ਭਾਈਰੂਪਾ/ਭਗਤਾ ਭਾਈਕਾ, 7 ਸਤੰਬਰ (ਵਰਿੰਦਰ ਲੱਕੀ, ਸੁਖਪਾਲ ਸਿੰਘ ਸੋਨੀ)- ਰਾਮਪੁਰਾ ਫੂਲ ਵਿਧਾਨ ਸਭਾ ਹਲਕੇ 'ਚ ਪਿਛਲੇ ਦਿਨੀ ਪਈ ਭਰਵੀਂ ਬਾਰਸ਼ ਨਾਲ ਕਈ ਪਿੰਡਾਂ 'ਚ ਹੋਏ ਨੁਕਸਾਨ ਸਬੰਧੀ ਪ੍ਰਭਾਵਿਤ ਹੋਏ ਆਮ ਜੀਵਨ ਤੇ ਕਈ ਲੋਕਾਂ ਦੇ ਘਰਾਂ ਦੀਆਂ ਡਿੱਗੀਆਂ ਛੱਤਾਂ ਤੇ ਹੋਰ ਨੁਕਸਾਨ ਨੂੰ ਨੇੜਿਓਾ ਵੇਖਣ ਅਤੇ ਪੀੜਤ ਲੋਕਾਂ ਨੂੰ ਸਹਾਰਾ ਦੇਣ ਲਈ ਵਿਧਾਇਕ ਬਲਕਾਰ ਸਿੱਧੂ ਨੇ ਅੱਜ ਵੱਖ-ਵੱਖ ਪਿੰਡਾਂ ਦਾ ਦÏਰਾ ਕੀਤਾ¢ ਵਿਧਾਇਕ ਸਿੱਧੂ ਨੇ ਢਿਪਾਲੀ, ਬੁਰਜ ਗਿੱਲ, ਭਾਈ ਰੂਪਾ, ਕੋਠੇ ਸੁਖਾਨੰਦ, ਦਿਆਲਪੁਰਾ ਮਿਰਜ਼ਾ ਸਮੇਤ ਕਈ ਪਿੰਡਾਂ ਵਿਚ ਪਹੁੰਚ ਕੇ ਘਰਾਂ ਦੇ ਨੁਕਸਾਨ ਦਾ ਮੁਆਇਨਾ ਕੀਤਾ¢ ਇਸ ਦÏਰਾਨ ਉਨ੍ਹਾਂ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਮਿਲ ਕੇ ਉਨ੍ਹਾਂ ਦੇ ਦੁੱਖ-ਦਰਦ ਸਾਂਝੇ ਕੀਤੇ¢ ਵਿਧਾਇਕ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇਗਾ¢ਇਸ ਦੇ ਨਾਲ ਹੀ ਬਲਕਾਰ ਸਿੱਧੂ ਨੇ ਨਿੱਜੀ ਪੱਧਰ 'ਤੇ ਵੀ ਮਦਦ ਕਰਨ ਦਾ ਐਲਾਨ ਕੀਤਾ¢ ਉਨ੍ਹਾਂ ਕਿਹਾ ਕਿ ਉਹ ਆਪਣੀ ਤਰਫ਼ੋਂ ਘਰਾਂ ਦੇ ਮੁੜ-ਨਿਰਮਾਣ ਲਈ ਆਰਥਿਕ ਸਹਾਇਤਾ ਪ੍ਰਦਾਨ ਕਰਨਗੇ ਜਿਸ ਨਾਲ ਪਿੰਡ ਵਾਸੀਆਂ ਵਿੱਚ ਨਵੀਂ ਉਮੀਦ ਜਾਗੀ ਹੈ¢ ਲੋਕਾਂ ਨੇ ਵਿਧਾਇਕ ਦੀ ਇਸ ਮਨੁੱਖਤਾ-ਪ੍ਰੇਰਿਤ ਕਦਮ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ¢ ਇਸ ਮÏਕੇ ਬਲਕਾਰ ਸਿੱਧੂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਪੰਜਾਬ ਹਮੇਸ਼ਾ ਖ਼ੁਸ਼ਹਾਲ ਅਤੇ ਰੰਗਲਾ ਰਹੇ¢ ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਮਾਜ ਦੇ ਸਹਿਯੋਗ ਨਾਲ ਕੋਈ ਵੀ ਪਰਿਵਾਰ ਆਪਣੇ ਆਪ ਨੂੰ ਬੇਸਹਾਰਾ ਮਹਿਸੂਸ ਨਹੀਂ ਕਰੇਗਾ¢ ਇਸ ਮÏਕੇ ਉਨ੍ਹਾਂ ਨਾਲ ਮਾਲ ਵਿਭਾਗ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਮÏਜੂਦ ਸਨ¢
ਵਿਧਾਇਕ ਬਲਕਾਰ ਸਿੱਧੂ ਵਲੋਂ ਮੀਂਹ ਪ੍ਰਭਾਵਿਤ ਪਿੰਡਾਂ ਦਾ ਦੌਰਾ
ਅਜੀਤ ਡੈਸਕ
08-09-2025