ਚੰਡੀਗੜ੍ਹ 24 ਸਤੰਬਰ (ਅ. ਬ.)ਵੋਲਵੋ ਕਾਰ ਇੰਡੀਆ ਨੇ ਆਪਣੀ ਬਹੁਤ ਪ੍ਰਤੀਕਸ਼ਿਤ ਵੋਲਵੋ ਈ.ਐਕਸ-30 ਦੀਆਂ ਕੀਮਤਾਂ ਦਾ ਐਲਾਨ ਕਰ ਦਿੱਤਾ ਹੈ¢ ਇਹ ਬ੍ਰਾਂਡ ਦੀ ਸਭ ਤੋਂ ਵੱਧ ਟਿਕਾਊ ਤੇ ਰੁਚਿਕਾਰ ਬਿਜਲੀ ਕਾਰ ਹੈ¢ ਇਕਤਾਲੀ ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਈ.ਐਕਸ-30 ਸ਼ਾਨਦਾਰ ਬਿਜਲੀ ਸਫ਼ਰ ਨੂੰ ਆਸਾਨ ਬਣਾਉਣ ਲਈ ਤਿਆਰ ਹੈ¢ ਇਸ ਤਿਉਹਾਰੀ ਮÏਸਮ ਵਿਚ ਵੋਲਵੋ ਕਾਰ ਭਾਰਤ ਆਪਣੇ ਵਿਕਰੇਤਿਆਂ ਨਾਲ ਮਿਲ ਕੇ ਉਨ੍ਹਾਂ ਗ੍ਰਾਹਕਾਂ ਲਈ ਖ਼ਾਸ ਤੋਹਫ਼ਾ ਲੈ ਕੇ ਆਈ ਹੈ ਜੋ 19 ਅਕਤੂਬਰ 2025 ਤੋਂ ਪਹਿਲਾਂ-ਪਹਿਲਾਂ ਬੁਕਿੰਗ ਕਰਦੇ ਹਨ¢ ਉਨ੍ਹਾਂ ਨੂੰ ਉਣਤਾਲੀ ਲੱਖ ਨੱਬੇ ਹਜ਼ਾਰ ਰੁਪਏ ਦੀ ਵਿਸ਼ੇਸ਼ ਕੀਮਤ 'ਤੇ ਈਐਕਸ-30 ਖਰੀਦਣ ਦਾ ਮÏਕਾ ਦਿੱਤਾ ਜਾਵੇਗਾ¢ਵੋਲਵੋ ਕਾਰ ਭਾਰਤ ਦੇ ਪ੍ਰਬੰਧ ਨਿਰਦੇਸ਼ਕ ਜਯੋਤੀ ਮਲਹੋਤਰਾ ਨੇ ਕਿਹਾ ਕਿ ਪਹਿਲਾਂ ਬੁਕਿੰਗ ਕਰਨ ਵਾਲਿਆਂ ਲਈ ਖ਼ਾਸ ਲਾਭ ਦੇ ਨਾਲ ਇਸ ਸ਼ਾਨਦਾਰ ਕੀਮਤ 'ਤੇ ਭਾਰਤੀ ਬਜ਼ਾਰ ਵਿਚ ਵੋਲਵੋ ਈਐਕਸ-30 ਪੇਸ਼ ਕਰਦੇ ਹੋਏ ਅਸੀਂ ਬੇਹੱਦ ਉਤਸ਼ਾਹਿਤ ਹਾਂ¢