08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਚੰਡੀਗੜ੍ਹ 'ਚ ਬੁਨਿਆਦੀ ਸਹੂਲਤਾਂ ਮਜ਼ਬੂਤ ਕਰਨ ਵੱਲ ਨਿਗਮ ਦਾ ਅਹਿਮ ਕਦਮ <br/>

Ad Position 21
No active advertisement
ਅਜੀਤ ਡੈਸਕ 27-12-2025
ਚੰਡੀਗੜ੍ਹ, 26 ਦਸੰਬਰ (ਸੰਦੀਪ ਕੁਮਾਰ ਮਾਹਨਾ)–ਚੰਡੀਗੜ੍ਹ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ (ਐਫ਼. ਐਂਡ ਸੀ. ਸੀ.) ਦੀ ਮੀਟਿੰਗ ਮੇਅਰ ਹਰਪ੍ਰੀਤ ਕੌਰ ਬਬਲਾ ਦੀ ਅਗਵਾਈ ਹੇਠ ਕੀਤੀ ਗਈ | ਮੀਟਿੰਗ 'ਚ ਨਿਗਮ ਕਮਿਸ਼ਨਰ ਅਮਿਤ ਕੁਮਾਰ, ਵਿਸ਼ੇਸ਼ ਕਮਿਸ਼ਨਰ ਪ੍ਰਦੀਪ ਕੁਮਾਰ, ਕਮੇਟੀ ਮੈਂਬਰ ਕੌਂਸਲਰ ਸੌਰਭ ਜੋਸ਼ੀ, ਕੌਂਸਲਰ ਗੁਰਪ੍ਰੀਤ ਸਿੰਘ ਗਾਬੀ, ਕੌਂਸਲਰ ਜਸਮਨਪ੍ਰੀਤ ਸਿੰਘ ਤੇ ਕੌਂਸਲਰ ਸੁਮਨ ਦੇਵੀ ਸਮੇਤ ਨਗਰ ਨਿਗਮ ਦੇ ਕਈ ਸੀਨੀਅਰ ਅਧਿਕਾਰੀ ਹਾਜ਼ਰ ਰਹੇ | ਮੀਟਿੰਗ ਦੌਰਾਨ ਕਮੇਟੀ ਨੇ ਵੱਖ-ਵੱਖ ਏਜੰਡਾ ਆਈਟਮਾਂ 'ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕਰਦਿਆਂ ਸ਼ਹਿਰ ਦੇ ਕਈ ਇਲਾਕਿਆਂ 'ਚ ਸਟ੍ਰਾਮ ਵਾਟਰ ਡਰੇਨੇਜ, ਪਾਣੀ ਸਪਲਾਈ 'ਚ ਵਾਧੇ ਅਤੇ ਜਨਤਕ ਬੁਨਿਆਦੀ ਢਾਂਚੇ ਦੇ ਸੁਧਾਰ ਨਾਲ ਸੰਬੰਧਿਤ ਮਹੱਤਵਪੂਰਨ ਨਾਗਰਿਕ ਕੰਮਾਂ ਨੂੰ ਮਨਜ਼ੂਰੀ ਦਿੱਤੀ | ਕਮੇਟੀ ਵਲੋਂ ਸੈਕਟਰ 14 ਸਥਿਤ ਪੰਜਾਬ ਯੂਨੀਵਰਸਿਟੀ ਦੇ ਰਿਹਾਇਸ਼ੀ ਇਲਾਕੇ ਤੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ 900 ਮੀਮੀ, 600 ਮੀਮੀ ਤੇ 450 ਮੀਮੀ ਵਾਲੀਆਂ ਸਟ੍ਰਾਮ ਵਾਟਰ ਡਰੇਨੇਜ ਪਾਈਪ-ਲਾਈਨਾਂ ਵਿਛਾਉਣ ਦੇ ਕੰਮ ਨੂੰ ਹਰੀ ਝੰਡੀ ਦਿੱਤੀ ਗਈ | ਇਹ ਪਾਈਪਲਾਈਨ ਸੈਕਟਰ 14, 15, 24, 25 ਦੇ ਗੋਲ ਚੱਕਰ ਨੇੜੇ ਮੌਜੂਦਾ ਡਰੇਨੇਜ ਪ੍ਰਣਾਲੀ ਨਾਲ ਜੋੜੀ ਜਾਵੇਗੀ, ਜਿਸ 'ਤੇ ਲਗਪਗ 26.98 ਲੱਖ ਰੁਪਏ ਦੀ ਲਾਗਤ ਆਵੇਗੀ | ਇਸ ਤੋਂ ਇਲਾਵਾ ਸੈਕਟਰ 49 ਦੀ ਗੁੱਡਵਿਲ ਇਨਕਲੇਵ ਨੇੜੇ ਵੀ-5 ਰੋਡ 'ਤੇ ਮੌਜੂਦਾ ਗਾਰ ਨਾਲ ਭਰੀ ਸਟ੍ਰਾਮ ਵਾਟਰ ਡਰੇਨੇਜ ਲਾਈਨ ਦੀ ਥਾਂ ਨਵੀਂ ਸਮਾਂਤਰ ਲਾਈਨ ਵਿਛਾਉਣ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ | ਇਸ ਪ੍ਰਾਜੈਕਟ ਦੀ ਅਨੁਮਾਨਿਤ ਲਾਗਤ 30.56 ਲੱਖ ਰੁਪਏ ਹੈ ਤੇ ਇਸ ਨਾਲ ਵਰਖਾ ਦੌਰਾਨ ਪਾਣੀ ਭਰਨ ਦੀ ਸਮੱਸਿਆ ਤੋਂ ਰਾਹਤ ਮਿਲੇਗੀ | ਇਸ ਤੋਂ ਇਲਾਵਾ ਧਨਾਸ ਸਥਿਤ ਮਿਲਕ ਕਾਲੋਨੀ ਵਿਖੇ ਪਾਣੀ ਸਪਲਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ 100 ਮੀਮੀ, 150 ਮੀਮੀ ਤੇ 200 ਮੀਮੀ ਵਾਲੀਆਂ ਡਕਟਾਈਲ ਆਇਰਨ ਪਾਣੀ ਸਪਲਾਈ ਲਾਈਨਾਂ ਵਿਛਾਉਣ ਦੇ ਕੰਮ ਲਈ 28.01 ਲੱਖ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਹੈ | ਇਸ ਨਾਲ ਇਲਾਕੇ ਦੇ ਵਸਨੀਕਾਂ ਨੂੰ ਸੁਚਾਰੂ ਪਾਣੀ ਸਪਲਾਈ ਯਕੀਨੀ ਬਣੇਗੀ | ਕਮੇਟੀ ਨੇ ਮੌਲੀ ਜਾਗਰਾਂ ਕੰਪਲੈਕਸ 'ਚ ਕਮਿਊਨਿਟੀ ਸੈਂਟਰ ਦੀ ਵਿਸ਼ੇਸ਼ ਮੁਰੰਮਤ ਲਈ 48.74 ਲੱਖ ਰੁਪਏ ਤੇ ਸੈਕਟਰ 43 ਦੇ ਸਰਕਾਰੀ ਕੁਆਰਟਰਾਂ (ਮਕਾਨ ਨੰਬਰ 14–33, 43, 61–67, 73–82 ਤੇ 873) ਦੇ ਆਲੇ-ਦੁਆਲੇ ਬਰਸਾਤੀ ਪਾਣੀ ਦੀ ਸੁਚਾਰੂ ਨਿਕਾਸੀ ਲਈ ਨਵੇਂ ਸਟ੍ਰਾਮ ਵਾਟਰ ਡਰੇਨੇਜ ਸਿਸਟਮ ਦੀ ਸਥਾਪਨਾ ਲਈ 48.15 ਲੱਖ ਰੁਪਏ ਦੇ ਕੰਮ ਨੂੰ ਵੀ ਮਨਜ਼ੂਰੀ ਦਿੱਤੀ |
ਇਸ ਦੇ ਨਾਲ ਹੀ ਸੈਕਟਰ-16 ਡੀ 'ਚ ਐਸਸੀਓ ਨੰਬਰ 21 ਤੋਂ 85 ਤੱਕ ਮਾਰਕੀਟ ਤੇ ਸ਼ੋਅ-ਰੂਮਾਂ ਦੇ ਅੱਗੇ ਤੇ ਪਿੱਛੇ ਫ਼ਲੋਰਿੰਗ ਅਪਗ੍ਰੇਡ ਕਰਨ ਲਈ 27.86 ਲੱਖ ਰੁਪਏ ਦੇ ਪ੍ਰਾਜੈਕਟ ਨੂੰ ਵੀ ਹਰੀ ਝੰਡੀ ਦਿੱਤੀ ਗਈ | ਕਮੇਟੀ ਨੇ ਕਿਹਾ ਕਿ ਇਹ ਸਾਰੇ ਵਿਕਾਸ ਕੰਮ ਸ਼ਹਿਰ ਦੀ ਡਰੇਨੇਜ ਪ੍ਰਣਾਲੀ, ਪਾਣੀ ਸਪਲਾਈ ਤੇ ਕਮਿਊਨਿਟੀ ਸਹੂਲਤਾਂ 'ਚ ਵੱਡਾ ਸੁਧਾਰ ਲਿਆਉਣਗੇ | ਕਮੇਟੀ ਨੇ ਸੰਬੰਧਿਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਕੰਮ ਨਿਰਧਾਰਿਤ ਸਮੇਂ ਅੰਦਰ ਤੇ ਤੈਅ ਗੁਣਵੱਤਾ ਮਿਆਰਾਂ ਅਨੁਸਾਰ ਪੂਰੇ ਕੀਤੇ ਜਾਣ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਕੈਂਪਸ 'ਚ ਵਿਦਿਆਰਥੀਆਂ ਨੇ ਬੀ. ਬੀ. ਐਮ. ਬੀ. ਦੇ ਸਕੂਲ ਨੂੰ ਇਕ ਪ੍ਰਾਈਵੇਟ ਸੁਸਾਇਟੀ ਨੂੰ ਦੇਣ ਵਿ... ਅਗਲੀ ਖ਼ਬਰ ਪੀ. ਜੀ. ਆਈ. ਦੇ ਨੌਜਵਾਨ ਵਿਗਿਆਨੀ ਡਾ. ਪਾਰਥ ਲਾਲ ਨੂੰ ਇੰਟਰਨੈਸ਼ਨਲ ਐਵਾਰਡ ਨਾਲ ਕੀਤਾ ਸਨਮਾਨਿਤ <br/>
Ad Position 24