ਚੰਡੀਗੜ੍ਹ, 20 ਦਸੰਬਰ (ਬਲਜਿੰਦਰ ਸਿੰਘ ਹਾਂਡਾ)-ਚਿਤਕਾਰਾ ਇੰਟਰਨੈਸ਼ਨਲ ਸਕੂਲ ਵਿਖੇ ਸਾਲਾਨਾ ਸਮਾਰੋਹ ਕਰਵਾਇਆ | ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਡਾ. ਅਸ਼ੋਕ ਕੇ. ਚਿਤਕਾਰਾ, ਚਾਂਸਲਰ, ਚਿਤਕਾਰਾ ਯੂਨੀਵਰਸਿਟੀ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਅਤੇ ਡਾ. ਮਧੂ ਚਿਤਕਾਰਾ, ਪ੍ਰੋ-ਚਾਂਸਲਰ, ਚਿਤਕਾਰਾ ਯੂਨੀਵਰਸਿਟੀ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਅਤੇ ਚੇਅਰਪਰਸਨ, ਚਿਤਕਾਰਾ ਇੰਟਰਨੈਸ਼ਨਲ ਸਕੂਲ ਹਾਜ਼ਰ ਰਹੇ | ਸਮਾਰੋਹ ਦਾ ਖ਼ਾਸ ਆਕਰਸ਼ਨ ਯੂਨੀਵਰਸਿਟੀ ਕਨੈੱਕਟ ਸੈਗਮੈਂਟ ਰਿਹਾ, ਜਿਸ 'ਚ ਚਿਤਕਾਰਾ ਯੂਨੀਵਰਸਿਟੀ ਦੇ ਸਕੂਲ ਆਫ਼ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਦੇ ਡੀਨ ਡਾ. ਆਸ਼ੁਤੋਸ਼ ਮਿਸ਼ਰਾ ਨੇ ਵੀਡੀਓ ਸੰਦੇਸ਼ ਰਾਹੀਂ ਪੀ. ਐਚ. ਡੀ. ਤੋਂ ਪਲੇ ਵੇ ਤੱਕ ਦੇ ਕਨੈੱਕਸ਼ਨ ਨੂੰ ਦਰਸਾਇਆ | ਉਨ੍ਹਾਂ ਨੇ ਏਕਿਕਿ੍ਤ ਸਿੱਖਿਆ ਮਾਰਗਾਂ ਤੇ ਨੈਤਿਕ ਸੰਚਾਰ ਦੀ ਮਹੱਤਤਾ 'ਤੇ ਰੌਸ਼ਨੀ ਪਾਈ | ਇਸ ਦੇ ਨਾਲ ਹੀ ਪ੍ਰਸਿੱਧ ਸਿਨੇਮਾਟੋਗ੍ਰਾਫਰ ਤੇ ਨਿਰਮਾਤਾ ਅਮਿਤਾਭਾ ਸਿੰਘ ਅਤੇ ਸਕੂਲ ਦੀ ਸਾਬਕਾ ਵਿਦਿਆਰਥਣ ਆਰ. ਜੇ. ਓਮਿਕਾ ਦੇ ਸੰਦੇਸ਼ਾਂ ਨੇ ਸਮਾਰੋਹ ਨੂੰ ਹੋਰ ਪ੍ਰੇਰਣਾਦਾਇਕ ਬਣਾਇਆ | ਸਾਲਾਨਾ ਸਮਾਰੋਹ ਦੀ ਸ਼ੁਰੂਆਤ ਪ੍ਰਾਚੀਨ ਭਾਰਤੀ ਮਹਾਕਾਵ ਰਮਾਇਣ ਤੋਂ ਪ੍ਰੇਰਿਤ ਇਕ ਪ੍ਰਸਤੁਤੀ ਨਾਲ ਹੋਈ | ਸਮਾਰੋਹ 'ਚ ਸਕੂਲ ਦੇ ਸਭ ਵਿਦਿਆਰਥੀਆਂ ਨੇ ਮੰਚ 'ਤੇ ਹਿੱਸਾ ਲਿਆ | ਦਿਲਚਸਪ ਤੇ ਹਾਸਿਆਂ ਭਰੀ ਕਥਾ ਰਾਹੀਂ ਪ੍ਰਸਤੁਤੀ ਮੁਗ਼ਲ ਕਾਲ ਤੋਂ ਹੁੰਦੀ ਹੋਈ ਅੱਜ ਦੀ ਜੈਨ-ਜ਼ੀ ਪੀੜ੍ਹੀ ਅਤੇ ਭਵਿੱਖ ਦੀ ਰੋਬੋਟਿਕ ਦੁਨੀਆ ਤੱਕ ਪਹੁੰਚੀ, ਜਿਸ 'ਚ ਬਦਲਦੇ ਸੰਚਾਰ ਮਾਧਿਅਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ | ਸਾਰੀਆਂ ਪ੍ਰਸਤੁਤੀਆਂ ਨੇ ਇਹ ਸੰਦੇਸ਼ ਦਿੱਤਾ ਕਿ ਮਾਧਿਅਮ ਕੋਈ ਵੀ ਹੋਵੇ, ਸੰਚਾਰ 'ਚ ਸੰਵੇਦਨਸ਼ੀਲਤਾ ਅਤੇ ਮਨੁੱਖੀ ਵਿਵੇਕ ਸਭ ਤੋਂ ਮਹੱਤਵਪੂਰਨ ਹਨ | ਏ. ਆਈ. ਤੇ ਮਨੁੱਖੀ ਸੰਵਾਦ 'ਤੇ ਆਧਾਰਿਤ ਵਿਸ਼ੇਸ਼ ਪ੍ਰਸਤੁਤੀ ਨੇ ਸਪੱਸ਼ਟ ਕੀਤਾ ਕਿ ਆਰਟੀਫ਼ੀਸ਼ਲ ਇੰਟੈਲੀਜੈਂਸ ਮਨੁੱਖੀ ਰਚਨਾਤਮਕਤਾ ਤੇ ਵਿਵੇਕ ਦੀ ਸਹਾਇਕ ਹੈ, ਉਸ ਦਾ ਵਿਕਲਪ ਨਹੀਂ | ਇਸ ਮੌਕੇ ਚਿਤਕਾਰਾ ਇੰਟਰਨੈਸ਼ਨਲ ਸਕੂਲਜ਼ ਦੀ ਵਾਈਸ ਪ੍ਰੈਜ਼ੀਡੈਂਟ ਡਾ. ਨਿਯਤੀ ਚਿਤਕਾਰਾ ਨੇ ਕਿਹਾ ਕਿ ਰਾਸ਼ਟਰੀ ਪਾਠਕ੍ਰਮ ਅਤੇ ਸਤਤ ਵਿਕਾਸ ਲਕਸ਼ਾਂ ਦੇ ਅਨੁਰੂਪ ਵਿਦਿਆਲਿਆਂ ਦਾ ਉਦੇਸ਼ ਐਸੇ ਜ਼ਿੰਮੇਵਾਰ ਅਤੇ ਸੰਵੇਦਨਸ਼ੀਲ ਨਾਗਰਿਕ ਤਿਆਰ ਕਰਨਾ ਹੈ, ਜੋ ਤਕਨਾਲੋਜੀ ਦਾ ਸਹੀ ਉਪਯੋਗ ਕਰਦੇ ਹੋਏ ਸਮਾਜ ਵਿਚ ਸਕਾਰਾਤਮਿਕ ਭੂਮਿਕਾ ਨਿਭਾਉਣ | 'ਸੰਚਾਰ, ਦ ਕਮਿਊਨੀਕੇਸ਼ਨ ਵਾਇਬ ਸਮਾਰੋਹ' ਦਾ ਸਮਾਪਨ ਇਸ ਸੰਦੇਸ਼ ਨਾਲ ਹੋਇਆ ਕਿ ਆਧੁਨਿਕ ਤਕਨਾਲੋਜੀ ਦੇ ਯੁੱਗ ਵਿਚ ਵੀ ਮਨੁੱਖੀ ਮੁੱਲ, ਸੰਵੇਦਨਾ ਅਤੇ ਜ਼ਿੰਮੇਵਾਰੀ ਹੀ ਸੱਚੇ ਸੰਚਾਰ ਦੀ ਪਹਿਚਾਣ ਹਨ |