਨ (ਪੁਟਾ) ਦੀਆਂ ਚੋਣਾਂ 2 ਸਤੰਬਰ ਨੂੰ ਹੋ ਰਹੀਆਂ ਹਨ | ਇਸੇ ਕਾਰਨ ਚੋਣਾਂ ਦੀਆਂ ਸਰਗਰਮੀਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ | ਰਾਤੋਂ ਰਾਤ ਕਿਸ ਦੇ ਹੱਕ ਵਿਚ ਫ਼ੈਸਲਾ ਹੁੰਦਾ ਹੈ | ਆਉਣ ਵਾਲੇ ਦਿਨ ਵਿਚ ਪਤਾ ਲੱਗ ਜਾਵੇਗਾ | ਤਿੰਨੋਂ ਧੜੇ ਆਪੋ ਆਪਣੇ ਜ਼ੋਰ ਅਜ਼ਮਾਇਸ਼ ਵਿਚ ਲੱਗੇ ਹੋਏ ਹਨ | ਤਿੰਨਾਂ ਦੀਆਂ ਮੰਗਾ ਆਪੋ ਆਪਣੇ ਲੈਵਲ ਤੇ ਟੀਚਰਜ਼ ਸਾਹਮਣੇ ਰੱਖਿਆ ਗਈਆਂ ਹਨ | ਦੱਸਣਯੋਗ ਹੈ ਕਿ ਪੁਟਾ ਚੋਣਾਂ ਲਈ ਤਿੰਨ ਪੋ੍ਰਫੈਸਰ ਪ੍ਰਧਾਨ ਦੇ ਅਹੁਦੇ ਲਈ ਖੜ੍ਹੇ ਹਨ | ਜਿਨ੍ਹਾਂ ਵਿਚੋਂ ਇਕ ਪ੍ਰਧਾਨ ਦੇ ਅਹੁਦੇਦਾਰ ਪ੍ਰੋ. ਅਮਰਜੀਤ ਸਿੰਘ ਨੌਰਾ ਜੋ ਪਿਛਲੇ 2 ਸਾਲਾ ਤੋਂ ਪੁਟਾ ਦੇ ਪ੍ਰਧਾਨ ਹਨ, ਇਸ ਵਾਰ ਫਿਰ ਆਪਣੀ ਕਿਸਮਤ ਅਜ਼ਮਾ ਰਹੇ ਹਨ | ਉਨ੍ਹਾਂ ਦਾ ਮੰਨਣਾ ਹੈ ਕਿ ਟੀਮ ਨੇ ਪਿਛਲੇ ਸਾਲਾ ਵਿਚ ਵੱਡੀ ਗਿਣਤੀ ਵਿਚ ਮੇਰੀ ਰਹਿਨੁਮਾਈ ਹੇਠ ਅਧੂਰੇ ਪਏ ਕੰਮਾਂ ਨੂੰ ਪੂਰਾ ਕੀਤਾ ਗਿਆ | ਜੋ ਕੰਮ ਰਹਿੰਦੇ ਹਨ, ਉਨ੍ਹਾਂ ਨੂੰ ਜਿੱਤਣ ਤੋਂ ਬਾਅਦ ਪੂਰਾਂ ਕਰਾਂਗਾ | ਪ੍ਰਧਾਨਗੀ ਅਹੁਦੇਦਾਰ ਦੇ ਦੂਸਰੇ ਪੋ੍ਰਫੈਸਰ ਅਸੋਕ ਕੁਮਾਰ ਨੇ ਦੱਸਿਆ ਕਿ ਟੀਮ ਦੁਆਰਾ ਪਿਛਲੇ ਸਾਲਾ ਤੋਂ ਚੱਲ ਰਹੇ ਸਿਸਟਮ ਨੂੰ ਬਦਲਣ ਦੀ ਲੋੜ ਹੈ | ਪਹਿਲਾ ਦੀ ਟੀਮ ਦੁਆਰਾ ਪਿਛਲੇ 5 ਸਾਲਾ ਦੌਰਾਨ ਟੀਚਰਜ਼ ਲਈ ਕੁੱਝ ਵੀ ਨਹੀਂ ਕੀਤਾ ਗਿਆ | 65 ਸਾਲ ਰਿਟਾਰਮੈਂਟ, ਪੈਨਸ਼ਨਾਂ, ਪੀਐਚਡੀ ਇੰਨਕਰੀਮੈਂਟ, ਘਰਾਂ ਦਾ ਖ਼ਰਾਬ ਮਾਹੌਲ, ਟਰੈਫ਼ਿਕ ਦੀਆਂ ਸਮੱਸਿਆਵਾਂ ਆਦਿ ਤੇ ਇਨ੍ਹਾਂ ਨੇ ਕੋਈ ਵੀ ਕੰਮ ਨਹੀਂ ਕੀਤਾ | ਪਰ ਇਨ੍ਹਾਂ ਮੁੱਦਿਆਂ ਤੇ ਕੰਮ ਕਰਨਾ ਐਨਾਂ ਆਸਾਨ ਵੀ ਨਹੀਂ ਹੈ | ਇਸ ਲਈ ਸਖ਼ਤ ਮਿਹਨਤ ਅਤੇ ਨਿਡਰਤਾ ਦੀ ਲੋੜ ਹੈ | ਜੇਕਰ ਮੇਰੀ ਟੀਮ ਨੂੰ ਮੌਕਾ ਮਿਲੇਗਾ ਤਾਂ ਪੂਰੀ ਟੀਮ ਦਿੱਲੀ ਜਾਂ ਕੇ ਮਿਹਨਤ ਨਾਲ ਕੰਮ ਕਰਨ ਲਈ ਤਿਆਰ ਬਰ ਤਿਆਰ ਹੈ | ਤੀਸਰੇ ਪ੍ਰਧਾਨ ਦੇ ਅਹੁਦੇਦਾਰ ਪ੍ਰੋ.ਪਰਵੀਨ ਗੋਇਲ ਨੇ ਕਿਹਾ ਕਿ ਪੂਰੀ ਟੀਮ ਦੁਆਰਾ ਕੋਈ ਵੀ ਫ਼ੈਸਲਾ ਇਕੱਲਾ ਨਹੀਂ ਲਿਆ ਜਾਵੇਗਾ | ਜੋ ਵੀ ਫ਼ੈਸਲਾ ਹੋਵੇਗਾ ਮੀਟਿੰਗ ਉਪਰੰਤ ਸਰਬਸੰਮਤੀ ਨਾਲ ਲਿਆ ਜਾਵੇਗਾ | ਟੀਮ ਦੁਆਰਾ ਲੋਕਤੰਤਰੀ ਭਾਵਨਾ ਨਾਲ ਫ਼ੈਸਲੇ ਲੈਣ ਦਾ ਦਮ ਮੌਜੂਦ ਹੈ | ਮੇਰੇ ਦੁਆਰਾ ਪਹਿਲਾ ਵੀ ਯੂਨੀਵਰਸਿਟੀ ਦੇ ਰੁਕੇ ਹੋਏ ਕੰਮਾਂ ਨੂੰ ਪੂਰਾ ਕੀਤਾ ਗਿਆ ਹੈ | ਜਿਸ ਦੁਆਰਾ ਯੂਨੀਵਰਸਿਟੀ ਦੁਆਰਾ ਮੈਨੂੰ ਸਨਮਾਨਿਤ ਵੀ ਕੀਤਾ ਗਿਆ ਹੈ | ਟੀਮ ਦੁਆਰਾ ਕੀਤੇ ਹਰ ਕੰਮ ਦਾ ਜਵਾਬ ਦੇਣਯੋਗ ਹੋਵੇਗਾ | ਮੁੱਖ ਮੰਗਾਂ ਟੀਚਰਜ਼ ਦੀ ਰਿਟਾਇਰਮੈਂਟ 65 ਸਾਲ, ਸਾਰੀਆਂ ਟੀਚਰਜ਼ ਦੀਆਂ ਪੈਨਸ਼ਨਾਂ ਜ਼ਰੂਰੀ, ਪੀ.ਐਚ.ਡੀ ਇੰਕਰੀਮੈਂਟ, ਡੈਟਲ ਦੀ ਪਾਲਿਸੀ ਆਦਿ ਮੇਨ ਹਨ | ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਨੂੰ ਰਜਿਸਟਰਡ ਕਰਵਾਇਆ ਜਾਵੇਗਾ ਤਾਂ ਜੋ ਹਰ ਕੰਮ ਨੂੰ ਆਨਲਾਈਨ ਰੱਖਿਆ ਜਾਵੇ |