ਰਾਮਾਂ ਮੰਡੀ, 7 ਸਤੰਬਰ (ਤਰਸੇਮ ਸਿੰਗਲਾ)- ਸ੍ਰੀ ਸ੍ਰੀ 108 ਮਹੰਤ ਬਾਬਾ ਲਾਭ ਦਾਸ ਬੋਰੀ ਵਾਲੇ ਦੀ 35ਵੀਂ ਅਤੇ ਸ੍ਰੀ ਸ੍ਰੀ 108 ਸੰਤ ਬਾਬਾ ਪ੍ਰੀਤਮ ਦਾਸ ਦੀ ਚੌਥੀ ਬਰਸੀ ਦੇ ਸਬੰਧ ਵਿਚ ਉਦਾਸੀਨ ਡੇਰਾ ਪਿੰਡ ਮਲਕਾਣਾ ਵਿਖੇ ਲੜੀਵਾਰ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਲੜੀਵਾਰ ਸਮਾਗਮਾਂ ਦੌਰਾਨ ਇਕ ਹਫ਼ਤਾ ਲੰਗਰ ਅਤੁੱਟ ਵਰਤਿਆ | ਇਸ ਸਮਾਗਮ ਲਈ ਗ੍ਰਾਮ ਪੰਚਾਇਤ ਅਤੇ ਡੇਰੇ ਨਾਲ ਜੁੜੀ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਦਾ ਵਿਸ਼ੇਸ਼ ਸਹਿਯੋਗ ਰਿਹਾ | ਸਮਾਗਮ ਦੇ ਆਖ਼ਰੀ ਦਿਨ ਸ਼ਨੀਵਾਰ ਨੂੰ ਸੰਤਾਂ ਦੀ ਯਾਦ ਵਿਚ ਇਕ ਵਿਸ਼ਾਲ ਖ਼ੂਨਦਾਨ ਕੈਂਪ ਵੀ ਲੋਕ ਭਲਾਈ ਸੇਵਾ ਸੰਮਤੀ ਰਾਮਾਂ ਮੰਡੀ ਦੇ ਸਹਿਯੋਗ ਨਾਲ ਲਾਇਆ ਗਿਆ | ਸਮਾਗਮ ਮੌਕੇ ਡੇਰੇ ਦੇ ਗੱਦੀਨਸ਼ੀਨ ਮਹੰਤ ਭਰਪੂਰ ਦਾਸ ਮਲਕਾਣਾ ਵਲੋਂ ਹਜ਼ਾਰਾਂ ਸੰਗਤਾਂ ਅਤੇ ਗ੍ਰਾਮ ਪੰਚਾਇਤ ਪਿੰਡ ਮਲਕਾਣਾ ਸਰਪੰਚ ਰਾਮਪਾਲ ਸਿੰਘ ਸਿੱਧੂ ਦੀ ਮੌਜੂਦਗੀ ਵਿਚ ਅਪਣੇ ਚੇਲੇ ਬਾਬਾ ਬਾਲਕ ਨੂੰ ਪੱਗੜੀ ਦੇਣ ਦੀ ਰਸਮ ਅਦਾ ਕਰਕੇ ਡੇਰੇ ਦੀ ਗੱਦੀ ਸੌਂਪੀ ਗਈ | ਸਮਾਗਮ ਦੇ ਆਖ਼ਰੀ ਦਿਨ ਸੰਤ ਸੰਮੇਲਨ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਦੂਰੋਂ ਨੇੜਿਉਂ ਡੇਰਿਆਂ ਦੇ ਸੰਚਾਲਕ ਸੰਤ ਮਹਾਂਪੁਰਸ਼ ਸ਼ਾਮਲ ਹੋਏ ਅਤੇ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ | ਡੇਰੇ ਦੇ ਗੱਦੀਨਸ਼ੀਨ ਮਹੰਤ ਭਰਪੂਰ ਦਾਸ , ਮਹੰਤ ਆਕਾਸ਼ ਮੁਨੀ ਡੇਰਾ ਮੱਲਾ ਟਿੱਬਾ, ਸੰਤ ਦਮੋਦਰ ਦਾਸ ਡੇਰਾ ਮੱਲਾ ਟਿੱਬਾ, ਸ੍ਰੀ ਮਹੰਤ ਭਗਵਾਨ ਦਾਸ ਡੇਰਾ ਨੰਦਪੁਰ, ਕੇਸ਼ੋ ਮਹੰਤ ਡੇਰਾ ਦਿਆਲ ਦਾਸ ਕਾਠਗੜ੍ਹ ਰੋਪੜ, ਮਹੰਤ ਬੇਅੰਤ ਦਾਸ ਡੇਰਾ ਬਦੋਸ਼ੀ ਕਲਾਂ ਨੇ ਹਾਜ਼ਰ ਸੰਗਤਾਂ ਅਤੇ ਸੰਤ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ |