17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਗਲੋਬਲ ਵਿਜ਼ਡਮ ਸਕੂਲ ਵਿਖੇ 'ਚਾਈਲਡ ਸਾਈਕੋਲੋਜ਼ੀ' ਵਿਸ਼ੇ 'ਤੇ ਸੈਸ਼ਨ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 27-09-2025
ਡੇਰਾਬੱਸੀ, 26 ਸਤੰਬਰ (ਰਣਬੀਰ ਸਿੰਘ ਪੜ੍ਹੀ)-ਗਲੋਬਲ ਵਿਜ਼ਡਮ ਸਕੂਲ ਵਿਖੇ ਅਧਿਆਪਕਾਂ ਲਈ 'ਚਾਈਲਡ ਸਾਈਕੋਲੋਜ਼ੀ' ਵਿਸ਼ੇ 'ਤੇ ਸੈਸ਼ਨ ਕਰਵਾਇਆ ਗਿਆ, ਜਿਸ ਦੀ ਅਗਵਾਈ ਪ੍ਰਸਿੱਧ ਸ਼ੋਧਕਾਰ ਅਤੇ ਪ੍ਰਸ਼ਾਸਕ ਡਾ. ਸੋਨੀਆ ਸ਼ਰਮਾ ਨੇ ਕੀਤੀ, ਜੋ ਕਿ ਸਿੱਖਿਆ ਦੇ ਖੇਤਰ 'ਚ 18 ਸਾਲ ਤੋਂ ਵੱਧ ਦਾ ਤਜ਼ਰਬਾ ਰੱਖਦੇ ਹਨ | ਇਸ ਮੌਕੇ ਡਾ. ਸ਼ਰਮਾ ਨੇ ਆਪਣੇ ਵਿਸ਼ਾਲ ਅਨੁਭਵ ਸਾਂਝੇ ਕਰਦਿਆਂ ਬੱਚਿਆਂ ਦੇ ਮਾਨਸਿਕ, ਭਾਵਨਾਤਮਕ ਤੇ ਸਮਾਜਿਕ ਵਿਕਾਸ ਦੇ ਵੱਖ-ਵੱਖ ਪੱਖਾਂ 'ਤੇ ਚਰਚਾ ਕੀਤੀ | ਉਨ੍ਹਾਂ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਸਥਿਤੀਆਂ ਨੂੰ ਬੱਚਿਆਂ ਦੀ ਨਜ਼ਰ ਨਾਲ ਦੇਖਣ ਅਤੇ ਉਨ੍ਹਾਂ ਦੀਆਂ ਵਿਲੱਖਣ ਜ਼ਰੂਰਤਾਂ ਨੂੰ ਸਮਝਣ ਅਤੇ ਸਕਾਰਾਤਮਕ ਸਿਖਲਾਈ ਵਾਲਾ ਮਾਹੌਲ ਪੈਦਾ ਕਰਨ ਲਈ ਯਤਨ ਕਰਨ | ਅਧਿਆਪਕਾਂ ਨੂੰ ਵਰਤੋਂਯੋਗ ਢੰਗ ਸਿਖਾਏ ਗਏ ਕਿ ਕਿਵੇਂ ਬੱਚਿਆਂ ਦੇ ਵਿਵਹਾਰਕ ਪੈਟਰਨ ਪਛਾਣੇ ਜਾਣ, ਕਲਾਸਰੂਮ ਚੁਣੌਤੀਆਂ ਨੂੰ ਹੱਲ ਕੀਤਾ ਜਾਵੇ ਅਤੇ ਅਧਿਆਪਕ-ਵਿਦਿਆਰਥੀ ਰਿਸ਼ਤਿਆਂ ਨੂੰ ਮਜ਼ਬੂਤ ਬਣਾਇਆ ਜਾਵੇ | ਸੈਸ਼ਨ ਦੇ ਅੰਤ 'ਚ ਸਕੂਲ ਪਿ੍ੰ. ਡਾ. ਵਸੁੰਧਰਾ ਨੇ ਡਾ. ਸੋਨੀਆ ਸ਼ਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਧਿਆਪਕਾਂ ਲਈ ਲਗਾਤਾਰ ਸਿੱਖਣਾ ਬਹੁਤ ਜ਼ਰੂਰੀ ਹੈ |

Ad Position 22
No active advertisement
ਪਿਛਲੀ ਖ਼ਬਰ ਭਗਵੰਤ ਮਾਨ ਦੀ ਅਗਵਾਈ 'ਚ ਸਰਕਾਰ ਨੇ ਪੰਜਾਬ ਦੇ ਹਰ ਘਰ ਤੱਕ ਸੁਧਾਰ ਲਿਆਉਣ ਦੀ ਕੀਤੀ ਕੋਸ਼ਿਸ਼- ਬੱਬੀ ਬਾਦਲ <br/> ਅਗਲੀ ਖ਼ਬਰ ਵਿਧਾਇਕਾ ਅਨਮੋਲ ਗਗਨ ਮਾਨ ਨੇ ਕੀਤਾ ਰਾਮ ਲੀਲਾ ਦਾ ਉਦਘਾਟਨ <br/>
Ad Position 24