05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਮੁਹਾਲੀ ਦੇ ਬੱਸ ਅੱਡੇ ਨੇੜੇ ਬੰਦ ਪਈ ਸੜਕ ਦੇ ਮੁੱਦੇ ਨੂੰ ਲੈ ਕੇ ਗਮਾਡਾ ਦੀ ਮੁੱਖ ਪ੍ਰਸ਼ਾਸਕ ਨੇ ਸੱਦੀ ਅਹਿਮ ਮੀਟਿੰਗ <br/>

Ad Position 21
No active advertisement
ਮੁਹਾਲੀ ਦੇ ਫੇਜ਼-6 ਸਥਿਤ ਬੱਸ ਅੱਡੇ ਨੇੜੇ ਬੰਦ ਪਈ ਸੜਕ ਦੇ ਮਸਲੇ ਨੂੰ ਲੈ ਕੇ ਸੱਦੀ ਗਈ ਮੀਟਿੰਗ ਦੌਰਾਨ ਗਮਾਡਾ ਦੀ ਮੁੱਖ ਪ੍ਰਸ਼ਾਸਕ ਸਾਕਸ਼ੀ ਸਾਹਨੀ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ | ਅਜੀਤ ਤਸਵੀਰ <br/> 04-11-2025
ਐੱਸ. ਏ. ਐੱਸ. ਨਗਰ, 3 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਬੱਸ ਅੱਡੇ ਨਾਲ ਲੱਗਦੀ ਬੰਦ ਪਈ ਸੜਕ ਦੇ ਮੁੱਦੇ ਨੂੰ ਹੱਲ ਕਰਨ ਵਾਸਤੇ ਗਮਾਡਾ ਦੀ ਨਵ-ਨਿਯੁਕਤ ਮੁੱਖ ਪ੍ਰਸ਼ਾਸਕ ਸਾਕਸ਼ੀ ਸਾਹਨੀ ਵਲੋਂ ਇਕ ਮਹੱਤਵਪੂਰਨ ਮੀਟਿੰਗ ਸੱਦੀ ਗਈ | ਮੀਟਿੰਗ 'ਚ ਬੱਸ ਅੱਡਾ ਚਲਾ ਰਹੀ ਕੰਪਨੀ ਦੇ ਪ੍ਰਤੀਨਿਧੀਆਂ, ਗਮਾਡਾ ਦੇ ਅਧਿਕਾਰੀਆਂ ਤੇ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ (ਜਿਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ 'ਚ ਕੇਸ ਪਾਇਆ ਹੋਇਆ ਹੈ) ਸ਼ਾਮਿਲ ਹੋਏ | ਜ਼ਿਕਰਯੋਗ ਹੈ ਕਿ ਮੁਹਾਲੀ ਦੇ ਫੇਜ਼-6 ਵਿਖੇ ਬਣਾਏ ਗਏ ਅੰਤਰਰਾਜੀ ਬੱਸ ਅੱਡੇ ਦੇ ਬਿਲਕੁਲ ਨਾਲ ਲੱਗਦੀ ਡਬਲ ਲੇਨ ਸੜਕ ਦਾ ਇਕ ਹਿੱਸਾ ਬੱਸ ਅੱਡਾ ਪ੍ਰਾਜੈਕਟ ਚਲਾ ਰਹੀ ਕੰਪਨੀ ਵਲੋਂ ਬੱਸ ਅੱਡੇ ਦੀ ਉਸਾਰੀ ਵੇਲੇ ਆਪਣੇ ਅਧੀਨ ਕਰ ਲਿਆ ਗਿਆ ਸੀ ਅਤੇ ਬਾਅਦ 'ਚ ਬੇਸਮੈਂਟ ਤਿਆਰ ਕਰਨ ਲਈ ਕੀਤੀ ਗਈ ਖੁਦਾਈ ਕਾਰਨ ਸੜਕ ਦੀ ਹਾਲਤ ਖਸਤਾ ਹੋ ਗਈ ਸੀ ਅਤੇ ਟ੍ਰੈਫ਼ਿਕ ਲਈ ਸੜਕ ਦਾ ਸਿਰਫ ਇਕ ਹਿੱਸਾ ਹੀ ਬਾਕੀ ਰਹਿ ਗਿਆ ਹੈ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ | ਇਸ ਗੰਭੀਰ ਮੁੱਦੇ ਨੂੰ ਲੈ ਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਲੋਂ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ 'ਚ ਲੋਕ-ਹਿੱਤ ਨੂੰ ਧਿਆਨ 'ਚ ਰੱਖਦਿਆਂ ਸੜਕ ਨੂੰ ਮੁੜ ਖੋਲ੍ਹਣ ਦੀ ਮੰਗ ਕੀਤੀ ਗਈ ਸੀ | ਅੱਜ ਹੋਈ ਮੀਟਿੰਗ ਦੌਰਾਨ ਮੁੱਖ ਪ੍ਰਸ਼ਾਸਨ ਸਾਕਸ਼ੀ ਸਾਹਨੀ ਨੇ ਸੰਜੀਦਾ ਢੰਗ ਨਾਲ ਸਾਰੇ ਪੱਖਾਂ ਦੀ ਗੱਲਬਾਤ ਸੁਣੀ ਤੇ ਸਪੱਸ਼ਟ ਕਿਹਾ ਕਿ ਸੜਕ ਨੂੰ ਚਾਲੂ ਕਰਨਾ ਜ਼ਰੂਰੀ ਹੈ | ਇਸ ਤੋਂ ਬਾਅਦ ਉਨ੍ਹਾਂ ਗਮਾਡਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕੰਪਨੀ ਨਾਲ ਬੈਠ ਕੇ ਆਪਸੀ ਸਹਿਮਤੀ ਨਾਲ ਮਸਲੇ ਦਾ ਹੱਲ ਕੱਢਣ ਤੇ ਸੜਕ ਦੀ ਦੁਬਾਰਾ ਤਾਮੀਰ ਤੇ ਖੋਲ੍ਹਣ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕਰਨ | ਮੁੱਖ ਪ੍ਰਸ਼ਾਸਕ ਸਾਕਸ਼ੀ ਸਾਹਨੀ ਨੇ ਅੱਗੇ ਕਿਹਾ ਕਿ ਇਹ ਸੜਕ ਲੋਕਾਂ ਦੀ ਜ਼ਰੂਰਤ ਹੈ, ਨਾ ਕਿ ਕਿਸੇ ਇਕ ਪ੍ਰਾਜੈਕਟ ਦੀ ਜਾਇਦਾਦ | ਗਮਾਡਾ ਅਤੇ ਕੰਪਨੀ ਦੋਵੇਂ ਨੂੰ ਲੋਕ-ਹਿਤ 'ਚ ਮਿਲ ਕੇ ਕਾਰਵਾਈ ਕਰਨੀ ਚਾਹੀਦੀ ਹੈ | ਇਸ ਮੌਕੇ ਇਹ ਫ਼ੈਸਲਾ ਵੀ ਲਿਆ ਗਿਆ ਅਗਲੇ ਹਫ਼ਤੇ ਸੋਮਵਾਰ ਨੂੰ ਇਕ ਹੋਰ ਮੀਟਿੰਗ ਸੱਦੀ ਜਾਵੇਗੀ, ਜਿਸ 'ਚ ਅਧਿਕਾਰੀ ਮੌਜੂਦਾ ਹਾਲਾਤਾਂ ਦੀ ਪ੍ਰਗਤੀ ਰਿਪੋਰਟ ਪੇਸ਼ ਕਰਨਗੇ ਅਤੇ ਹਾਈ ਕੋਰਟ ਨੂੰ ਦਿੱਤੇ ਜਾਣ ਵਾਲੇ ਜਵਾਬ ਦੀ ਤਿਆਰੀ ਕੀਤੀ ਜਾਵੇਗੀ | ਮੀਟਿੰਗ ਉਪਰੰਤ ਡਿਪਟੀ ਮੇਅਰ ਬੇਦੀ ਨੇ ਕਿਹਾ ਕਿ ਇਸ ਮੀਟਿੰਗ ਕਾਰਨ ਲੋਕਾਂ 'ਚ ਇਹ ਉਮੀਦ ਜਾਗੀ ਹੈ ਕਿ ਸੜਕ ਦੇ ਮਸਲੇ ਦਾ ਹੱਲ ਜਲਦ ਨਿਕਲ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਪਤੀ ਸਮੇਤ ਸਹੁਰੇ ਪਰਿਵਾਰ ਦੇ 6 ਮੈਂਬਰਾਂ ਖ਼ਿਲਾਫ਼ ਮਾਮਲਾ... ਅਗਲੀ ਖ਼ਬਰ ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਬੈਠਕ 'ਚ ਭਾਰੀ ਹੰਗਾਮਾ
Ad Position 24
No active advertisement