17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਬਿਲਡਿੰਗ ਮਟੀਰੀਅਲ ਦਾ ਕੰਮ ਕਰਨ ਵਾਲੇ ਵਿਅਕਤੀ 'ਤੇ ਨਿਹੰਗ ਸਿੰਘਾਂ ਵਲੋਂ ਹਮਲਾ ਕਰਨ ਦੀ ਕੋਸ਼ਿਸ਼ <br/>

Ad Position 21
No active advertisement
ਅਜੀਤ ਡੈਸਕ 27-09-2025
ਮਾਜਰੀ, 26 ਸਤੰਬਰ (ਕੁਲਵੰਤ ਸਿੰਘ ਧੀਮਾਨ)-ਪਿੰਡ ਪਲਹੇੜੀ ਨੇੜੇ ਅਲਟਸ ਸੁਸਾਇਟੀ ਵਿਖੇ ਬਿਲਡਿੰਗ ਮਟੀਰੀਅਲ ਦਾ ਕੰਮ ਕਰਨ ਵਾਲੇ ਸ਼ਵਿੰਦਰ ਸਿੰਘ ਨਾਮਕ ਵਿਅਕਤੀ 'ਤੇ ਨਿਹੰਗ ਸਿੰਘਾਂ ਨੇ ਅਚਾਨਕ ਹਮਲਾ ਕਰ ਦਿੱਤਾ ਤੇ ਸ਼ਵਿੰਦਰ ਸਿੰਘ ਨੇ ਭੱਜ ਕੇ ਮਸਾਂ ਆਪਣੀ ਜਾਨ ਬਚਾਈ | ਇਸ ਸੰਬੰਧੀ ਸ਼ਵਿੰਦਰ ਸਿੰਘ ਪੁੱਤਰ ਸਵ. ਧਿਆਨ ਸਿੰਘ ਵਾਸੀ ਪਿੰਡ ਸੁਹਾਲੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਹੈ ਕਿ ਉਹ ਪਿੰਡ ਪਲਹੇੜੀ ਨੇੜੇ ਅਲਟਸ ਸੁਸਾਇਟੀ ਵਿਖੇ ਬਿਲਡਿੰਗ ਮਟੀਰੀਅਲ ਦਾ ਕੰਮ ਕਰਦਾ ਹੈ | ਬੀਤੇ ਦਿਨੀਂ ਉਹ ਆਪਣੇ ਦਫ਼ਤਰ 'ਚ ਮੌਜੂਦ ਸੀ ਅਤੇ ਇਸੇ ਦੌਰਾਨ ਚਾਰ ਨਾਮਾਲੂਮ ਨਿਹੰਗ ਸਿੰਘਾਂ ਜਿਨ੍ਹਾਂ ਨੇ ਆਪਣੇ ਮੰੂਹ ਕੱਪੜੇ ਨਾਲ ਢੱਕੇ ਹੋਏ ਸਨ, ਰੇਤ-ਬਜਰੀ ਦਾ ਰੇਟ ਪੁੱਛਣ ਦੇ ਬਹਾਨੇ ਉਸ ਕੋਲ ਆਏ ਅਤੇ ਬਿਨਾਂ ਕਾਰਨ ਉਸ 'ਤੇ ਕਿ੍ਪਾਨਾਂ ਤੇ ਦਾਤ ਨਾਲ ਹਮਲਾ ਕਰਨ ਲੱਗੇ, ਪਰ ਉਹ ਨਿਹੰਗ ਸਿੰਘਾਂ ਨੂੰ ਧੱਕਾ ਦੇ ਉਥੋਂ ਭਜਣ ਵਿਚ ਸਫ਼ਲ ਹੋ ਗਿਆ | ਇਸ ਦੌਰਾਨ ਹਮਲਾਵਰਾਂ ਨੇ ਉਸ ਦਾ ਪਿੱਛਾ ਕੀਤਾ ਤੇ ਉਸ ਨੂੰ ਸੋਧਾ ਲਗਾਉਣ ਦੀਆਂ ਧਮਕੀਆਂ ਦਿੱਤੀਆਂ, ਪਰ ਲੋਕਾਂ ਦੀ ਭੀੜ ਹੋਣ ਕਾਰਨ ਉਹ ਵਾਪਸ ਪਰਤ ਗਏ | ਉੱਧਰ ਥਾਣਾ ਮੁੱਲਾਂਪੁਰ ਗਰੀਬਦਾਸ ਦੇ ਤਫ਼ਤੀਸ਼ੀ ਅਫ਼ਸਰ ਤਿਲਕ ਰਾਜ ਨੇ ਦੱਸਿਆ ਕਿ ਉਨ੍ਹਾਂ ਸ਼ਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |


Ad Position 22
No active advertisement
ਪਿਛਲੀ ਖ਼ਬਰ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਵਲੋਂ ਖਰੜ ਦੀ ਅਨਾਜ਼ ਮੰਡੀ ਦਾ ਦੌਰਾ <br/> ਅਗਲੀ ਖ਼ਬਰ ਘਰ ਅੱਗੇ ਖੜ੍ਹਾ ਈ-ਰਿਕਸ਼ਾ ਚੋਰੀ
Ad Position 24