ਰੂਪਨਗਰ, 31 ਮਈ (ਸਤਨਾਮ ਸਿੰਘ ਸੱਤੀ)-ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਵਿਖੇ ਸੈਸ਼ਨ 2025-26 ਲਈ ਵਿਦਿਆਰਥੀ ਮੁਖੀਆਂ ਦੀ ਚੋਣ ਕੀਤੀ ਗਈ | ਵਿਦਿਆਰਥੀ ਮੁਖੀ ਬਣਨ ਲਈ ਬਣਾਈ ਵਿਸ਼ੇਸ਼ ਪ੍ਰਤੀਯੋਗਤਾ 'ਚੋਂ ਗੁਜ਼ਰਦੇ ਹੋਏ 23 ਸੀਨੀਅਰ ਲੜਕੀਆਂ ਅਤੇ 13 ਲੜਕਿਆਂ ਨੇ ਇਹ ਮੁਕਾਬਲਾ ਪਾਸ ਕੀਤਾ | ਜੱਜ ਦੇ ਤੌਰ 'ਤੇ ਸੀਨੀਅਰ ਅਧਿਆਪਕਾਂ ਨੇ ਪ੍ਰਤੀਯੋਗੀਆਂ ਦੇ ਅਕਾਦਮਿਕ ਪ੍ਰਦਰਸ਼ਨ ਤੋਂ ਇਲਾਵਾ, ਉਨ੍ਹਾਂ ਦੇ ਲੀਡਰਸ਼ਿਪ ਗੁਣਾਂ, ਸਹਿ-ਪਾਠਕ੍ਰਮ ਤੇ ਖੇਡ ਗਤੀਵਿਧੀਆਂ 'ਚ ਭਾਗੀਦਾਰੀ, ਸਵੈ-ਅਨੁਸ਼ਾਸਨ ਤੇ ਸਹਿਯੋਗ, ਪ੍ਰਸ਼ਨਦੌਰ ਅਤੇ ਭਾਸ਼ਨ ਆਦਿ ਦੇ ਸੰਬੰਧ 'ਚ ਆਪਣਾ ਨਿਰਣਾਇਕ ਰੋਲ ਨਿਭਾਇਆ | ਵਿਦਿਆਰਥੀ ਹਰਸ਼ਪ੍ਰੀਤ ਕੌਰ 'ਹੈੱਡ ਗਰਲ' ਤੇ ਸਿਮਰਵੀਰ ਸਿੰਘ 'ਹੈੱਡ ਬੁਆਏ' ਦੇ ਤੌਰ 'ਤੇ ਚੁਣੇ ਗਏ | ਜਸਨੂਰ ਕੌਰ, ਜੈਸਮੀਨ ਸੰਧੂ ਤੇ ਤੇਗਬੀਰ ਸਿੰਘ, ਸਾਹਿਲ ਸ਼ਰਮਾ ਕ੍ਰਮਵਾਰ 'ਵਾਇਸ ਹੈੱਡ ਗਰਲ' ਅਤੇ 'ਵਾਇਸ ਹੈੱਡ ਬੁਆਏ' ਵਜੋਂ ਚੁਣੇ ਗਏ | ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਇਹਨਾਂ ਵਿਦਿਆਰਥੀਆਂ ਦੇ ਮੁਖੀਆਂ ਵਜੋਂ ਚੁਣੇ ਜਾਣ ਅਤੇ ਅਕੈਡਮੀ ਦੀ ਮੈਨੇਜਮੈਂਟ ਵਿਚ ਸਥਾਨ ਪ੍ਰਾਪਤ ਕਰਨ ਤੇ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਮਾਪਿਆਂ ਦੇ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ | ਅਕੈਡਮੀ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਨੇ ਆਪਣੇ ਦਫ਼ਤਰ 'ਚ ਇਨ੍ਹਾਂ ਵਿਦਿਆਰਥੀਆਂ ਮੁਖੀਆਂ ਨਾਲ ਚਾਹ ਦਾ ਕੱਪ ਸਾਂਝਾ ਕਰਦੇ ਹੋਏ ਕਿਹਾ, 'ਇਹ ਪ੍ਰਾਪਤੀ ਸਕੂਲ ਦੇ ਪੱਧਰ ਦੀ ਹੈ | ਜਿੰਦਗੀ ਦਾ ਅਸਲ ਮੁਕਾਬਲਾ ਹੁਣ ਕਾਲਜ ਤੇ ਯੂਨੀਵਰਸਿਟੀ ਵਿਚੋਂ ਦੀ ਗੁਜ਼ਰਦਾ ਹੋਇਆ ਤੁਹਾਡੀ ਜ਼ੱਦੋ-ਜ਼ਹਿਦ ਸਦਕਾ ਸੰਸਾਰ 'ਚ ਤੁਹਾਡਾ ਕੱਦ-ਕਾਠ ਨਿਰਧਾਰਤ ਕਰੇਗਾ |' ਇਸ ਮੌਕੇ ਅਕੈਡਮੀ ਦੇ ਸਮੂਹ ਵਿਦਿਆਰਥੀ, ਅਧਿਆਪਕ ਅਮਲਾ, ਪਿ੍ੰਸੀਪਲ ਰਾਜਨ ਚੋਪੜਾ, ਫ਼ਾਉਂਡਰ-ਵਾਇਸ-ਪਿ੍ੰਸੀਪਲ ਸ੍ਰੀਮਤੀ ਸੁਦੇਸ਼ ਸੁਜਾਤੀ ਤੇ ਵਾਇਸ-ਪਿ੍ੰਸੀਪਲ ਸ੍ਰੀਮਤੀ ਵੰਦਨਾ ਵਿਜ ਵੀ ਹਾਜ਼ਰ ਸਨ |