ਬਠਿੰਡਾ, 27 ਦਸੰਬਰ (ਅੰਮਿ੍ਤਪਾਲ ਸਿੰਘ ਵਲਾਣ)-ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਬਠਿੰਡਾ ਵਿਖੇ ਪਿ੍ੰਸੀਪਲ ਨਿਰਮਲ ਸਿੰਘ ਦੀ ਅਗਵਾਈ ਹੇਠ ਅਤੇ ਸਿਵਲ ਸਰਜਨ ਬਠਿੰਡਾ ਦੇ ਸਹਿਯੋਗ ਨਾਲ ਚਾਰ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਵਿਚ ਸੰਸਥਾ ਦੇ ਸਮੂਹ ਸਟਾਫ਼ ਅਤੇ ਸਿੱਖਿਆਰਥੀਆਂ ਨੇ ਭਾਗ ਲੈਂਦੇ ਹੋਏ 20 ਯੂਨਿਟ ਖ਼ੂਨਦਾਨ ਕੀਤਾ | ਇਸ ਮੌਕੇ ਸਿੱਖਿਆਰਥੀਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਜਾਣੂ ਕਰਵਾਇਆ ਗਿਆ ਅਤੇ ਲੋਕ ਹਿੱਤ ਦੇ ਕੰਮਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ | ਇਸ ਦੌਰਾਨ ਸੰਸਥਾ ਦੇ ਅਧਿਕਾਰੀ ਯਾਦਵਿੰਦਰ ਸਿੰਘ, ਟਰੇਨਿੰਗ ਅਫ਼ਸਰ ਨਰਿੰਦਰਪਾਲ ਸਿੰਘ, ਵਰਿੰਦਰ ਕੁਮਾਰ ਸੀਨੀਅਰ ਸਹਾਇਕ ਨੇ ਵੀ ਖ਼ੂਨਦਾਨ ਕਰਦੇ ਹੋਏ ਕੈਂਪ ਵਿਚ ਸ਼ਮੂਲੀਅਤ ਕੀਤੀ | ਟਰੇਨਿੰਗ ਅਫ਼ਸਰ ਰਾਜ ਕੁਮਾਰ ਅਤੇ ਵਿਕਾਸ ਮਨੋਚਾ ਵਲੋਂ ਸਿਵਲ ਸਰਜਨ ਦੀ ਟੀਮ, ਸਮੂਹ ਸਟਾਫ਼ ਅਤੇ ਸਿੱਖਿਆਰਥੀਆਂ ਦਾ ਧੰਨਵਾਦ ਕੀਤਾ ਗਿਆ |