20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਰੀਤ ਮਰਿਆਦਾ ਮੁਤਾਬਿਕ ਸਲੀਮ ਖ਼ਾਨ ਸਪੁਰਦ-ਏ-ਖ਼ਾਕ <br/>

Ad Position 21
No active advertisement
ਅਜੀਤ ਡੈਸਕ 04-06-2025
ਭਰਤਗੜ੍ਹ, 3 ਜੂਨ (ਜਸਬੀਰ ਸਿੰਘ ਬਾਵਾ)-ਭਰਤਗੜ੍ਹ ਦੇ ਵਸਨੀਕ ਕਾਲਾ ਖਾਨ ਦੇ ਨੌਜਵਾਨ ਪੁੱਤਰ ਸਲੀਮ ਖ਼ਾਨ ਨੂੰ ਸਮੂਹ ਪਰਿਵਾਰ ਵਲੋਂ ਰੀਤ ਮਰਿਆਦਾ ਮੁਤਾਬਿਕ ਸਥਾਨਕ ਕਬਰਸਤਾਨ 'ਚ ਸਪੁਰਦ ਏ ਖ਼ਾਕ ਕਰ ਦਿੱਤਾ ਗਿਆ | ਇਹ ਬਿਹਾਰ ਦੇ ਸ਼ਹਿਰ ਅਰੱਈਆ ਦੇ ਕੌਮੀ ਮਾਰਗ 'ਤੇ ਆਪਣੇ ਵਾਹਨ ਦੀ ਨਿਗਰਾਨੀ ਦੌਰਾਨ ਕਿਸੇ ਹੋਰ ਤੇਜ਼ ਰਫਤਾਰ ਵਾਹਨ ਦੀ ਫੇਟ ਵੱਜਣ ਨਾਲ 1 ਜੂਨ ਨੂੰ ਸਵੇਰੇ ਸਵਾ ਚਾਰ ਵਜੇ ਸਦੀਵੀ ਵਿਛੋੜਾ ਦੇ ਗਿਆ ਸੀ, ਇਹ ਆਪਣੇ ਪਿੱਛੇ ਮਾਂ-ਪਿਓ, ਪਤਨੀ ਬੇਗਮ ਆਸ਼ੂ, ਪੁੱਤਰ ਸ਼ੋਇਬ ਦੋ ਧੀਆਂ ਆਰਫਾਂ ਅਤੇ ਅਨਾਇਆ ਨੂੰ ਛੱਡ ਗਿਆ ਹੈ | ਇਸ ਦੀਆਂ ਅੰਤਿਮ ਰਸਮਾਂ ਮੌਕੇ ਭਰਾ ਰਜੇਸ਼ ਖਾਨ, ਵਿੱਕੀ ਖਾਨ, ਸਲਮਾਨ ਖਾਨ, ਡਾ. ਅਮਜਦ ਮਲਿਕ, ਜਥੇਦਾਰ ਜਰਨੈਲ ਸਿੰਘ ਸਹੋਤਾ, ਸਾਬਕਾ ਸਰਪੰਚ ਯੋਗੇਸ਼ ਪੁਰੀ, ਸੁਖਦੀਪ ਸਿੰਘ ਰਾਣਾ, ਸਰਪੰਚ ਪਰਦੀਪ ਭੱਲਾ, ਗੁਰਨਾਮ ਸਿੰਘ ਧੀਮਾਨ, ਭੁਪਿੰਦਰ ਕੌਰ ਗਿੱਲ, ਸੁਖਦੇਵ ਸਿੰਘ ਕੰਬੋਜ, ਗੁਰਿੰਦਰ ਸਿੰਘ ਸਹੋਤਾ, ਸੁਰਿੰਦਰ ਸਿੰਘ ਸ਼ੌਂਕੀ, ਸੋਹਣ ਸਿੰਘ, ਰਾਜ ਮੁਹੰਮਦ, ਤਰਸੇਮ ਸਿੰਘ ਮੰਗੂਵਾਲ, ਬਾਬਾ ਮਲੂਕ ਸਿੰਘ ਬੁੰਗਾ ਸਾਹਿਬ, ਜੋਗਿੰਦਰ ਸਿੰਘ, ਜਨਾਬ ਛੋਟੂ ਮੁਹੰਮਦ, ਹਰਭਜਨ ਸਿੰਘ ਬੜਾ ਪਿੰਡ, ਅਮਰਜੀਤ ਸਿੰਘ ਸਿੱਧੂ, ਇਕਬਾਲ ਸਿੰਘ ਗਿੱਲ ਜਗਦੀਸ਼ ਆਸਪੁਰ, ਜਾਕੁਰ ਹੁਸੈਨ ਸਮੇਤ ਖੇਤਰੀ ਪਿੰਡਾਂ ਦੇ ਹਿੰਦੂ, ਮੁਸਲਿਮ ਅਤੇ ਸਿੱਖ ਭਾਈਚਾਰੇ ਦੇ ਮੁਹਤਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੁਰਿੰਦਰ ਸਿੰਘ ਤੋਗੜ ਸੀਨੀਅਰ ਸਿਟੀਜ਼ਨਜ਼ ਕੌਂਸਲ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ <br/> ਅਗਲੀ ਖ਼ਬਰ 8 ਨੂੰ ਗੰਗੂਵਾਲ ਦੀ ਬਾਸੋਵਾਲ ਕਾਲੋਨੀ ਵਿਖੇ ਸਜੇਗਾ ਖਾਟੂ ਸ਼ਾਮ ਦਾ ਦਰਬਾਰ <br/>
Ad Position 24