14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਪਾਵਰ ਕਾਲੋਨੀ ਲਾਗਿਓਾ ਲਾਵਾਰਸ ਲੜਕੀ ਮਿਲੀ

Ad Position 21
No active advertisement
ਅਜੀਤ ਡੈਸਕ 03-06-2025
ਰੂਪਨਗਰ, 2 ਜੂਨ (ਯਸ਼ਵੰਤ ਬੱਸੀ)-ਬੀਤੇ ਦਿਨ ਰੂਪਨਗਰ ਪੁਲਿਸ ਨੂੰ ਇਕ ਲਾਵਾਰਸ ਲੜਕੀ ਜਗਜੀਤ ਨਗਰ ਨਜ਼ਦੀਕ ਪਾਵਰ ਕਾਲੋਨੀ ਰੂਪਨਗਰ ਤੋਂ ਬਰਾਮਦ ਹੋਈ ਸੀ | ਆਪਣਾ ਨਾਂ ਸੂਦਾ ਬੇਗਮ ਦੱਸਦੀ, ਇਸ ਬੱਚੀ ਦਾ ਰੰਗ ਸਾਂਵਲਾ ਤੇ ਉਮਰ ਤਕਰੀਬਨ 13-14 ਸਾਲ ਹੈ | ਇਸ ਲਾਵਾਰਸ ਲੜਕੀ ਨੂੰ ਬਾਲ ਭਲਾਈ ਕਮੇਟੀ ਰੂਪਨਗਰ ਦੇ ਹੁਕਮਾਂ ਅਨੁਸਾਰ ਗਾਂਧੀ ਵਨਿਤਾ ਆਸ਼ਰਮ ਜਲੰਧਰ ਵਿਖੇ ਸ਼ੈਲਟਰ ਕੀਤਾ ਗਿਆ ਹੈ | ਇਸ ਸੰਬੰਧ ਰੋਜਨਾਮਚਾ ਨੰਬਰ 25 ਮਿਤੀ 01.06.2025 ਪੀ. ਐਸ. ਥਾਣਾ ਸਿਟੀ ਰੂਪਨਗਰ ਵਿਖੇ ਦਰਜ ਹੈ | ਜੇਕਰ ਇਸ ਬੱਚੀ ਬਾਰੇ ਕਿਸੇ ਨੂੰ ਕੋਈ ਸੂਚਨਾ ਮਿਲੇ ਤਾਂ ਤੁਰੰਤ 01881-222299, 9779772374, 9417403162 ਤੇ 7888924850 ਫੋਨ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ |
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਰੋਜ਼ਗਾਰ ਕੈਂਪ ਅੱਜ
ਰੂਪਨਗਰ, 2 ਜੂਨ (ਯਸ਼ਵੰਤ ਬੱਸੀ)-ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰੂਪਨਗਰ ਵਲੋਂ ਰੋਜ਼ਗਾਰ ਕੈਂਪ 3 ਜੂਨ ਨੂੰ ਸਵੇਰੇ 10 ਵਜੇ ਲਗਾਇਆ ਜਾ ਰਿਹਾ ਹੈ | ਕੈਂਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਰੂਪਨਗਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਕੈਂਪ 'ਚ ਸ਼ੇਅਰ ਇੰਡੀਆ ਫਿਨਕੈਪ ਪ੍ਰਾਈਵੇਟ ਲਿਮਟਿਡ ਕੰਪਨੀ ਵਲੋਂ ਸੈਂਟਰ ਮੈਨੇਜਰ ਦੀਆਂ 10 ਅਸਾਮੀਆਂ ਲਈ 18 ਤੋਂ 28 ਸਾਲ ਦੇ ਕੇਵਲ ਪੁਰਸ਼ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ | ਉਨ੍ਹਾਂ ਦੱਸਿਆ ਕਿ ਉਮੀਦਵਾਰ ਦੀ ਵਿੱਦਿਅਕ ਯੋਗਤਾ ਬਾਰ੍ਹਵੀਂ ਜਾਂ ਕੋਈ ਵੀ ਗਰੈਜੂਏਸ਼ਨ ਹੋਣੀ ਚਾਹੀਦੀ ਹੈ | ਇਨ੍ਹਾਂ ਅਸਾਮੀਆਂ ਲਈ ਨੌਕਰੀ ਸਥਾਨ ਕੁਰਾਲੀ, ਸ੍ਰੀ ਅਨੰਦਪੁਰ ਸਾਹਿਬ, ਮਾਛੀਵਾੜਾ, ਗੜ੍ਹਸ਼ੰਕਰ, ਬਰਨਾਲਾ, ਸਰਹਿੰਦ, ਲਹਿਰਾਗਾਗਾ ਹੈ | ਇਸ ਅਸਾਮੀ ਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 13,500 ਤੋਂ 15,500 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲੇਗੀ | ਕੈਂਪ 'ਚ ਫਰੈਸ਼ਰ ਤੇ ਤਜਰਬੇਕਾਰ ਦੋਵੇਂ ਹੀ ਭਾਗ ਲੈ ਸਕਦੇ ਹਨ | ਰੋਜ਼ਗਾਰ ਕੈਂਪ ਸੰਬੰਧੀ ਵਧੇਰੇ ਜਾਣਕਾਰੀ ਲਈ 01881-222104 'ਤੇ ਸੰਪਰਕ ਕੀਤਾ ਜਾ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਮੀਟਿੰਗਾਂ <br/> ਅਗਲੀ ਖ਼ਬਰ ਜੂਨੀਅਰ ਸਹਾਇਕ ਕਪਿਲ ਦੱਤ ਸ਼ਰਮਾ ਦਾ ਸੇਵਾਮੁਕਤੀ 'ਤੇ ਸਨਮਾਨ <br/>
Ad Position 24