25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਬਸਪਾ ਅਤੇ ਭੀਮ ਆਰਮੀ ਦੇ ਮੈਂਬਰਾਂ ਨੇ ਥਾਣੇ ਦੇ ਬਾਹਰ ਦਿੱਤਾ 6 ਘੰਟੇ ਧਰਨਾ <br/>

Ad Position 21
No active advertisement
ਅਜੀਤ ਡੈਸਕ 28-09-2025
ਲਾਲੜੂ, 27 ਸਤੰਬਰ (ਰਾਜਬੀਰ ਸਿੰਘ)-ਪਿੰਡ ਜੜੌਤ ਦੇ ਇੱਕ 16 ਸਾਲਾ ਦੇ ਵਿਦਿਆਰਥੀ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਉਸ ਨਾਲ ਕੁੱਟਮਾਰ ਕਰਨ ਅਤੇ ਐੱਸ. ਸੀ./ਐੱਸ. ਟੀ. ਐਕਟ ਤਹਿਤ ਇਕ ਨਾਬਾਲਗ ਤੇ ਉਸ ਦੇ ਪਿਤਾ ਅਤੇ ਇਕ ਹੋਰ ਨਾਬਾਲਗ ਵਿਦਿਆਰਥੀ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਬਾਵਜੂਦ ਚਾਰ ਦਿਨਾਂ ਬਾਅਦ ਵੀ ਕੋਈ ਗਿ੍ਫ਼ਤਾਰੀ ਨਹੀਂ ਪਾਈ, ਜਿਸ ਦੇ ਰੋਸ ਵਜੋਂ ਅੱਜ ਪਿੰਡ ਵਾਸੀਆਂ ਵਲੋਂ ਬਸਪਾ ਅਤੇ ਭੀਮ ਆਰਮੀ ਦੀ ਅਗਵਾਈ ਹੇਠ ਪੁਲਿਸ ਥਾਣੇ ਦੇ ਬਾਹਰ 6 ਘੰਟੇ ਤੱਕ ਰੋਸ ਧਰਨਾ ਦਿੱਤਾ ਗਿਆ | ਪੁਲਿਸ ਵਲੋਂ ਕਥਿਤ ਮੁੱਖ ਮੁਲਜ਼ਮ ਦੇ ਨਾਬਾਲਗ ਪੁੱਤਰ ਨੂੰ ਗਿ੍ਫ਼ਤਾਰ ਕਰਨ ਤੋਂ ਬਾਅਦ ਹੀ ਧਰਨਾ ਚੁੱਕਿਆ ਗਿਆ | ਧਰਨੇ ਵਿਚ ਵੱਡੀ ਗਿਣਤੀ 'ਚ ਔਰਤਾਂ ਵੀ ਸ਼ਾਮਿਲ ਸਨ | ਸਨਿਚਰਵਾਰ ਨੂੰ ਲਾਲੜੂ ਥਾਣੇ ਦੇ ਬਾਹਰ ਧਰਨਾਕਾਰੀ ਇਕੱਠੇ ਹੋਣ ਲੱਗੇ ਅਤੇ ਉਨ੍ਹਾਂ ਉਥੇ ਹੀ ਟੈਂਟ ਵੀ ਲਗਾ ਦਿੱਤਾ | ਇਸੇ ਦੌਰਾਨ ਪੁਲਿਸ ਅਤੇ ਡਿਊਟੀ ਮੈਜਿਸਟ੍ਰੇਟ ਤੋਂ ਵੀ ਮੁਲਜ਼ਮਾਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਲਗਾਤਾਰ ਮੰਗ ਉੱਠਦੀ ਰਹੀ ਅਤੇ ਪੁਲਿਸ ਜਲਦ ਹੀ ਕਾਰਵਾਈ ਦਾ ਭਰੋਸਾ ਦਿੰਦੀ ਰਹੀ, ਪਰ ਪ੍ਰਦਰਸ਼ਨਕਾਰੀ ਨਹੀਂ ਮੰਨੇ | ਸ਼ਾਮ ਨੂੰ ਪੁਲਿਸ ਨੇ ਮੁੱਖ ਮੁਲਜ਼ਮ ਦੇ ਨਾਬਾਲਗ ਪੁੱਤਰ ਨੂੰ ਗਿ੍ਫ਼ਤਾਰ ਕਰ ਲਿਆ | ਹਾਲਾਂਕਿ ਤਿੰਨੋਂ ਥਾਣਿਆਂ ਦੇ ਮੁਖੀ ਅਤੇ ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਸੁਮਿਤ ਢਿੱਲੋਂ ਮੌਕੇ 'ਤੇ ਮੌਜੂਦ ਰਹੇ, ਪਰ ਡੀ. ਐੱਸ. ਪੀ. ਵਿਕਰਮਜੀਤ ਸਿੰਘ ਬਰਾੜ ਦੁਆਰਾ ਗਿ੍ਫ਼ਤਾਰੀ ਦੀ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਇਹ ਧਰਨਾ ਚੁੱਕ ਲਿਆ ਗਿਆ | ਡੀ. ਐੱਸ. ਪੀ. ਬਰਾੜ ਨੇ ਦੱਸਿਆ ਕਿ ਇਕ ਹੋਰ ਨਾਬਾਲਗ ਅਤੇ ਮੁੱਖ ਮੁਲਜ਼ਮ ਨੂੰ ਵੀ ਜਲਦ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ ਅਤੇ ਜੇਕਰ ਮੁਲਜਮਾਂ 'ਚੋਂ ਕੋਈ ਨਸ਼ੇ ਦੀਆਂ ਕਾਰਵਾਈਆਂ 'ਚ ਸਾਮਿਲ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਅੱਡ ਤੋਂ ਮਾਮਲਾ ਦਰਜ ਕੀਤਾ ਜਾਵੇਗਾ | ਜ਼ਿਕਰਯੋਗ ਹੈ ਕਿ ਹਫ਼ਤਾ ਪਹਿਲਾਂ ਕੁੱਟਮਾਰ ਦੇ ਮਾਮਲੇ 'ਚ ਇਕ ਨਾਬਾਲਗ ਜ਼ਖ਼ਮੀ ਹੋ ਗਿਆ ਸੀ, ਪਰ ਚਾਰ ਦਿਨ ਬਾਅਦ ਪੀੜਤ ਪਰਿਵਾਰਾਂ ਵਲੋਂ ਥਾਣੇ ਵਿਚ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਪੀੜਤ ਨਾਬਾਲਗ ਦੀ ਸ਼ਿਕਾਇਤ ਉੱਤੇ ਕਥਿਤ ਮੁਲਜ਼ਮਾਂ ਖ਼ਿਲਾਫ਼ ਕੁੱਟਮਾਰ ਅਤੇ ਐੱਸ. ਸੀ./ਐੱਸ. ਟੀ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | ਥਾਣਾ ਮੁਖੀ ਇੰਸਪੈਕਟਰ ਰਣਬੀਰ ਸੰਧੂ ਅਨੁਸਾਰ ਮੁੱਖ ਮੁਲਜ਼ਮ ਦੇ ਨਾਬਾਲਗ ਪੁੱਤਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਅਤੇ ਜਲਦ ਹੀ ਉਸ ਦੇ ਪਿਤਾ ਅਤੇ ਇਕ ਹੋਰ ਨਾਬਾਲਗ ਨੂੰ ਵੀ ਗਿ੍ਫ਼ਤਾਰ ਕਰ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਕ੍ਰਾਈਮ ਬ੍ਰਾਂਚ ਦਾ ਨਾਂਅ ਲੈ ਕੇ ਪਿੰਡ ਭਾਂਖਰਪੁਰ ਦੇ ਵਸਨੀਕ ਨਾਲ ਮਾਰੀ ਵੱਡੀ ਠੱਗੀ <br/> ਅਗਲੀ ਖ਼ਬਰ ਟੌਹੜਾ ਪਰਿਵਾਰ ਦੀ ਮਾਲਾ ਦੇ ਅਨਮੋਲ ਮੋਤੀ ਸਨ ਹਰਮੇਲ ਸਿੰਘ ਟੌਹੜਾ-ਬੀਬੀ ਰਾਮੂਵਾਲੀਆ
Ad Position 24