14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਭਾਈ ਨੰਦ ਲਾਲ ਸਕੂਲ ਮੋਰਿੰਡਾ ਵਿਖੇ ਇਨਵੈਸਟੀਚਰ ਸੈਰੇਮਨੀ ਕਰਵਾਈ <br/>

Ad Position 21
No active advertisement
ਅਜੀਤ ਡੈਸਕ 03-06-2025
ਮੋਰਿੰਡਾ, 2 ਜੂਨ (ਤਰਲੋਚਨ ਸਿੰਘ ਕੰਗ)-ਭਾਈ ਨੰਦ ਲਾਲ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਿਖੇ ਇਨਵੈਸਟੀਚਰ ਸੈਰੇਮਨੀ ਕਰਵਾਈ | ਇਸ ਸੰਬੰਧੀ ਸਕੂਲ ਮੁਖੀ ਯੋਗਿਤਾ ਰਾਵਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸਕੂਲ 'ਚ ਕਲਾਸ ਮਨੀਟਰ ਚੁਣਨ ਲਈ ਵੋਟਿੰਗ ਕਰਵਾਈ ਗਈ ਸੀ, ਜਿਸ 'ਚ ਪਹਿਲੀ ਜਮਾਤ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਉਨ੍ਹਾਂ ਦੱਸਿਆ ਕਿ ਵੋਟਿੰਗ ਕਰਵਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰਾਜਨੀਤੀ ਬਾਰੇ ਦੱਸਣਾ ਹੈ | ਉਨ੍ਹਾਂ ਦੱਸਿਆ ਕਿ ਪਹਿਲੀ ਜਮਾਤ 'ਚੋਂ ਖੁਸ਼ਪ੍ਰੀਤ ਕੌਰ ਤੇ ਜਸਕੀਰਤ ਕੌਰ, ਦੂਜੀ ਜਮਾਤ 'ਚੋਂ ਮਨਜੋਤ ਸਿੰਘ ਤੇ ਰਮਨਪ੍ਰੀਤ ਸਿੰਘ, ਤੀਜੀ ਜਮਾਤ 'ਚੋਂ ਮਨਕੀਰਤ ਕੌਰ ਤੇ ਸਾਹਿਬ ਸਿੰਘ, ਚੌਥੀ ਜਮਾਤ 'ਚੋਂ ਦਿਵਾਂਸ਼ੂ ਓਮ, ਪੰਜਵੀਂ ਜਮਾਤ ਵਿਚੋਂ ਬਲਰਾਜ ਸਿੰਘ ਤੇ ਏਕਮਨੂਰ ਸਿੰਘ, ਛੇਵੀਂ ਜਮਾਤ ਵਿਚੋਂ ਪਰਮਿੰਦਰ ਸਿੰਘ ਤੇ ਸਾਹਿਬ ਦੀਪ ਕੌਰ, ਸੱਤਵੀਂ ਜਮਾਤ 'ਚੋਂ ਗੁਰਤੇਜਸ ਸਿੰਘ, ਅੱਠਵੀਂ ਜਮਾਤ ਵਿਚੋਂ ਜਸਦੀਪ ਕੌਰ ਤੇ ਕਮਲਪ੍ਰੀਤ ਕੌਰ, ਨੌਵੀਂ ਜਮਾਤ 'ਚੋਂ ਅਰਸ਼ ਵੀਰ ਸਿੰਘ, ਦਸਵੀਂ ਜਮਾਤ ਵਿਚੋਂ ਨਵਨੀਤ ਕੌਰ ਤੇ ਸਨੇਹਾ ਦੇਵੀ, ਗਿਆਰ੍ਹਵੀਂ ਹਿਊਮੈਨਟੀਜ਼ ਵਿਚੋਂ ਭਵਨਦੀਪ ਕੌਰ, ਗਿਆਰ੍ਹਵੀਂ ਕਾਮਰਸ ਵਿਚੋਂ ਅਰਸ਼ਪ੍ਰੀਤ ਕੌਰ, ਗਿਆਰ੍ਹਵੀਂ ਵਿਗਿਆਨ ਵਿਚੋਂ ਨਵਨੀਤ ਕੌਰ, ਬਾਰ੍ਹਵੀਂ ਹਿਊਮੈਨਟੀਜ਼ ਵਿਚੋਂ ਪ੍ਰਭ ਸਿਮਰਨ ਸਿੰਘ, ਬਾਰ੍ਹਵੀਂ ਕਾਮਰਸ ਵਿਚੋਂ ਰਮਨਦੀਪ ਕੌਰ, ਬਾਰ੍ਹਵੀਂ ਵਿਗਿਆਨ ਵਿਚੋਂ ਹਰਜੋਤ ਸਿੰਘ ਨੁਮਾਇੰਦੇ ਚੁਣੇ ਗਏ | ਇਸ ਤੋਂ ਇਲਾਵਾ ਸਕੂਲ ਕੈਪਟਨ ਅਰਸ਼ਪ੍ਰੀਤ ਕੌਰ ਅਤੇ ਵਾਈਸ ਕੈਪਟਨ ਰਵਨੀਤ ਕੌਰ ਨੂੰ ਚੁਣਿਆ ਗਿਆ | ਉਨ੍ਹਾਂ ਦੱਸਿਆ ਕਿ ਵੈੱਲਫੇਅਰ ਗਰੁੱਪ ਦੇ ਮੈਂਬਰਾਂ ਤੇ ਚਾਰ ਹਾਊਸ ਕਮਾਂਡਰਾਂ ਦੀ ਵੀ ਚੋਣ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਜਥੇਬੰਦੀ ਵਲੋਂ ਡੀ. ਸੀ. ਰੂਪਨਗਰ ਨੂੰ ਸੌਂਪਿਆ ਮੰਗ ਪੱਤਰ <br/> ਅਗਲੀ ਖ਼ਬਰ ਸ੍ਰੀ ਕਲਗੀਧਰ ਕੰਨਿਆ ਪਾਠਸ਼ਾਲਾ ਵਿਖੇ ਭਾਜਪਾ ਨੇ ਕੈਂਪ ਲਗਾਇਆ <br/>
Ad Position 24