05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਕੰਗ ਨੇ ਪਿੰਡ ਤਿਊੜ ਮੰਦਭਾਗੀ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਕੀਤੀ ਮੰਗ <br/>

Ad Position 21
No active advertisement
ਪਿੰਡ ਤਿਊੜ ਵਿਖੇ ਸਾਬਕਾ ਮੰਤਰੀ ਜਗਮੋਹਣ ਸਿੰਘ ਕੰਗ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ | ਤਸਵੀਰ: ਬਿੱਲਾ ਅਕਾਲਗੜ੍ਹੀਆ <br/> 01-09-2025
ਕੁਰਾਲੀ, 31 ਅਗਸਤ (ਬਿੱਲਾ ਅਕਾਲਗੜ੍ਹੀਆ)-ਹਲਕਾ ਖਰੜ੍ਹ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਪਿਛਲੇ ਦਿਨੀ ਪਿੰਡ ਤਿਊੜ ਤੋਂ ਭੋਲੇ ਭਾਲੇ ਕਿਸਾਨਾਂ ਤੇ ਵਸਨੀਕਾਂ ਨੇ ਇਲਾਕੇ ਦੀਆਂ ਲਿੰਕ ਸੜਕਾਂ ਦੀ ਤਰਸਯੋਗ ਹਾਲਤ ਉਜਾਗਰ ਕਰਦੇ ਲੋਕਲ ਵਿਧਾਇਕਾਂ ਅਤੇ ਆਪ ਸਰਕਾਰ ਨੂੰ ਕੋਸਦੇ ਹੋਏ ਟਿੱਪਣੀ ਕੀਤੀ ਸੀ, ਕਿ ਸਾਡੀ ਵਿਧਾਇਕਾ ਅਨਮੋਲ ਗਗਨ ਮਾਨ ਨੇ, ਸੜਕਾਂ ਠੀਕ ਜਾਂ ਵਿਕਾਸ ਤਾਂ ਕੀ ਕਰਵਾਉਣਾ ਸੀ, ਸਗੋਂ ਉਨ੍ਹਾਂ ਦਾ ਸਾਰਾ ਟੱਬਰ ਇਲਾਕੇ ਵਿਚ ਹਰ ਪੱਧਰ 'ਤੇ ਬੇਮਿਸਾਲ ਭਿ੍ਸ਼ਟਾਚਾਰ/ਮਾਇਆ ਇਕੱਠੀ ਕਰਨ 'ਤੇ ਲੱਗਾ ਹੋਇਆ ਹੈ, ਦੀ ਗੱਲ ਜਦੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਉਸੇ ਰਾਤ ਨੂੰ ਪਿੰਡ ਤਿਊੜ ਵਿਖੇ ਪੁਲਿਸ ਦੀ ਵੱਡੀ ਫੋਰਸ ਨੇ ਆ ਕੇ ਪਿੰਡ ਦੇ ਕੁੱਝ ਨਿਵਾਸੀਆਂ (ਜੋ ਬੋਲੇ ਸਨ) ਨੂੰ ਬੜਾ ਹੈਰਾਨ ਪ੍ਰੇਸ਼ਾਨ ਕੀਤਾ ਹੈ | ਜਗਮੋਹਨ ਸਿੰਘ ਕੰਗ ਨੇ ਪਿੰਡ ਤਿਊੜ ਪਹੁੰਚ ਕੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਇਸ ਸਾਰੀ ਮੰਦਭਾਗੀ ਘਟਨਾ ਦੀ ਨਿੰਦਿਆਂ ਤੇ ਨਿਖੇਧੀ ਕਰਦਿਆਂ ਕਿਹਾ ਕਿ ਆਪ ਸਰਕਾਰ ਅਤੇ ਉਨ੍ਹਾਂ ਦੇ ਵਿਧਾਇਕ/ਨੁਮਾਇੰਦੇ ਆਪਣੇ ਸੋੜੇ ਅਤੇ ਘਟੀਆ ਹਿੱਤਾਂ ਲਈ ਪੁਲਿਸ/ਸਰਕਾਰੀ ਮਸ਼ੀਨਰੀ ਦੀ ਦੁਰ ਵਰਤਦੇ ਹੋਏ ਜਨਤਾ ਦੀ ਆਵਾਜ਼ ਦਬਾਉਣਾ ਚਾਹੁੰਦੇ ਹਨ | ਵਿਧਾਇਕਾ ਅਨਮੋਲ ਗਗਨ ਮਾਨ ਨਜਾਇਜ਼ ਦਬਾਅ ਪਾ ਕੇ ਭੋਲੇ ਭਾਲੇ ਲੋਕਾਂ ਨੂੰ ਮੁਆਫੀ ਮੰਨਣ ਲਈ ਮਜਬੂਰ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਰਾਜ ਵਿਚ ਹਰ ਕੋਈ ਨਾਗਰਿਕ ਅਪਣੇ ਹੱਕ ਲਈ ਗੱਲ ਕਰ ਸਕਦਾ ਹੈ ਪਰ ਭਗਵੰਤ ਮਾਨ ਦੀ ਸਰਕਾਰ ਵਿਚ ਜੰਗਲਰਾਜ ਚੱਲ ਰਿਹਾ ਹੈ | ਕੰਗ ਨੇ ਐੱਸ.ਐੱਸ.ਪੀ. ਮੁਹਾਲੀ ਨੂੰ ਅਪੀਲ ਕੀਤੀ ਕਿ ਇਸ ਸਾਰੀ ਮੰਦਭਾਗੀ ਘਟਨਾ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਪੁਲਿਸ ਮੁਲਾਜ਼ਮਾਂ ਦੇ ਖਿਲਾਫ਼ ਬਣਦੀ ਢੁਕਵੀਂ ਕਾਰਵਾਈ ਤੁਰੰਤ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਕਾਲਜ ਆਫ਼ ਫਾਰਮੇਸੀ ਬੇਲਾ ਨੇ ਮਹਿਲਾ ਸਮਾਨਤਾ ਦਿਵਸ ਮਨਾਇਆ <br/> ਅਗਲੀ ਖ਼ਬਰ ਗੰਦੇ ਪਾਣੀ ਆਉਣ ਦੀਆਂ ਸ਼ਿਕਾਇਤਾਂ ਮਿਲਣ ਮਗਰੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਪਾਣੀ ਦੀ ਸੈਂਪਲਿੰਗ ਕਰਵਾਈ
Ad Position 24
No active advertisement