ਰਾਜਪਾਲ ਅਸੀਮ ਕੁਮਾਰ ਘੋਸ਼ ਦੀ ਅਗਵਾਈ ਹੇਠ ਰਾਜ ਭਵਨ 'ਚ ਸੂਬਾ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਤੇ ਰਜਿਸਟਰਾਰਾਂ ਦੀ ਮੀਟਿੰਗ <br/>
ਅਜੀਤ ਡੈਸਕ
27-09-2025
ਮੀਟਿੰਗ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੇ ਸਾਰੀ ਯੂਨੀਵਰਸਿਟੀਆਂ ਵਿਦਿਆਰਥੀਆਂ ਨੂੰ ਸਟਾਰਟ-ਅੱਪ ਨਾਲ ਜੋੜਨ ਲਈ ਠੋਸ ਪਹਿਲ ਕਰਨ ਤਾਂ ਜੋ ਨੌਜੁਆਨਾ ਸਿਰਫ ਨੌਕਰੀ ਤਲਾਸ਼ਨ ਵਾਲੇ ਨਾ ਰਹਿ ਕੇ ਆਤਮਨਿਰਭਰ ਅਤੇ ੳਦਮਸ਼ੀਲ ਬਣਦੇ ਹੋਏ ਨੋਕਰੀ ਦੇਣ ਵਾਲੇ ਬਣ ਸਕਣ | ਉਨ੍ਹਾਂ ਨੇ ਇਹ ਵੀ ਕਿਹਾ ਕਿ ਯੂਨੀਵਰਸਿਟੀ ਉਦਯੋਗਿਕ ਇਕਾਈਆਂ ਦੇ ਨਾਲ ਪ੍ਰਭਾਵੀ ਤਾਲਮੇਲ ਸਥਾਪਿਤ ਕਰ ਨਿਯਮਤ ਰੁਜਗਾਰ ਮੇਲਿਆਂ ਦਾ ਆਯੋਜਨ ਯਕੀਨੀ ਕਰਨ, ਜਿਸ ਨਾਲ ਵਿਦਿਆਰਥੀਆਂ ਨੂੰ ਪੜਾਈ ਪੂਰੀ ਹੁੰਦੇ ਹੀ ਰੁਜਗਾਰ ਦੇ ਬਿਹਤਰ ਮੌਕੇ ਪ੍ਰਾਪਤ ਹੋ ਸਕਣ | ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਦਾ ਟੀਚਾ ਰੱਖਿਆ ਹੈ | ਪ੍ਰਧਾਨ ਮੰਤਰੀ ਦੇ ਵਿਕਸਿਤ ਭਾਰਤ ਵਿਜਨ ਵਿੱਚ ਯੂਨੀਵਰਸਿਟੀਆਂ ਨੂੰ ਅੱਗੇ ਆਉਣ ਦੀ ਅਪੀਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਨੌਜੁਆਨਾਂ ਨੂੰ ਰੁਜਗਾਰਮੁਖੀ ਸਿਖਿਆ ਪ੍ਰਦਾਨ ਕਰਨ ਅਤੇ ਉਨ੍ਹਾਂ ਨੇ ਕੁਸ਼ਲ, ਸਮਰੱਥ ਤੇ ਦੂਰਦਰਸ਼ੀ ਮਨੁੱਖ ਸਰੋਤ ਵਜੋ ਤਿਆਰ ਕਰਨ, ਤਾਂ ਜੋ ਹਰਿਆਣਾ ਇਸ ਕੌਮੀ ਟੀਚੇ ਵਿੱਚ ਪ੍ਰਮੁੱਖ ਭੁਮਿਕਾ ਨਿਭਾ ਸਕਣ |