17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਪਿੰਡ ਚਾਹੜ ਮਾਜਰਾ ਵਿਖੇ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਤੇ ਕਬਰਿਸਤਾਨ 'ਚੋਂ ਦਰੱਖ਼ਤ ਕੱਟਣ ਦਾ ਮਾਮਲਾ ਆਇਆ ਸਾਹਮਣੇ <br/>

Ad Position 21
No active advertisement
ਪਿੰਡ ਚਾਹੜ ਮਾਜਰਾ ਵਿਖੇ ਪੁਰਾਣੇ ਟੋਭੇ ਵਾਲੀ ਜ਼ਮੀਨ 'ਤੇ ਕੀਤੀ ਜਾ ਰਹੀ ਉਸਾਰੀ ਅਤੇ ਕਬਰਿਸਤਾਨ 'ਚੋਂ ਕੱਟੇ ਜਾ ਰਹੇ ਦਰੱਖ਼ਤਾਂ ਦੀ ਤਸਵੀਰ | ਤਸਵੀਰਾਂ : ਕੁਲਵੰਤ ਸਿੰਘ ਧੀਮਾਨ <br/> 27-09-2025
ਮਾਜਰੀ, 26 ਸਤੰਬਰ (ਕੁਲਵੰਤ ਸਿੰਘ ਧੀਮਾਨ)-ਪਿੰਡ ਚਾਹੜ ਮਾਜਰਾ ਦੇ ਪੁਰਾਣੇ ਟੋਭੇ ਦੀ ਕਰੀਬ 4 ਵਿੱਘੇ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਤੇ ਕਬਿਰਸਤਾਨ ਦੀ ਜ਼ਮੀਨ 'ਚੋਂ ਦਰੱਖ਼ਤ ਕਟਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਸਾਬਕਾ ਸਰਪੰਚ ਖੁਆਜਾ ਖਾਨ ਬੂਟਾ ਨੇ ਗ੍ਰਾਮ ਪੰਚਾਇਤ ਮੈਂਬਰਾਂ 'ਤੇ ਕਥਿਤ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਪਿੰਡ ਚਾਹੜ ਮਾਜਰਾ ਦੀ ਆਬਾਦੀ ਦੇ ਅੰਦਰ ਇਕ ਪੁਰਾਣਾ ਟੋਭਾ ਹੈ, ਜਿਸ ਦੀ ਕਰੀਬ 4 ਵਿੱਘੇ ਜ਼ਮੀਨ ਹੈ, ਜੋ ਕਿ ਕਰੋੜਾਂ ਰੁਪਏ ਦੇ ਮੁੱਲ ਦੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਇਸ ਜ਼ਮੀਨ 'ਤੇ ਮੌਜੂਦਾ ਪੰਚਾਇਤ ਮੈਂਬਰਾਂ, ਬੀ. ਡੀ. ਪੀ. ਓ. ਮਾਜਰੀ ਤੇ ਗ੍ਰਾਮ ਪੰਚਾਇਤ ਸੈਕਟਰੀ ਦੀ ਅਣਦੇਖੀ ਕਾਰਨ ਮੱਝਾਂ ਲਈ ਸ਼ੈੱਡ ਬਣਾ ਕੇ ਨਾਜਾਇਜ਼ ਕਬਜ਼ਾ ਕੀਤਾ ਜਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਸ਼ਾਮਲਾਤ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ਦੇ ਦਾਅਵੇ ਕਰ ਰਹੇ ਹਨ, ਪਰ ਦੂਜੇ ਪਾਸੇ ਪਿੰਡ ਦੇ ਟੋਭਿਆਂ, ਪਾਣੀ ਵਾਲੀਆਂ ਟੈਂਕੀਆਂ ਤੇ ਪੰਚਾਇਤੀ ਜ਼ਮੀਨ 'ਚ ਖੜ੍ਹੇ ਲੱਖਾਂ ਰੁਪਏ ਦੀ ਕੀਮਤ ਦੇ ਦਰੱਖ਼ਤ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਆਗਿਆ ਤੋਂ ਬਿਨਾਂ ਧੜਾਧੜ ਕਟਵਾਏ ਜਾ ਰਹੇ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਇਹ ਕੰਮ ਗ੍ਰਾਮ ਪੰਚਾਇਤ ਮੈਂਬਰਾਂ ਤੇ ਮੁਹਤਬਰਾਂ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਪਿੰਡ ਚਾਹੜ ਮਾਜਰਾ ਵਿਖੇ ਵੀ ਮੁਸਲਿਮ ਭਾਈਚਾਰੇ ਦੇ ਬਜ਼ੁਰਗਾਂ ਵਲੋਂ ਖ਼ਰੀਦੀ ਗਈ ਜ਼ਮੀਨ ਜਿਸ ਵਿਚ ਪੁਰਾਣਾ ਕਬਿਰਸਤਾਨ ਬਣਿਆ ਹੋਇਆ ਹੈ, 'ਚ ਖੜ੍ਹੇ ਦਰੱਖਤਾਂ ਨੂੰ ਧੜਾਧੜ ਕੱਟਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਚਾਇਤ ਦੇ ਕੁਝ ਮੈਂਬਰਾਂ ਵਲੋਂ ਇਥੋਂ ਲੱਖਾਂ ਰੁਪਏ ਦੀ ਲੱਕੜ ਚੋਰੀ ਕਰਵਾ ਦਿੱਤੀ ਗਈ ਹੈ | ਇਸ ਮੌਕੇ ਹਾਜ਼ਰ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕਥਿਤ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਸ ਮਾਮਲੇ ਸੰਬੰਧੀ ਇਕ ਦਰਖ਼ਾਸਤ ਐੱਸ. ਐੱਸ. ਪੀ. ਮੁਹਾਲੀ ਅਤੇ ਬੀ. ਡੀ. ਪੀ. ਓ. ਮਾਜਰੀ ਨੂੰ ਦਿੱਤੀ ਗਈ ਸੀ, ਜਿਸ ਦਾ ਡਾਇਰੀ ਨੰਬਰ 1442 ਹੈ, ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ | ਇਸ ਦੌਰਾਨ ਪਿੰਡ ਚਾਹੜ ਮਾਜਰਾ ਦੇ ਸੁਰਮੁੱਖ ਸਿੰਘ, ਸੁਖਵਿੰਦਰ ਸਿੰਘ, ਅਵਤਾਰ ਸਿੰਘ, ਕਿਰਨਜੀਤ ਕੌਰ, ਮਨਿੰਦਰ ਕੌਰ, ਭਾਗ ਸਿੰਘ ਤੇ ਨਿਜਾਮੂਦੀਨ ਸਮੇਤ ਹੋਰਨਾਂ ਪਿੰਡ ਵਾਸੀਆਂ ਨੇ ਡਾਇਰੈਕਟਰ ਪੰਚਾਇਤ ਵਿਭਾਗ ਪੰਜਾਬ ਤੇ ਵਿਜੀਲੈਸ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ਦੇ ਪੁਰਾਣੇ ਟੋਭੇ ਵਾਲੀ ਜ਼ਮੀਨ 'ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਅਤੇ ਕਬਿਰਸਤਾਨ ਦੀ ਜ਼ਮੀਨ 'ਚੋਂ ਬਿਨਾਂ ਆਗਿਆ ਤੋਂ ਦਰੱਖ਼ਤ ਕੱਟੇ ਜਾਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ | ਜਦੋਂ ਇਸ ਸੰਬੰਧੀ ਪਿੰਡ ਦੀ ਸਰਪੰਚ ਪ੍ਰਵੀਨ ਦੇ ਪਤੀ ਸੁਦਾਗਰ ਖਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਰਾਣੇ ਟੋਭੇ ਵਾਲੀ ਜ਼ਮੀਨ 'ਤੇ ਕੀਤੇ ਜਾ ਰਹੇ ਨਾਜਾਇਜ਼ ਕਬਜ਼ੇ ਸੰਬੰਧੀ ਸਾਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਜਿਸ ਜ਼ਮੀਨ 'ਚੋਂ ਦਰੱਖ਼ਤਾਂ ਕੱਟੇ ਜਾ ਰਹੇ ਹਨ, ਉਹ ਕਬਿਰਸਤਾਨ ਦੀ ਜ਼ਮੀਨ ਹੈ, ਜਿਸ ਨਾਲ ਪੰਚਾਇਤ ਦਾ ਕੋਈ ਸੰਬੰਧ ਨਹੀਂ ਹੈ | ਜਦੋਂ ਇਸ ਸੰਬੰਧੀ ਬੀ. ਡੀ. ਪੀ. ਓ. ਮਾਜਰੀ ਰਾਜਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਹਾਲੇ 19 ਸਤੰਬਰ ਨੂੰ ਹੀ ਚਾਰਜ ਸੰਭਾਲਿਆ ਹੈ ਅਤੇ ਉਨ੍ਹਾਂ ਦੇ ਚਾਰਜ ਸੰਭਾਲਣ ਤੋਂ ਪਹਿਲਾਂ ਕੋਈ ਦਰਖਾਸਤ ਦਿੱਤੀ ਹੋ ਸਕਦੀ ਹੈ | ਉਨ੍ਹਾਂ ਕਿਹਾ ਕਿ ਮੇਰੇ ਕੋਲ ਹੁਣ ਤੱਕ ਪਿੰਡ ਚਾਹੜ ਮਾਜਰਾ ਦੇ ਮੁਸਲਿਮ ਭਾਈਚਾਰੇ ਦਾ ਕੋਈ ਨੁਮਾਇੰਦਾ ਨਹੀਂ ਆਇਆ ਅਤੇ ਨਾ ਹੀ ਉਨ੍ਹਾਂ ਕਿਸੇ ਦਰਖ਼ਾਸਤ ਬਾਰੇ ਕੋਈ ਜਾਣਕਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਮੈਸ. ਈ. ਵੀ. ਐੱਮ. ਕੰਸਲਟੈਂਟਸ ਦਾ ਲਾਇਸੰਸ ਰੱਦ <br/> ਅਗਲੀ ਖ਼ਬਰ ਭਗਵੰਤ ਮਾਨ ਦੀ ਅਗਵਾਈ 'ਚ ਸਰਕਾਰ ਨੇ ਪੰਜਾਬ ਦੇ ਹਰ ਘਰ ਤੱਕ ਸੁਧਾਰ ਲਿਆਉਣ ਦੀ ਕੀਤੀ ਕੋਸ਼ਿਸ਼- ਬੱਬੀ ਬਾਦਲ <br/>
Ad Position 24