02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਅਖਿਲ ਭਾਰਤੀ ਗਾਹਕ ਪੰਚਾਇਤ ਮੁਹਾਲੀ ਕੰਜ਼ਿਊਮਰ ਵੈੱਲਫ਼ੇਅਰ ਆਰਗੇਨਾਈਜ਼ੇਸ਼ਨ ਨੇ ਮਨਾਇਆ ਰਾਸ਼ਟਰੀ ਉਪਭੋਗਤਾ ਦਿਵਸ

Ad Position 21
No active advertisement
ਅਜੀਤ ਡੈਸਕ 26-12-2025
ਐੱਸ. ਏ. ਐੱਸ. ਨਗਰ, 25 ਦਸੰਬਰ (ਪ੍ਰੋ. ਅਵਤਾਰ ਸਿੰਘ)-ਅਖਿਲ ਭਾਰਤੀ ਗਾਹਕ ਪੰਚਾਇਤ ਕੰਜ਼ਿਊਮਰ ਵੈੱਲਫ਼ੇਅਰ ਆਰਗੇਨਾਈਜ਼ੇਸ਼ਨ ਵਲੋਂ ਜ਼ਿਲ੍ਹਾ ਮੁਹਾਲੀ ਇਕਾਈ ਦੀ ਅਗਵਾਈ ਹੇਠ ਬੀਤੇ ਦਿਨੀਂ ਰਾਸ਼ਟਰੀ ਉਪਭੋਗਤਾ ਦਿਵਸ ਸਥਾਨਕ ਫੇਜ਼-3ਬੀ1 ਸਥਿਤ ਏ. ਬੀ. ਜੀ. ਪੀ. ਦੇ ਜ਼ਿਲ੍ਹਾ ਦਫ਼ਤਰ ਵਿਖੇ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਾਸ਼ਟਰੀ ਉਪਭੋਗਤਾ ਦਿਵਸ ਮਨਾਉਣ ਸੰਬੰਧੀ ਡੀ. ਸੀ. ਮੁਹਾਲੀ ਤੇ ਜ਼ਿਲ੍ਹਾ ਫ਼ੂਡ ਕੰਟਰੋਲਰ ਨੂੰ ਪੱਤਰ ਸੌਂਪਿਆ ਗਿਆ | ਸਮਾਗਮ ਦੀ ਸ਼ੁਰੂਆਤ ਆਰਮੀ ਕਾਲਜ ਆਫ਼ ਲਾਅ ਦੀ ਪਹਿਲੇ ਸਾਲ ਦੀ ਵਿਦਿਆਰਥਣ ਮੈਧਾਵੀ ਵਲੋਂ ਸਰਸਵਤੀ ਵੰਦਨਾ ਦੀ ਸੁੰਦਰ ਪ੍ਰਸਤੂਤੀ ਨਾਲ ਹੋਈ | ਇਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਡਾ. ਰਜਨੀਸ਼ ਗੁਪਤਾ ਨੇ ਸਮਾਗਮ 'ਚ ਮੌਜੂਦ ਸਾਰੇ ਅਹੁਦੇਦਾਰਾਂ, ਮੈਂਬਰਾਂ ਤੇ ਕਾਰਜਕਾਰਨੀ ਮੈਂਬਰਾਂ ਦਾ ਸਵਾਗਤ ਕਰਦਿਆਂ ਏ. ਬੀ. ਜੀ. ਪੀ. ਦੀ ਉਪਭੋਗਤਾਵਾਂ ਦੇ ਹੱਕਾਂ ਲਈ ਨਿਰੰਤਰ ਸੰਘਰਸ਼ਸ਼ੀਲ ਭੂਮਿਕਾ 'ਤੇ ਚਾਨਣਾ ਪਾਇਆ | ਉਨ੍ਹਾਂ ਇੰਜ. ਬਿ੍ਜ ਮੋਹਨ ਸੂਬਾ ਪ੍ਰਮੁੱਖ ਕਾਨੂੰਨੀ ਮਾਮਲੇ ਏ. ਬੀ. ਜੀ. ਪੀ. ਨੂੰ ਉਪਭੋਗਤਾ ਸੁਰੱਖਿਆ ਕਾਨੂੰਨ ਦੇ ਨਿਰਮਾਣ, ਨਵੇਂ ਉਪਭੋਗਤਾ, ਸੁਰੱਖਿਆ ਕਾਨੂੰਨ 2019 ਅਤੇ ਰਾਸ਼ਟਰੀ ਉਪਭੋਗਤਾ ਦਿਵਸ ਦੀ ਮਹੱਤਵ ਬਾਰੇ ਜਾਣਕਾਰੀ ਦੇਣ ਲਈ ਮੰਚ 'ਤੇ ਸੱਦਾ ਦਿੱਤਾ | ਇਸ ਤੋਂ ਬਾਅਦ ਇੰਜ. ਬਿ੍ਜ ਮੋਹਨ ਨੇ ਆਪਣੇ ਸੰਬੋਧਨ 'ਚ ਰਾਸ਼ਟਰੀ ਉਪਭੋਗਤਾ ਦਿਵਸ ਦੇ ਇਤਿਹਾਸ 'ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਸਾਲ 2019 'ਚ ਨਵਾਂ ਉਪਭੋਗਤਾ ਸੁਰੱਖਿਆ ਬਿੱਲ ਪਾਸ ਹੋਇਆ ਸੀ ਅਤੇ ਕਾਨੂੰਨ ਬਣਿਆ ਸੀ, ਜਿਸ 'ਚ ਏ. ਬੀ. ਜੀ. ਪੀ. ਦੀ ਅਹਿਮ ਭੂਮਿਕਾ ਰਹੀ | ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਤਹਿਤ ਵਿੱਤੀ ਅਧਿਕਾਰਤਾ 'ਚ ਵੱਡਾ ਵਾਧਾ ਕੀਤਾ ਗਿਆ ਹੈ | ਹੁਣ ਜ਼ਿਲ੍ਹਾ ਉਪਭੋਗਤਾ ਵਿਵਾਦ ਨਿਪਟਾਰਾ ਕਮਿਸ਼ਨ 'ਚ 1 ਕਰੋੜ ਰੁ. ਤੱਕ, ਸੂਬਾ ਕਮਿਸ਼ਨ 'ਚ 10 ਕਰੋੜ ਰੁ. ਤੱਕ ਅਤੇ ਇਸ ਤੋਂ ਵੱਧ ਰਕਮ ਵਾਲੇ ਮਾਮਲੇ ਰਾਸ਼ਟਰੀ ਉਪਭੋਗਤਾ ਕਮਿਸ਼ਨ 'ਚ ਦਰਜ ਕੀਤੇ ਜਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਝੂਠੇ, ਨਕਲੀ ਜਾਂ ਭਰਮਾਉਣ ਵਾਲੇ ਇਸ਼ਤਿਹਾਰ ਕਰਨ 'ਤੇ ਸੈਲੀਬਿ੍ਟੀਜ਼ 'ਤੇ 50 ਲੱਖ ਰੁ. ਤੱਕ ਜੁਰਮਾਨਾ ਤੇ ਮਿਲਾਵਟਸ਼ੁਦਾ ਸਾਮਾਨ ਬਣਾਉਣ ਜਾਂ ਵੇਚਣ 'ਤੇ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ | ਇਸੇ ਦੌਰਾਨ ਜ਼ਿਲ੍ਹਾ ਉਪ ਪ੍ਰਧਾਨ ਦੀਪਕ ਆਹੂਜਾ ਨੇ ਕਿਹਾ ਕਿ ਉਪਭੋਗਤਾ ਕਾਨੂੰਨ ਹੋਣ ਦੇ ਬਾਵਜੂਦ ਪੰਜਾਬ ਦੀਆਂ ਉਪਭੋਗਤਾ ਅਦਾਲਤਾਂ 'ਚ ਕਾਫ਼ੀ ਕੇਸ ਬਕਾਇਆ ਹਨ, ਜਦਕਿ ਕਈ ਥਾਵਾਂ 'ਤੇ ਅਦਾਲਤਾਂ ਕੋਲ ਸਟੇਸ਼ਨਰੀ ਤੱਕ ਉਪਲੱਬਧ ਨਹੀਂ ਹੈ ਤੇ ਉਪਭੋਗਤਾਵਾਂ ਨੂੰ ਖ਼ਰਚਾ ਆਪਣੀ ਜੇਬ ਤੋਂ ਕਰਨਾ ਪੈਂਦਾ ਹੈ | ਇਸ 'ਤੇ ਇੰਜ. ਬਿ੍ਜ ਮੋਹਨ ਤੇ ਡਾ. ਰਜਨੀਸ਼ ਗੁਪਤਾ ਨੇ ਭਰੋਸਾ ਦਿਵਾਇਆ ਕਿ ਇਹ ਮਾਮਲਾ ਏ. ਬੀ. ਜੀ. ਪੀ. ਦੇ ਮੰਚ ਰਾਹੀਂ ਕਾਨੂੰਨ ਤੇ ਨਿਆਂ ਮੰਤਰਾਲੇ ਕੋਲ ਜ਼ੋਰਦਾਰ ਢੰਗ ਨਾਲ ਉੱਠਾਇਆ ਜਾਵੇਗਾ | ਇਸ ਮੌਕੇ ਏ. ਬੀ. ਜੀ. ਪੀ. ਦੇ ਰਾਸ਼ਟਰੀ ਇਨਵਾਇਰਮੈਂਟ ਵਿੰਗ ਦੇ ਮੈਂਬਰ ਸੁਨੀਲ ਦੱਤ, ਜਨਰਲ ਸੈਕਟਰੀ ਜਤਿੰਦਰਪਾਲ ਰਾਠੌਰ, ਜੁਆਇੰਟ ਸੈਕਟਰੀ ਜੀ. ਜੀ. ਅਰੋੜਾ, ਮੋਹਿਤ ਸਿੰਘ, ਰਾਜੂ ਕੁਮਾਰ, ਹਰਿਕਿ੍ਸ਼ਨ, ਖ਼ਜ਼ਾਨਚੀ ਰੇਨੰੂ ਸ਼ਰਮਾ ਅਤੇ ਕਾਰਜਕਾਰੀ ਮੈਂਬਰ ਮੈਧਾਵੀ, ਸਤਿੰਦਰਪਾਲ ਸਿੰਘ, ਡਾ. ਮੁਸਕਾਨ ਸਮੇਤ ਕਈ ਹੋਰ ਮੈਂਬਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗ਼ਰੀਬਾਂ ਲਈ ਕਾਂਗਰਸ ਵਲੋਂ ਸ਼ੁਰੂ ਕੀਤੀਆਂ ਸਕੀਮਾਂ ਨੂੰ ਭਾਜਪਾ ਨੇ ਬੰਦ ਕਰਨਾ ਸ਼ੁਰੂ ਕੀਤਾ-ਬੰਨੀ ਕੰਗ <br/> ਅਗਲੀ ਖ਼ਬਰ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਦੀ ਪਹਿਲਕਦਮੀ ਸਦਕਾ ਦੁਕਾਨਦਾਰਾਂ ਦਾ ਧਰਨਾ ਸਮਾਪਤ <br/>
Ad Position 24
No active advertisement